Friday, February 06, 2026
BREAKING
T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ “ਸੰਵਿਧਾਨ ਦੀ ਪਾਲਣਾ ਕਰੋ ਜਾਂ ਦੇਸ਼ ਛੱਡੋ”: ਵਟਸਐਪ ਦੀ ਪ੍ਰਾਈਵੇਸੀ ਨੀਤੀ ’ਤੇ ਮੇਟਾ ਨੂੰ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਜੀਠੀਆ ਮਾਮਲਾ: ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ, ਪੰਜਾਬ ਸਰਕਾਰ ਦੇਵੇਗੀ ਜਵਾਬ

Tricity

"ਕਬਜ਼ੇ ਹਟਾਓ ਮੁਹਿੰਮ ਪਿਕ ਐਂਡ ਚੂਜ਼ ਮੋਹਾਲੀ ਦੇ ਮੇਅਰ ਨੇ ਤਾੜੇ ਨਗਰ ਨਿਗਮ ਦੇ ਅਫ਼ਸਰ, ਕਿਹਾ ਅਫ਼ਸਰ ਸਿਰਫ਼ ਆਮ ਸ਼ਹਿਰੀਆਂ ਨੂੰ ਪ੍ਰੇਸ਼ਾਨ ਕਰ ਰਹੇ

January 22, 2026 08:27 PM

ਮੋਹਾਲੀ | 22 ਜਨਵਰੀ:
ਮੋਹਾਲੀ ਵਿੱਚ ਚੱਲ ਰਹੀ ਐਂਟੀ ਐਨਕਰੋਚਮੈਂਟ ਮੁਹਿੰਮ ਨੂੰ ਲੈ ਕੇ ਨਗਰ ਨਿਗਮ ਦੇ ਮੇਅਰ ਨੇ ਅਫ਼ਸਰਸ਼ਾਹੀ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਉਹ ਪੂਰਾ ਸਤਿਕਾਰ ਕਰਦੇ ਹਨ, ਪਰ ਜ਼ਮੀਨ ’ਤੇ ਕੀਤੀ ਜਾ ਰਹੀ ਕਾਰਵਾਈ ਪੱਖਪਾਤੀ ਅਤੇ ਨਾਜਾਇਜ਼ ਧੱਕੇਸ਼ਾਹੀ ਦਾ ਰੂਪ ਧਾਰ ਚੁੱਕੀ ਹੈ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਕਬਜ਼ੇ ਹਟਾਓ ਮੁਹਿੰਮ ਦੀ ਸ਼ੁਰੂਆਤ ਫੇਜ਼-4 ਤੋਂ ਕੀਤੀ ਗਈ, ਜਦਕਿ ਇਹ ਡਰਾਈਵ ਫੇਜ਼-6 ਜਾਂ ਫੇਜ਼-11 ਤੋਂ ਵੀ ਸ਼ੁਰੂ ਹੋ ਸਕਦੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਡਰਾਈਵ ਫੇਜ਼-11 ਪਹੁੰਚੀ, ਫਿਰ ਫੇਜ਼-10 ਵੱਲ ਮੁੜੀ ਅਤੇ ਜਦੋਂ ਉੱਥੇ ਵਿਰੋਧ ਹੋਇਆ ਤਾਂ ਫੇਜ਼-7 ਵਿੱਚ ਤਬਦੀਲ ਕਰ ਦਿੱਤੀ ਗਈ।

ਉਨ੍ਹਾਂ ਆਰੋਪ ਲਗਾਇਆ ਕਿ ਜਿੱਥੇ ਕਾਂਗਰਸ ਦੇ ਕੌਂਸਲਰ ਹਨ, ਉੱਥੇ ਵੱਧ ਤੋੜ-ਫੋੜ ਕੀਤੀ ਗਈ, ਜਦਕਿ ਜਿੱਥੇ ਸੱਤਾ ਧਿਰ ਦੇ ਨੇੜਲੇ ਲੋਕ ਹਨ, ਉੱਥੇ ਸਿਰਫ਼ ਫਾਰਮੈਲਟੀ ਨਿਭਾਈ ਗਈ।

ਨੋਟਿਸ, ਅਵੇਅਰਨੈੱਸ ਅਤੇ ਐਲਾਨ—ਕੁਝ ਵੀ ਨਹੀਂ

ਮੇਅਰ ਨੇ ਕਿਹਾ ਕਿ ਨਾ ਤਾਂ 90 ਦਿਨਾਂ ਦਾ ਨੋਟਿਸ ਦਿੱਤਾ ਗਿਆ, ਨਾ ਹੀ ਕਿਸੇ ਤਰ੍ਹਾਂ ਦੇ ਅਵੇਅਰਨੈੱਸ ਕੈਂਪ ਲਗਾਏ ਗਏ ਅਤੇ ਨਾ ਹੀ ਮਾਈਕ ਰਾਹੀਂ ਐਲਾਨ ਕਰਵਾਏ ਗਏ। ਕਈ ਘਰਾਂ ਵਿੱਚ 85–90 ਸਾਲ ਦੇ ਬਜ਼ੁਰਗ ਰਹਿੰਦੇ ਹਨ ਅਤੇ ਕਈ ਪਰਿਵਾਰ ਸ਼ਹਿਰ ਤੋਂ ਬਾਹਰ ਹਨ। ਅਜਿਹੇ ਘਰ ਤੋੜ ਕੇ ਇਲਾਕਿਆਂ ਨੂੰ ਅਸੁਰੱਖਿਅਤ ਛੱਡ ਦਿੱਤਾ ਗਿਆ, ਜੋ ਚੋਰੀਆਂ ਨੂੰ ਨਿਊਤਾ ਦੇਣ ਦੇ ਬਰਾਬਰ ਹੈ।

ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਬਾਅਦ ਨਾ ਕੋਈ ਪਲਾਨ ਹੈ, ਨਾ ਐਸਟੀਮੇਟ ਅਤੇ ਨਾ ਹੀ ਕੋਈ ਮੇਨਟੇਨੈਂਸ ਪ੍ਰੋਗਰਾਮ, ਜਿਸ ਕਾਰਨ ਸ਼ਹਿਰ ਦੀ ਹਾਲਤ ਹੋਰ ਖਰਾਬ ਹੋ ਰਹੀ ਹੈ। ਉਨ੍ਹਾਂ ਅਫ਼ਸਰਸ਼ਾਹੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰਾਂ ਬਦਲ ਜਾਂਦੀਆਂ ਹਨ, ਪਰ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ ਅਤੇ ਅਫ਼ਸਰਾਂ ਨੂੰ ਵੀ ਇੱਕ ਦਿਨ ਜਵਾਬ ਦੇਣਾ ਪਵੇਗਾ।

ਗਰੀਨ ਇਨਕਲੇਵ ਨੂੰ ਵੱਡੀ ਰਾਹਤ

₹4 ਕਰੋੜ ਦੀ ਲਾਗਤ ਨਾਲ 500 ਕੇਐਲਡੀ ਐਸਟੀਪੀ ਪਲਾਂਟ ਮਨਜ਼ੂਰ

ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਗਰੀਨ ਇਨਕਲੇਵ ਇਲਾਕੇ ਲਈ ਲਗਭਗ ₹4 ਕਰੋੜ ਦੀ ਲਾਗਤ ਨਾਲ 500 ਕੇਐਲਡੀ ਦਾ ਐਸਟੀਪੀ ਪਲਾਂਟ ਮਨਜ਼ੂਰ ਕਰਵਾ ਦਿੱਤਾ ਗਿਆ ਹੈ। ਇਸ ਨਾਲ ਇਲਾਕੇ ਦੀ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਫਾਈਲ ਪਾਸ ਹੋ ਚੁੱਕੀ ਹੈ ਅਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ।

ਫੇਜ਼-11 ਸਟੌਰਮ ਵਾਟਰ ਪਾਈਪ ਲਾਈਨ ਮਾਮਲਾ

ਅਧਿਕਾਰੀਆਂ ਨਾਲ ਮੀਟਿੰਗ, ਅਧੂਰਾ ਕੰਮ ਪੂਰਾ ਕਰਨ ਦੇ ਹੁਕਮ

ਮੇਅਰ ਨੇ ਦੱਸਿਆ ਕਿ ਦੁਪਹਿਰ 12:30 ਵਜੇ ਗਮਾਡਾ, ਪਬਲਿਕ ਹੈਲਥ, ਇਰੀਗੇਸ਼ਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਫੇਜ਼-11 ਵਿੱਚ ਅਧੂਰੀ ਛੱਡੀ ਗਈ ਸਟੌਰਮ ਵਾਟਰ ਪਾਈਪ ਲਾਈਨ ਨੂੰ ਅੱਗੇ ਤੱਕ ਪੂਰਾ ਕੀਤਾ ਜਾਵੇ। ਇਹ ਮਾਮਲਾ ਸਾਬਕਾ ਸੀਨੀਅਰ ਡਿਪਟੀ ਮੇਅਰ (ਦੇਹਾਂਤ ਹੋ ਚੁੱਕੇ) ਰਿਸ਼ਵ ਜੈਨ ਦੇ ਵਾਰਡ ਨਾਲ ਸੰਬੰਧਿਤ ਹੈ।

ਗਮਾਡਾ ਵੱਲ ਨਿਗਮ ਦੇ ਬਕਾਇਆ

270 ਕਰੋੜ ਲੈਣੇ, ਮਾਰਚ ਤੱਕ 25 ਕਰੋੜ ਹੋਰ ਆਮਦਨ

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਨੂੰ ਗਮਾਡਾ ਤੋਂ ਲਗਭਗ ₹270 ਕਰੋੜ ਵੱਖ-ਵੱਖ ਵਿਕਾਸ ਕਾਰਜਾਂ ਲਈ ਮਿਲਣੇ ਹਨ। ਇਸ ਤੋਂ ਇਲਾਵਾ ਮਾਰਚ 2026 ਤੱਕ ਲਗਭਗ ₹25 ਕਰੋੜ ਦੀ ਹੋਰ ਆਮਦਨ ਹੋਣ ਦੀ ਉਮੀਦ ਹੈ। ਉਨ੍ਹਾਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਗਮਾਡਾ ਤੋਂ ਨਿਗਮ ਦਾ ਬਕਾਇਆ ਦਿਵਾਇਆ ਜਾਵੇ, ਤਾਂ ਜੋ ਸ਼ਹਿਰ ਦੇ ਵਿਕਾਸ ਕੰਮ ਸੁਚਾਰੂ ਢੰਗ ਨਾਲ ਹੋ ਸਕਣ।

ਮੇਅਰ–ਐਮਐਲਏ ’ਤੇ ਤਿੱਖਾ ਤੰਜ਼

“ਸਿਰਫ਼ ਚੌਂਕ ਬਣਾਉਣ ਨਾਲ ਸ਼ਹਿਰ ਨਹੀਂ ਬਣਦਾ”

ਮੇਅਰ ਜੀਤੀ ਸਿੱਧੂ ਨੇ ਤਿੱਖਾ ਤੰਜ਼ ਕਰਦਿਆਂ ਕਿਹਾ ਕਿ ਜੇਕਰ ਵਿਧਾਇਕ ਅਤੇ ਸਰਕਾਰ ਸ਼ਹਿਰ ਦੇ ਵਿਕਾਸ ਲਈ ਸੱਚਮੁੱਚ ਗੰਭੀਰ ਹਨ, ਤਾਂ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਆ ਕੇ ਖੁੱਲ੍ਹੀ ਚਰਚਾ ਕਰਨ।
ਉਨ੍ਹਾਂ ਕਿਹਾ, “ਚੌਂਕ ਬਣਾਉਣ ਜਾਂ ਵੀਡੀਓ ਬਣਾਉਣ ਨਾਲ ਸ਼ਹਿਰ ਨਹੀਂ ਬਦਲਦਾ, ਵਿਜ਼ਨ ਅਤੇ ਸਮਝ ਚਾਹੀਦੀ ਹੈ।”

ਵਿਧਾਇਕ ਵੱਲੋਂ ਦਿੱਤੇ ਬਿਆਨ—ਕਿ ਮੇਅਰ ਨੂੰ ਅਕਾਊਂਟਸ ਜਾਂ ਰਿਕਾਰਡ ਦੀ ਸਮਝ ਨਹੀਂ—ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ 35 ਸਾਲਾਂ ਤੋਂ ਵਪਾਰ ਕਰ ਰਹੇ ਹਨ ਅਤੇ ਨਗਰ ਨਿਗਮ ਦੇ ਅਕਾਊਂਟਸ ਦੀ ਪੂਰੀ ਜਾਣਕਾਰੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇ ਵਿਧਾਇਕਾਂ ਨੂੰ ਵੱਧ ਸਮਝ ਹੈ ਤਾਂ ਉਹ ਹਰ ਵਾਰ ਸੱਦੇ ਜਾਣ ਦੇ ਬਾਵਜੂਦ ਮੀਟਿੰਗਾਂ ਵਿੱਚ ਕਿਉਂ ਨਹੀਂ ਆਉਂਦੇ।

Have something to say? Post your comment

More from Tricity

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਬਲੌਂਗੀ ਥਾਣੇ ਦੇ ਜਨਾਬ ਹੁਰੀਂ

ਬਲੌਂਗੀ ਥਾਣੇ ਦੇ ਜਨਾਬ ਹੁਰੀਂ "ਚਾਹ-ਪਾਣੀ ਲੈਂਣ ਦੇ ਦੋਸ਼ 'ਚ ਗ੍ਰਿਫਤਾਰ - ਇਰਾਦਾ -ਏ -ਕਤਲ ਕੇਸ ਦਾ ਡਰਾਵਾ ਦੇਕੇ ਮੰਗੇ 1.25 ਲੱਖ ਰੁਪਏ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ-  150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ- 150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਧੌਣ ਵੱਢ ਕੇ ਕਤਲ ਮਾਮਲੇ ‘ਚ ਦੋਸ਼ੀ ਅਜੇ ਨੂੰ ਉਮਰ ਕੈਦ, ਮੋਹਾਲੀ ਅਦਾਲਤ ਨੇ 13 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ

ਧੌਣ ਵੱਢ ਕੇ ਕਤਲ ਮਾਮਲੇ ‘ਚ ਦੋਸ਼ੀ ਅਜੇ ਨੂੰ ਉਮਰ ਕੈਦ, ਮੋਹਾਲੀ ਅਦਾਲਤ ਨੇ 13 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ

ਚੰਡੀਗੜ੍ਹ ਦੇ 26 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ਹਾਈ ਅਲਰਟ ‘ਤੇ  ਸਵੇਰੇ 5:21 ਵਜੇ ਮਿਲਿਆ ਧਮਕੀ ਭਰਿਆ ਈਮੇਲ, ਸਰਕਾਰੀ–ਨਿੱਜੀ ਸਕੂਲ ਖਾਲੀ ਕਰਵਾਏ

ਚੰਡੀਗੜ੍ਹ ਦੇ 26 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ਹਾਈ ਅਲਰਟ ‘ਤੇ ਸਵੇਰੇ 5:21 ਵਜੇ ਮਿਲਿਆ ਧਮਕੀ ਭਰਿਆ ਈਮੇਲ, ਸਰਕਾਰੀ–ਨਿੱਜੀ ਸਕੂਲ ਖਾਲੀ ਕਰਵਾਏ

ਚੰਡੀਗੜ੍ਹ ਵਿੱਚ ਛਮ-ਛਮ ਵਰ੍ਹੇ ਬੱਦਲ, 12 ਘੰਟਿਆਂ ’ਚ 40 ਮਿ.ਮੀ. ਬਾਰਿਸ਼; ਜਨਜੀਵਨ ਪ੍ਰਭਾਵਿਤ

ਚੰਡੀਗੜ੍ਹ ਵਿੱਚ ਛਮ-ਛਮ ਵਰ੍ਹੇ ਬੱਦਲ, 12 ਘੰਟਿਆਂ ’ਚ 40 ਮਿ.ਮੀ. ਬਾਰਿਸ਼; ਜਨਜੀਵਨ ਪ੍ਰਭਾਵਿਤ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਘੋਰ ਲਾਪਰਵਾਹੀ: ਨੌਜਵਾਨਾਂ ਨੇ ਪਲੇਟਫਾਰਮ 'ਚ ਹੀ ਵਾੜ ਦਿੱਤੀ ਕਾਰ -ਰੇਲਵੇ ਟਰੈਕ 'ਚ ਫ਼ਸੀ, ਦੋਵੇਂ ਗ੍ਰਿਫ਼ਤਾਰ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਘੋਰ ਲਾਪਰਵਾਹੀ: ਨੌਜਵਾਨਾਂ ਨੇ ਪਲੇਟਫਾਰਮ 'ਚ ਹੀ ਵਾੜ ਦਿੱਤੀ ਕਾਰ -ਰੇਲਵੇ ਟਰੈਕ 'ਚ ਫ਼ਸੀ, ਦੋਵੇਂ ਗ੍ਰਿਫ਼ਤਾਰ