Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Health

Health And Fitness: ਬਿਨਾਂ ਜਿੰਮ ਤੇ ਕਸਰਤ ਦੇ ਘਰ ਬੈਠੇ ਇੰਝ ਘਟਾਓ ਵਜ਼ਨ, ਕਰੋ ਇਹ 6 ਕੰਮ, 60 ਦਿਨਾਂ 'ਚ ਮਿਲੇਗਾ ਰਿਜ਼ਲਟ

October 22, 2024 08:09 PM

Lose Weight At Home Without Gym: ਹਰ ਕਿਸੇ ਦੀ ਲਾਈਫ ਅੱਜ ਕੱਲ ਟੈਂਸ਼ਨਾਂ ਨਾਲ ਭਰੀ ਹੋਈ ਹੈ। ਇਸੇ ਕਰਕੇ ਕਈ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਅਤੇ ਉਹ ਜਾਂ ਤਾਂ ਬਹੁਤ ਜ਼ਿਆਦਾ ਖਾਣ ਲੱਗ ਜਾਂਦਾ ਹੈ ਜਾਂ ਫਿਰ ਸਾਰਾ ਦਿਨ ਇੱਕੋ ਜਗ੍ਹਾ 'ਤੇ ਪਿਆ ਰਹਿੰਦਾ ਹੈ। ਇਸ ਵਜ੍ਹਾ ਕਰਕੇ ਇਨ੍ਹਾਂ ਲੋਕਾਂ ਦਾ ਵਜ਼ਨ ਵਧ ਜਾਂਦਾ ਹੈ। ਦੂਜੀ ਵਜ੍ਹਾ ਇਹ ਹੁੰਦੀ ਹੈ ਕਿ ਕੁੱਝ ਲੋਕ ਬਿਜ਼ੀ ਲਾਈਫ ਕਰਕੇ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੇ, ਜਿਸ ਕਰਕੇ ਨਾ ਤਾਂ ਉਹ ਕਸਰਤ ਕਰਦੇ ਹਨ ਅਤੇ ਨਾ ਹੀ ਉਹ ਜਿੰਮ ਜਾ ਸਕਦੇ ਹਨ, ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਕਿਵੇਂ ਬਿਨਾਂ ਜਿੰਮ ਤੇ ਕਸਰਤ ਦੇ ਵਜ਼ਨ ਘਟਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ:

1. ਸਵੇਰੇ ਉੱਠਦੇ ਸਾਰ ਕੋਸੇ ਪਾਣੀ ਨਾਲ ਕਰੋ ਸ਼ੁਰੂਆਤ
ਸਵੇਰੇ ਤੁਸੀਂ ਕਿਸੇ ਵੇਲੇ ਵੀ ਉੱਠੋ, ਉੱਠਣ ਸਾਰ ਕੋਸਾ ਪਾਣੀ ਜ਼ਰੂਰ ਪੀਓ। ਇਸ ਤੋਂ ਬਾਅਦ ਅੱਧਾ ਘੰਟਾ ਕੁੱਝ ਵੀ ਨਾ ਖਾਓ ਪੀਓ। ਇਸ ਨਾਲ ਤੁਸੀਂ ਤਰੋਂ ਤਾਜ਼ਾ ਫੀਲ ਕਰੋਗੇ ਤੇ ਤਹਾਡਾ ਪੇਟ ਵੀ ਸਾਫ ਰਹਿਣ ਲੱਗ ਪਵੇਗਾ ਅਤੇ ਨਾਲ ਨਾਲ ਪੇਟ ਦੀ ਚਰਬੀ ਵੀ ਪਿਘਲਣ ਲੱਗ ਜਾਵੇਗੀ। ਤੁਹਾਨੂੰ 2 ਮਹੀਨੇ ਬਾਅਦ ਫਰਕ ਖੁਦ ਪਤਾ ਲੱਗੇਗਾ।

2. ਚੀਨੀ ਦਾ ਸੇਵਨ ਬੰਦ ਕਰੋ
ਬਿਨਾਂ ਜਿੰਮ ਜਾਂ ਕਸਰਤ ਦੇ ਤੁਸੀਂ ਵਜ਼ਨ ਘਟਾ ਸਕਦੇ ਹੋ, ਪਰ ਇਸ ਦੇ ਨਾਲ ਤੁਹਾਨੂੰ ਕਈ ਚੀਜ਼ਾਂ 'ਤੇ ਕੰਟਰੋਲ ਕਰਨਾ ਪਵੇਗਾ। ਇਸ 'ਚ ਸਭ ਤੋਂ ਪਹਿਲੀ ਚੀਜ਼ ਹੈ ਚੀਨੀ। ਤੁਸੀਂ ਦੇਖਿਆ ਹੋਵੇਗਾ ਕਿ ਸੈਲੇਬ੍ਰਿਟੀਜ਼ ਅਕਸਰ ਹੀ ਕਹਿੰਦੇ ਨਜ਼ਰ ਆਉਂਦੇ ਹੁੰਦੇ ਹਨ ਕਿ ਚੀਨੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਇਹ ਬਿਲਕੁਲ ਸਹੀ ਹੈ। ਚੀਨੀ ਦਾ ਸੇਵਨ ਤੁਹਾਡੇ ਪੇਟ ਦੀ ਚਰਬੀ ਨੂੰ ਵਧਾਏਗਾ। ਤੁਹਾਨੂੰ ਘੱਟੋ ਘੱਟ 2 ਮਹੀਨੇ ਇਹ ਨਿਸ਼ਚਾ ਕਰਨਾ ਹੈ ਕਿ ਤੁਸੀਂ 2 ਮਹੀਨੇ ਚੀਨੀ ਦੇ ਨੇੜੇ ਖੜੋਗੇ ਵੀ ਨਹੀਂ। ਫਿਰ ਤੁਹਾਨੂੰ ਆਪਣੇ ਆਪ ਫਰਕ ਪਤਾ ਲੱਗੇਗਾ।

3. ਸੂਰਜ ਛਿਪਣ ਤੋਂ ਪਹਿਲਾਂ ਰਾਤ ਦਾ ਖਾਣਾ ਖਾਓ
ਕਈ ਲੋਕਾਂ ਨੂੰ ਰਾਤੀਂ ਲੇਟ ਖਾਣਾ ਖਾਣ ਦੀ ਆਦਤ ਹੁੰਦੀ ਹੈ। ਜੋ ਕਿ ਬਹੁਤ ਹੀ ਗਲਤ ਹੈ। ਅਸੀਂ ਮੰਨਦੇ ਹਾਂ ਕਿ ਕਈ ਲੋਕ ਰਾਤ ਨੂੰ ਲੇਟ ਤੱਕ ਡਿਊਟੀ ਕਰਦੇ ਹਨ, ਪਰ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ 7 ਵਜੇ ਤੋਂ ਪਹਿਲਾਂ ਪਹਿਲਾਂ ਖਾਣਾ ਖਾ ਲਓ। ਇਸ ਨਾਲ ਤੁਹਾਡੇ ਸੌਣ ਦੇ ਸਮੇਂ ਤੱਕ ਖਾਣਾ ਪਚ ਜਾਵੇਗਾ ਅਤੇ ਤੁਹਾਨੂੰ ਮੋਟਾਪਾ ਨਹੀਂ ਹੋਵੇਗਾ।

4. ਹਫਤੇ 'ਚ ਇੱਕ ਦਿਨ ਫਾਸਟਿੰਗ ਜ਼ਰੂਰ ਕਰੋ
ਹਫਤੇ 'ਚ ਇੱਕ ਦਿਨ ਫਾਸਟਿੰਗ ਜ਼ਰੂਰ ਕਰਨੀ ਚਾਹੀਦੀ ਹੈ। ਸਾਇੰਸ ਵੀ ਇਹੀ ਕਹਿੰਦੀ ਹੈ ਕਿ ਹਫਤੇ 'ਚ ਇੱਕ ਦਿਨ ਤੁਹਾਡੇ ਲਿਵਰ ਨੂੰ ਆਂਦਰਾਂ ਨੂੰ ਰੈਸਟ ਮਿਲਣਾ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਦਿਨ ਰਾਤ ਭੁੱਖਾ ਰਹਿਣ ਦੀ ਜ਼ਰੂਰਤ ਨਹੀਂ, ਤੁਸੀਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਫਾਸਟਿੰਗ ਕਰ ਸਕਦੇ ਹੋ। ਜਾਂ ਫਿਰ ਆਪਣੇ ਹਿਸਾਬ ਦੇ ਸਮੇਂ ਨਾਲ ਫਾਸਟਿੰਗ ਕਰ ਸਕਦੇ ਹੋ। ਬੱਸ ਇਨ੍ਹਾਂ ਯਾਦ ਰੱਖੋ ਕਿ ਹਫਤੇ 'ਚ ਇੱਕ ਦਿਨ ਘੱਟੋ ਘੱਟ 10 ਘੰਟੇ ਆਪਣੇ ਪੇਟ ਨੂੰ ਅਰਾਮ ਦਿਓ। ਧਿਆਨ ਰਹੇ ਕਿ ਫਾਸਟਿੰਗ ਖੋਲਣ ਲੱਗੇ ਜ਼ਿਆਦਾ ਭਾਰਾ ਭੋਜਨ ਨਾ ਕਰੋ। ਜੇ ਤੁਹਾਨੂੰ ਰਾਤ ਨੂੰ ਭੁੱਖ ਲੱਗੇ ਤਾਂ ਦੁੱਧ ਦਾ ਗਲਾਸ ਪੀਓ।

5. ਵੱਧ ਤੋਂ ਵੱਧ ਤੁਰੋ
ਜੇ ਤੁਹਾਡੇ ਕੋਲ ਜਿੰਮ ਜਾਂ ਕਸਰਤ ਦਾ ਸਮਾਂ ਨਹੀਂ ਹੁੰਦਾ ਤਾਂ ਵੱਧ ਤੋਂ ਵੱਧ ਪੈਦਲ ਤੁਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਲਿਫਟ ਦੀ ਥਾਂ ਪੌੜੀਆਂ ਦਾ ਇਸਤੇਮਾਲ ਕਰੋ। ਜੇ ਤੁਸੀਂ ਬਾਜ਼ਾਰ ਤੋਂ ਕੋਈ ਸਾਮਾਨ ਲਿਆਉਣਾ ਹੋਵੇ ਤਾਂ ਕੋਸ਼ਿਸ਼ ਕਰੋ ਕਿ ਪੈਦਲ ਤੁਰ ਕੇ ਜਾਓ। ਤੁਹਾਨੂੰ ਇੱਕ ਦਿਨ 'ਚ ਘੱਟੋ ਘੱਟ 5000 ਜਾਂ ਇਸ ਤੋਂ ਵੱਧ ਕਦਮ ਜ਼ਰੂਰ ਤੁਰਨਾ ਚਾਹੀਦਾ ਹੈ, ਇਸ ਨਾਲ ਬੌਡੀ ਦਾ ਫੈਟ ਘਟਦਾ ਹੈ ਅਤੇ ਕੈਲੋਰੀਜ਼ ਬਰਨ ਹੁੰਦੀਆਂ ਹਨ। ਇਸ ਦੇ ਨਾਲ ਨਾਲ ਤੁਹਾਨੂੰ ਖੁਦ ਫਰਕ ਪਤਾ ਲੱਗੇਗਾ। 

Have something to say? Post your comment

More from Health

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਲਈ 10 ਲੱਖ ਤੱਕ ਮੁਫ਼ਤ ਇਲਾਜ: 30 ਲੱਖ ਪਰਿਵਾਰ ਰਜਿਸਟਰਡ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਲਈ 10 ਲੱਖ ਤੱਕ ਮੁਫ਼ਤ ਇਲਾਜ: 30 ਲੱਖ ਪਰਿਵਾਰ ਰਜਿਸਟਰਡ

PGI ਨੂੰ ਮਿਲੀ ਵੱਡੀ ਮੈਡੀਕਲ ਉਪਲਬਧੀ: ਸੈਲਫ਼ਾਸ ਜ਼ਹਿਰ ਦੇ ਇਲਾਜ ‘ਚ ਨਵੀਂ ਥੈਰੇਪੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ  -ਲਿਪਿਡ ਇਮਲਸ਼ਨ ਥੈਰੇਪੀ ਨਾਲ ਮੌਤ ਦਰ ‘ਚ ਵੱਡੀ ਕਮੀ

PGI ਨੂੰ ਮਿਲੀ ਵੱਡੀ ਮੈਡੀਕਲ ਉਪਲਬਧੀ: ਸੈਲਫ਼ਾਸ ਜ਼ਹਿਰ ਦੇ ਇਲਾਜ ‘ਚ ਨਵੀਂ ਥੈਰੇਪੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ -ਲਿਪਿਡ ਇਮਲਸ਼ਨ ਥੈਰੇਪੀ ਨਾਲ ਮੌਤ ਦਰ ‘ਚ ਵੱਡੀ ਕਮੀ

ਸੰਸਾਰ ਨੂੰ ਅਲਵਿਦਾ ਆਖ ਕੇ ਵੀ ਦੋ ਲੋਕਾਂ ਨੂੰ ਜੀਵਨ ਦੇ ਗਿਆ

ਸੰਸਾਰ ਨੂੰ ਅਲਵਿਦਾ ਆਖ ਕੇ ਵੀ ਦੋ ਲੋਕਾਂ ਨੂੰ ਜੀਵਨ ਦੇ ਗਿਆ " ਰਘੂ ਪਾਸਵਾਨ "

ਪੰਜਾਬ ਵਿੱਚ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅੱਜ ਤੋਂ ਲਾਗੂ, ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤਕ ਦਾ ਮੁਫ਼ਤ ਇਲਾਜ- ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਕਰਨਗੇ ਲਾਂਚ

ਪੰਜਾਬ ਵਿੱਚ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅੱਜ ਤੋਂ ਲਾਗੂ, ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤਕ ਦਾ ਮੁਫ਼ਤ ਇਲਾਜ- ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਕਰਨਗੇ ਲਾਂਚ

ਸ਼ੂਗਰ ਦੇ ਰੋਗੀਆਂ ਲਈ ਵੱਡੀ ਖੋਜ, ਵਿਗਿਆਨੀਆਂ ਨੇ ਲੱਭੀ ਨਵੀਂ ਖੰਡ, ਮਿੱਠੀ ਹੈ ਪਰ ਨਾ ਇਨਸੁਲਿਨ ਵਧਾਵੇ ਤੇ ਕੈਲੋਰੀ ਵੀ ਘੱਟ

ਸ਼ੂਗਰ ਦੇ ਰੋਗੀਆਂ ਲਈ ਵੱਡੀ ਖੋਜ, ਵਿਗਿਆਨੀਆਂ ਨੇ ਲੱਭੀ ਨਵੀਂ ਖੰਡ, ਮਿੱਠੀ ਹੈ ਪਰ ਨਾ ਇਨਸੁਲਿਨ ਵਧਾਵੇ ਤੇ ਕੈਲੋਰੀ ਵੀ ਘੱਟ

BIG BREAKING: PGI ਚੰਡੀਗੜ੍ਹ 'ਚ 2 ਸਾਲ ਦੇ ਬੱਚੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਮੈਨਿਨਜੀਓਮਾ ਐਂਡੋਸਕੋਪੀ ਆਪ੍ਰੇਸ਼ਨ ਸਫ਼ਲ -7 ਸੈਂਟੀਮੀਟਰ ਦਾ ਦਿਮਾਗ਼ ਦਾ ਟਿਊਮਰ ਨੱਕ ਰਾਹੀਂ ਕੱਢਿਆ

BIG BREAKING: PGI ਚੰਡੀਗੜ੍ਹ 'ਚ 2 ਸਾਲ ਦੇ ਬੱਚੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਮੈਨਿਨਜੀਓਮਾ ਐਂਡੋਸਕੋਪੀ ਆਪ੍ਰੇਸ਼ਨ ਸਫ਼ਲ -7 ਸੈਂਟੀਮੀਟਰ ਦਾ ਦਿਮਾਗ਼ ਦਾ ਟਿਊਮਰ ਨੱਕ ਰਾਹੀਂ ਕੱਢਿਆ

ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ

ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ

PGIMER ਚੰਡੀਗੜ੍ਹ ਵਿੱਚ 2026 ਦਾ ਪਹਿਲਾ ਅੰਗ ਦਾਨ, ਤਿੰਨ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ, ਬ੍ਰੇਨ ਡੈਡ ਮਰੀਜ਼ ਦੇ ਗੁਰਦੇ ਤੇ ਫੇਫੜੇ ਟਰਾਂਸਪਲਾਂਟ

PGIMER ਚੰਡੀਗੜ੍ਹ ਵਿੱਚ 2026 ਦਾ ਪਹਿਲਾ ਅੰਗ ਦਾਨ, ਤਿੰਨ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ, ਬ੍ਰੇਨ ਡੈਡ ਮਰੀਜ਼ ਦੇ ਗੁਰਦੇ ਤੇ ਫੇਫੜੇ ਟਰਾਂਸਪਲਾਂਟ

ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ

ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ

ਭਾਰਤ ਵਿੱਚ ਬੱਚੇਦਾਨੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ, ਹਰ 7–8 ਮਿੰਟ ਵਿੱਚ ਇੱਕ ਔਰਤ ਦੀ ਜਾਨ,100 ਵਿੱਚੋਂ ਸਿਰਫ਼ 2 ਔਰਤਾਂ ਕਰਵਾ ਰਹੀਆਂ ਜਾਂਚ; HPV ਵਾਇਰਸ ਸਭ ਤੋਂ ਵੱਡਾ ਕਾਰਨ

ਭਾਰਤ ਵਿੱਚ ਬੱਚੇਦਾਨੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ, ਹਰ 7–8 ਮਿੰਟ ਵਿੱਚ ਇੱਕ ਔਰਤ ਦੀ ਜਾਨ,100 ਵਿੱਚੋਂ ਸਿਰਫ਼ 2 ਔਰਤਾਂ ਕਰਵਾ ਰਹੀਆਂ ਜਾਂਚ; HPV ਵਾਇਰਸ ਸਭ ਤੋਂ ਵੱਡਾ ਕਾਰਨ