Monday, December 22, 2025

Sports

12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਹਾਕੀ 'ਚ ਨਵਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ

Punjab Hockey team captain Navpreet Kaur

May 06, 2022 07:08 PM

ਚੰਡੀਗੜ੍ਹ : ਭੋਪਾਲ ਵਿਖੇ 6 ਮਈ ਤੋਂ ਸ਼ੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਨਵਪ੍ਰੀਤ ਕੌਰ ਕਰੇਗੀ । ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ। ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਮਹਿਲਾ ਹਾਕੀ ਚੈਂਪੀਅਨਸ਼ਿਪ 6 ਤੋਂ 17 ਮਈ ਤਕ ਭੋਪਾਲ (ਮੱਧ ਪ੍ਰਦੇਸ਼) ਵਿਚ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਅਗਵਾਈ ਨਵਪ੍ਰੀਤ ਕੌਰ ਕਰੇਗੀ।

ਜਦਕਿ ਸ਼ਾਲੂ ਮਾਨ (ਪਟਿਆਲਾ) ਪੰਜਾਬ ਟੀਮ ਦੀ ਉਪ ਕਪਤਾਨ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਕਮਲਜੀਤ ਕੌਰ, ਜੋਤਿਕਾ ਕਲਸੀ, ਸ਼ੇਰਿਆ ਮਿਸ਼ਰਾ, ਮੀਨਾਕਸ਼ੀ, ਸੰਜਨਾ, ਕਿਰਨਦੀਪ ਕੌਰ, ਨਵਜੋਤ ਕੌਰ, ਮਹਿਮਾ, ਰੁਪਿੰਦਰ ਕੌਰ, ਯਾਸ਼ਿਕਾ ਨੇਗੀ, ਸਿਮਰਨ ਚੋਪੜਾ, ਸਲੀਕਾ, ਚੰਦਾਨਪ੍ਰੀਤ ਕੌਰ, ਰਸ਼ਨਪਰੀਤ ਕੌਰ, ਕਿਰਨਦੀਪ ਕੌਰ ਅਤੇ ਸਰਬਦੀਪ ਕੌਰ ਨੁੰ ਸ਼ਾਮਿਲ ਕੀਤਾ ਗਿਆ ਹੈ ।

ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਾਮਨਵੈਲਥ ਖੇਡਾਂ ਦੀ ਮੈਡਲਿਸਟ ਤੇ ਅੰਤਰਰਾਸ਼ਟਰੀ ਖਿਡਾਰਨਾਂ ਕ੍ਰਮਵਾਰ ਯੋਗਿਤਾ ਬਾਲੀ ਤੇ ਅਮਨਦੀਪ ਕੌਰ ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ ਜਦਕਿ ਜਗਰੂਪ ਸਿੰਘ ਟੀਮ ਦੇ ਸਹਾਇਕ ਕੋਚ ਹੋਣਗੇ ।

Have something to say? Post your comment