Monday, December 22, 2025

Sports

IPL 2022 Orange Cap : ਔਰੇਂਜ ਕੈਪ ਦੀ ਸੂਚੀ 'ਚ ਸ਼ਾਮਲ ਹੋਣ ਲਈ ਬਟਲਰ ਤੇ ਰਾਹੁਲ ਇਕ ਦੂਜੇ ਨਾਲ ਭਿੜੇ, ਬਟਲਰ ਨੇ ਮਾਰੀ ਬਾਜ਼ੀ

IPL 2022 Orange cap

May 03, 2022 07:16 PM
 
IPL 2022 : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ 'ਚ ਇਕ ਤੋਂ ਵਧ ਕੇ ਇਕ ਮੈਚ ਖੇਡੇ ਜਾ ਰਹੇ ਹਨ। ਸਾਰੀਆਂ ਟੀਮਾਂ ਨੇ 9 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। ਇਸ ਦੌਰਾਨ ਸਿਰਫ਼ ਦੌੜਾਂ ਦੀ ਵਰਖਾ ਹੀ ਦੇਖਣ ਨੂੰ ਮਿਲੀ ਹੈ। ਸਿਖਰ 'ਤੇ ਬਣੇ ਰਹਿਣ ਲਈ ਬੱਲੇਬਾਜ਼ਾਂ ਵਿਚਾਲੇ ਲੜਾਈ ਚੱਲ ਰਹੀ ਹੈ। ਓਰੇਂਜ ਕੈਪ ਦੀ ਦੌੜ ਵਿੱਚ ਕਈ ਦਿੱਗਜ ਵੀ ਸ਼ਾਮਲ ਹਨ। ਰਾਜਸਥਾਨ ਦੇ ਜੋਸ ਬਟਲਰ ਦਾ ਬੱਲਾ ਬੋਲ ਰਿਹਾ ਹੈ, ਜਦਕਿ ਕੇਐੱਲ ਰਾਹੁਲ, ਹਾਰਦਿਕ ਪੰਡਯਾ ਅਤੇ ਪ੍ਰਿਥਵੀ ਸ਼ਾ ਵੀ ਕਿਸੇ ਤੋਂ ਪਿੱਛੇ ਨਹੀਂ ਹਨ।
 

ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਬਟਲਰ ਸਾਰਿਆਂ ਨੂੰ ਪਛਾੜਦੇ ਹੋਏ ਲਗਾਤਾਰ ਨੰਬਰ ਇਕ 'ਤੇ ਚੱਲ ਰਿਹਾ ਹੈ। ਕੋਲਕਾਤਾ ਦੇ ਖਿਲਾਫ ਮੈਚ 'ਚ ਬਟਲਰ ਨੇ ਭਾਵੇਂ ਹੀ ਬੱਲਾ ਨਹੀਂ ਖੇਡਿਆ ਹੋਵੇ ਪਰ ਉਸ ਨੇ 22 ਦੌੜਾਂ ਦੀ ਪਾਰੀ ਖੇਡ ਕੇ 10 ਮੈਚਾਂ 'ਚ ਆਪਣੀਆਂ ਦੌੜਾਂ ਦੀ ਗਿਣਤੀ 588 ਦੌੜਾਂ ਤੱਕ ਪਹੁੰਚਾ ਦਿੱਤੀ।

ਦੂਜੇ ਨੰਬਰ 'ਤੇ ਲਖਨਊ ਦੇ ਕਪਤਾਨ ਕੇਐਲ ਰਾਹੁਲ ਹਨ, ਜੋ ਲਗਾਤਾਰ ਦੌੜਾਂ ਬਣਾ ਰਹੇ ਹਨ। ਦਿੱਲੀ ਵਿਰੁੱਧ 77 ਦੌੜਾਂ ਦੀ ਉਸ ਦੀ ਪਾਰੀ ਨਾਲ ਉਸ ਦੇ ਦੌੜਾਂ ਦਾ ਅੰਕੜਾ 451 ਹੋ ਗਿਆ ਹੈ। ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਰਾਜਸਥਾਨ ਖਿਲਾਫ 34 ਦੌੜਾਂ ਦੀ ਪਾਰੀ ਦੇ ਆਧਾਰ 'ਤੇ ਉਸ ਨੇ ਆਪਣੀਆਂ ਦੌੜਾਂ ਦੀ ਗਿਣਤੀ 324 ਤੱਕ ਪਹੁੰਚਾ ਦਿੱਤੀ ਹੈ। ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਚੌਥੇ ਨੰਬਰ 'ਤੇ ਹਨ। ਉਸ ਨੇ 9 ਮੈਚਾਂ 'ਚ 324 ਦੌੜਾਂ ਬਣਾਈਆਂ ਹਨ।

ਅਭਿਸ਼ੇਕ ਦੀ ਪਾਰੀ ਦੀ ਬਦੌਲਤ ਹਾਰਦਿਕ ਪੰਡਿਆ 5ਵੇਂ ਨੰਬਰ 'ਤੇ ਖਿਸਕ ਗਿਆ ਹੈ। ਹੁਣ ਉਸ ਨੇ 8 ਮੈਚਾਂ 'ਚ 308 ਦੌੜਾਂ ਬਣਾ ਲਈਆਂ ਹਨ। ਮੁੰਬਈ ਦੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਛੇਵੇਂ ਨੰਬਰ 'ਤੇ ਹਨ। ਉਸ ਨੇ 9 ਮੈਚਾਂ 'ਚ 307 ਦੌੜਾਂ ਬਣਾਈਆਂ ਹਨ। ਪੰਜਾਬ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 7ਵੇਂ ਨੰਬਰ 'ਤੇ ਖਿਸਕ ਗਏ ਹਨ। ਉਸ ਨੇ 9 ਮੈਚਾਂ 'ਚ 307 ਦੌੜਾਂ ਬਣਾਈਆਂ ਹਨ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ 8ਵੇਂ ਨੰਬਰ 'ਤੇ ਖਿਸਕ ਗਏ ਹਨ। ਉਸ ਨੇ ਕੋਲਕਾਤਾ ਖਿਲਾਫ 54 ਦੌੜਾਂ ਦੀ ਪਾਰੀ ਦੇ ਆਧਾਰ 'ਤੇ 10 ਮੈਚਾਂ 'ਚ 298 ਦੌੜਾਂ ਬਣਾਈਆਂ ਹਨ।

Have something to say? Post your comment