Monday, December 22, 2025

Sports

Watch Video : ਗਲੇਨ ਮੈਕਸਵੈੱਲ ਦੇ ਵਿਆਹ ਦੀ ਪਾਰਟੀ 'ਚ ਵਿਰਾਟ ਕੋਹਲੀ ਨੇ ਲਾਏ ਠੁਮਕੇ, ਵੀਡੀਓ ਵਾਇਰਲ

Virat Kohli Dance

April 28, 2022 06:46 PM

IPL 2022 : ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਡਾਰੀ ਗਲੇਨ ਮੈਕਸਵੈੱਲ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਵਿਆਹ ਤੋਂ ਬਾਅਦ ਪਾਰਟੀ ਦਾ ਆਯੋਜਨ ਕੀਤਾ ਸੀ। ਇਸ 'ਚ ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਸ਼ਾਹਬਾਜ਼ ਅਹਿਮਦ ਸਮੇਤ ਟੀਮ ਦੇ ਕਈ ਖਿਡਾਰੀ ਅਤੇ ਸਟਾਫ ਮੌਜੂਦ ਸੀ।

ਸਾਬਕਾ ਕਪਤਾਨ ਕੋਹਲੀ ਨੇ ਪਾਰਟੀ 'ਚ ਖੂਬ ਮਸਤੀ ਕੀਤੀ। ਉਸ ਨੇ ਪਾਰਟੀ 'ਚ ਡਾਂਸ ਕੀਤਾ। ਕੋਹਲੀ ਤੇ ਸ਼ਾਹਬਾਜ਼ ਦੇ ਡਾਂਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।



ਮੈਕਸਵੈੱਲ ਦਾ ਵਿਆਹ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਹੋਇਆ ਹੈ। ਉਨ੍ਹਾਂ ਦਾ ਵਿਆਹ ਭਾਰਤੀ ਪਰੰਪਰਾ ਅਨੁਸਾਰ ਹੋਇਆ ਸੀ। ਇਨ੍ਹਾਂ ਦੋਹਾਂ ਦੇ ਵਿਆਹ ਤੋਂ ਪਹਿਲਾਂ ਕਾਫੀ ਚਰਚਾਵਾਂ ਚੱਲ ਰਹੀਆਂ ਸਨ। ਮੈਕਸਵੈੱਲ ਵਿਆਹ ਕਾਰਨ IPL 2022 ਦੇ ਪਹਿਲੇ ਕੁਝ ਮੈਚ ਨਹੀਂ ਖੇਡ ਸਕੇ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ 'ਚ ਆਪਣੀ ਪਾਰਟੀ ਦਿੱਤੀ। ਇਸ 'ਚ ਕੋਹਲੀ ਨੇ ਜ਼ਬਰਦਸਤ ਡਾਂਸ ਕੀਤਾ। ਕੋਹਲੀ ਦੇ ਨਾਲ ਸ਼ਾਹਬਾਜ਼ ਅਤੇ ਹੋਰ ਖਿਡਾਰੀ ਵੀ ਮੌਜੂਦ ਸਨ। ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਪਾਰਟੀ 'ਚ ਪਹੁੰਚੇ।

Have something to say? Post your comment