Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Tricity

ਧੌਣ ਵੱਢ ਕੇ ਕਤਲ ਮਾਮਲੇ ‘ਚ ਦੋਸ਼ੀ ਅਜੇ ਨੂੰ ਉਮਰ ਕੈਦ, ਮੋਹਾਲੀ ਅਦਾਲਤ ਨੇ 13 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ

January 28, 2026 10:01 PM

ਮੋਹਾਲੀ, 28 ਜਨਵਰੀ  :
ਐਸਏਐਸ ਨਗਰ (ਮੋਹਾਲੀ) ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਜ਼ੀਰਕਪੁਰ ਕਤਲ ਕੇਸ ਵਿੱਚ ਦੋਸ਼ੀ ਅਜੇ (26) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 302 (ਕਤਲ) ਅਤੇ 506 (ਅਪਰਾਧਿਕ ਧਮਕੀ) ਤਹਿਤ ਦੋਸ਼ੀ ਕਰਾਰ ਦਿੱਤਾ। ਇਹ ਫੈਸਲਾ ਸੈਸ਼ਨ ਜੱਜ ਅਤੁਲ ਕਸਾਨਾ ਵੱਲੋਂ 28 ਜਨਵਰੀ 2026 ਨੂੰ ਸੁਣਾਇਆ ਗਿਆ।

ਅਦਾਲਤ ਨੇ ਧਾਰਾ 302 ਅਧੀਨ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਅਤੇ 10,000 ਰੁਪਏ ਜੁਰਮਾਨਾ ਲਗਾਇਆ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਛੇ ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਇਸਦੇ ਨਾਲ ਹੀ, ਧਾਰਾ 506 ਅਧੀਨ ਦੋ ਸਾਲ ਦੀ ਸਖ਼ਤ ਕੈਦ ਅਤੇ 3,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ‘ਤੇ ਦੋ ਮਹੀਨੇ ਦੀ ਵਾਧੂ ਕੈਦ ਹੋਵੇਗੀ। ਅਦਾਲਤ ਨੇ ਸਪਸ਼ਟ ਕੀਤਾ ਕਿ ਦੋਵੇਂ ਸਜ਼ਾਵਾਂ ਇਕੱਠੇ ਚੱਲਣਗੀਆਂ।

ਅਦਾਲਤੀ ਹੁਕਮਾਂ ਅਨੁਸਾਰ, ਮੁਕੱਦਮੇ ਦੌਰਾਨ ਦੋਸ਼ੀ ਵੱਲੋਂ ਜੇਲ੍ਹ ਵਿੱਚ ਬਿਤਾਇਆ ਗਿਆ ਸਮਾਂ ਉਸਦੀ ਸਜ਼ਾ ਵਿੱਚ ਐਡਜਸਟ ਕੀਤਾ ਜਾਵੇਗਾ। ਅਦਾਲਤ ਨੇ ਦੋਸ਼ੀ ਨੂੰ ਸਜ਼ਾ ਭੁਗਤਣ ਲਈ ਕੇਂਦਰੀ ਜੇਲ੍ਹ ਪਟਿਆਲਾ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ‘ਚ ਇਹ ਵੀ ਦਰਜ ਹੈ ਕਿ ਜੁਰਮਾਨੇ ਦੀ ਰਕਮ ਅਜੇ ਤੱਕ ਜਮ੍ਹਾ ਨਹੀਂ ਕਰਵਾਈ ਗਈ।

ਪਤਨੀ ਨਾਲ ਝਗੜੇ ਤੋਂ ਬਾਅਦ ਸਾਲੇ ਦਾ ਨਿਰਮਮ ਕਤਲ

ਪ੍ਰੋਸੀਕਿਊਸ਼ਨ ਅਨੁਸਾਰ, ਇਹ ਘਟਨਾ 1/2 ਸਤੰਬਰ 2023 ਦੀ ਦਰਮਿਆਨੀ ਰਾਤ ਨੂੰ ਵਾਪਰੀ। ਦੋਸ਼ੀ ਅਜੇ ਜ਼ੀਰਕਪੁਰ ਦੇ ਭਬਾਤ ਸਥਿਤ ਸਿਟੀ ਐਨਕਲੇਵ ਵਿੱਚ ਕਿਰਾਏ ‘ਤੇ ਰਹਿੰਦਾ ਸੀ। ਉਸਦਾ ਆਪਣੀ ਪਤਨੀ ਨੇਹਾ ਯਾਦਵ ਨਾਲ ਘਰੇਲੂ ਝਗੜਾ ਹੋ ਗਿਆ। ਝਗੜੇ ਦੌਰਾਨ ਨੇਹਾ ਦੇ ਭਰਾ ਨਿਖਿਲ ਯਾਦਵ ਨੇ ਦਖਲ ਦਿੱਤਾ, ਜਿਸ ‘ਤੇ ਦੋਸ਼ੀ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਰਾਤ ਕਰੀਬ 3 ਵਜੇ, ਦੋਸ਼ੀ ਨੇ ਸੌਂ ਰਹੇ ਨਿਖਿਲ ਯਾਦਵ ‘ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਅਤੇ ਉਸਦੀ ਗਰਦਨ ‘ਤੇ ਕਈ ਵਾਰ ਵਾਰ ਕੀਤੇ। ਭਾਰੀ ਜ਼ਖ਼ਮਾਂ ਕਾਰਨ ਨਿਖਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਸ਼ੀ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਜਾਂਚ, ਗ੍ਰਿਫ਼ਤਾਰੀ ਅਤੇ ਸਬੂਤ

ਸੂਚਨਾ ਮਿਲਣ ‘ਤੇ ਥਾਣਾ ਜ਼ੀਰਕਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰੱਖਵਾਇਆ ਗਿਆ। ਮ੍ਰਿਤਕ ਦੀ ਭੈਣ ਨੇਹਾ ਯਾਦਵ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਕਤਲ ਅਤੇ ਧਮਕੀ ਦੇਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ।

ਪੁਲਿਸ ਨੇ ਨਾਕਾਬੰਦੀ ਦੌਰਾਨ ਦੋਸ਼ੀ ਅਜੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਕਤਲ ਵਿੱਚ ਵਰਤੀ ਗਈ ਗੰਡਾਸੀ ਬਰਾਮਦ ਕੀਤੀ ਗਈ। ਪੋਸਟਮਾਰਟਮ ਕਰਵਾਇਆ ਗਿਆ ਅਤੇ ਵਿਸਰਾ ਅਤੇ ਖੂਨ ਨਾਲ ਲੱਥਪੱਥ ਕੱਪੜੇ ਫੋਰੈਂਸਿਕ ਜਾਂਚ ਲਈ ਭੇਜੇ ਗਏ। ਜਾਂਚ ਪੂਰੀ ਹੋਣ ਮਗਰੋਂ ਪੁਲਿਸ ਵੱਲੋਂ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ।

ਸਬੂਤਾਂ ਦੇ ਆਧਾਰ ‘ਤੇ ਦੋਸ਼ ਸਾਬਤ

ਪ੍ਰੋਸੀਕਿਊਸ਼ਨ ਵੱਲੋਂ ਪੇਸ਼ ਕੀਤੀ ਗਈ ਗਵਾਹੀ, ਮੈਡੀਕਲ ਰਿਪੋਰਟਾਂ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਦੋਸ਼ੀ ਅਜੇ ਨੂੰ ਕਤਲ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ‘ਚ ਦੋਸ਼ੀ ਠਹਿਰਾਉਂਦਿਆਂ ਉਸਨੂੰ ਸਖ਼ਤ ਸਜ਼ਾ ਸੁਣਾਈ।

Have something to say? Post your comment

More from Tricity

ਚੰਡੀਗੜ੍ਹ ਨਗਰ ਨਿਗਮ ਵੱਲੋਂ ਟੂਰਿਸਟ ਬੱਸਾਂ ਲਈ ਗੈਰ-ਕਾਨੂੰਨੀ ਪਾਰਕਿੰਗ ਤੇ ਸਖ਼ਤ ਜੁਰਮਾਨੇ ਦਾ ਪ੍ਰਸਤਾਵ

ਚੰਡੀਗੜ੍ਹ ਨਗਰ ਨਿਗਮ ਵੱਲੋਂ ਟੂਰਿਸਟ ਬੱਸਾਂ ਲਈ ਗੈਰ-ਕਾਨੂੰਨੀ ਪਾਰਕਿੰਗ ਤੇ ਸਖ਼ਤ ਜੁਰਮਾਨੇ ਦਾ ਪ੍ਰਸਤਾਵ

ਟ੍ਰਾਈਸਿਟੀ ਵਿੱਚ 7-8 ਅਪ੍ਰੈਲ ਲਈ Orange Alert ਜਾਰੀ

ਟ੍ਰਾਈਸਿਟੀ ਵਿੱਚ 7-8 ਅਪ੍ਰੈਲ ਲਈ Orange Alert ਜਾਰੀ

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ

ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਬਲੌਂਗੀ ਥਾਣੇ ਦੇ ਜਨਾਬ ਹੁਰੀਂ

ਬਲੌਂਗੀ ਥਾਣੇ ਦੇ ਜਨਾਬ ਹੁਰੀਂ "ਚਾਹ-ਪਾਣੀ ਲੈਂਣ ਦੇ ਦੋਸ਼ 'ਚ ਗ੍ਰਿਫਤਾਰ - ਇਰਾਦਾ -ਏ -ਕਤਲ ਕੇਸ ਦਾ ਡਰਾਵਾ ਦੇਕੇ ਮੰਗੇ 1.25 ਲੱਖ ਰੁਪਏ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ-  150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ- 150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ