Friday, March 20, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Delhi

ਕਰੂਰ ਭਗਦੜ ਮਾਮਲੇ 'ਚ ਟੀ. ਵੀ ਕੇ ਮੁੱਖੀ ਵਿਜੇ ਤੋਂ ਸੀ. ਬੀ. ਆਈ ਨੇ ਕੀਤੀ 6 ਘੰਟੇ ਤਕ ਪੁੱਛਗਿੱਛ

January 12, 2026 10:18 PM

ਨਵੀਂ ਦਿੱਲੀ/ਕਰੂਰ —
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਰੂਰ ਭਗਦੜ ਮਾਮਲੇ ਦੇ ਸਬੰਧ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਤੋਂ ਛੇ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ, ਵਿਜੇ, ਜੋ ਕਿ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਦੇ ਮੁਖੀ ਹਨ, ਨੇ ਘਟਨਾ ਵਿੱਚ ਆਪਣੀ ਪਾਰਟੀ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ।

ਇੰਡੀਆ ਟੂਡੇ ਦੀ ਇੱਕ ਅਧਿਕਾਰਤ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ , ਵਿਜੇ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਕਰੂਰ ਸਥਾਨ ਤੋਂ ਆਪਣੇ ਆਪ ਹੀ ਚਲੇ ਗਏ ਸਨ, ਇਸ ਡਰੋਂ ਕਿ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਹਫੜਾ-ਦਫੜੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਟੀਵੀਕੇ ਵੱਲੋਂ ਕੋਈ ਹਦਾਇਤ ਜਾਂ ਭੜਕਾਹਟ ਨਹੀਂ ਸੀ ਜਿਸ ਕਾਰਨ ਭਗਦੜ ਹੋਈ। ਸੀਬੀਆਈ ਨੇ ਕਥਿਤ ਤੌਰ 'ਤੇ ਭੀੜ ਦੇ ਪ੍ਰਬੰਧਾਂ, ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਅਤੇ ਘਟਨਾ ਵਾਲੇ ਦਿਨ ਦੀਆਂ ਘਟਨਾਵਾਂ ਦੇ ਕ੍ਰਮ ਬਾਰੇ ਪੁੱਛਗਿੱਛ ਕੀਤੀ। ਸੂਤਰਾਂ ਨੇ ਕਿਹਾ ਕਿ ਵਿਜੇ ਨੇ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ।

ਤਾਮਿਲਨਾਡੂ ਸੂਬੇ ਦੇ ਸ਼ਹਿਰ ਕਰੂਰ 'ਚ 27 ਸਤੰਬਰ, 2025 ਨੂੰ ਇੱਕ ਸਿਆਸੀ ਰੈਲੀ ਦੌਰਾਨ ਦੁਖਦਾਈ ਘਟਨਾ ਵਾਪਰੀ ਸੀ, ਜਿਸ ਨੂੰ ਕਰੂਰ ਭਗਦੜ ਕਾਂਡ ਵਜੋਂ ਵੀ ਜਾਣਿਆ ਜਾਂਦਾ ਹੈ। ਦੱਖਣ ਦੀਆਂ ਫ਼ਿਲਮਾਂ ਦੇ ਸਟਾਰ ਕਲਾਕਾਰ ਥਲਾਪਤੀ ਵਿਜੇ ਦੀ ਆਪਣੀ ਸਿਆਸੀ ਪਾਰਟੀ ਤਮਿਲਗਾ ਵੇਤਰੀ ਕਜ਼ਗਮ (TVK) ਦੀ ਰੈਲੀ ਸੀ।

ਵਿਜੇ 2026 ਦੀਆਂ ਤਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ। ਇਹ ਸਮਾਗਮ ਕਰੂਰ–ਏਰੋਡ ਹਾਈਵੇ 'ਤੇ ਵੇਲੁਸਾਮੀਪੁਰਮ ਵਿੱਚ ਰੱਖਿਆ ਗਿਆ ਸੀ। ਉਥੇ 10 ਹਜ਼ਾਰ ਦੇ ਕਰੀਬ ਲੋਕਾਂ ਦੀ ਆਮਦ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਇੱਕ ਮੋਟੇ ਅਨੁਮਾਨ ਮੁਤਾਬਕ ਉਥੇ 27 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋ ਗਏ ਸਨ। ਉਨ੍ਹਾਂ ਨੇ ਸਵੇਰ ਤੋਂ ਹੀ ਮੈਦਾਨ 'ਚ ਆਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ। ਵਿਜੇ ਨੂੰ ਉਥੇ ਪੁੱਜਣ ਵਿੱਚ ਸੱਤ ਘੰਟਿਆਂ ਦੀ ਦੇਰੀ ਹੋ ਗਈ। ਉਹ ਉਥੇ ਸ਼ਾਮੀਂ ਸਾਢੇ 7 ਵਜੇ ਪੁੱਜੇ।

ਹੁਣ ਇੱਕ ਮਕਬੂਲ–ਤਰੀਨ ਫ਼ਿਲਮ ਅਦਾਕਾਰ ਨੂੰ ਵੇਖਣ ਲਈ ਭੀੜ ਦਾ ਇੱਕ ਪਾਸੇ ਉਲਾਰ ਹੋਣਾ ਭਾਰਤ ਵਿੱਚ ਆਮ ਗੱਲ ਹੈ। ਉਹੀ ਹੋਇਆ। ਲੋਕ ਤਾਂ ਪਹਿਲਾਂ ਹੀ ਸਟਾਰ ਕਲਾਕਾਰ ਵਿਜੇ ਨੂੰ ਉਡੀਕਦਿਆਂ ਬਹੁਤ ਜ਼ਿਆਦਾ ਅੱਕ ਤੇ ਹੰਭ ਚੁੱਕੇ ਸਨ। ਜਦੋਂ ਉਨ੍ਹਾਂ ਦੇ ਆਉਣ ਦੀ ਖ਼ਬਰ ਮਿਲ਼ੀ, ਤਾਂ ਬੇਚੈਨ ਭੀੜ ਵਿਜੇ ਦੇ ਵੱਡੇ ਵਾਹਨ ਵੱਲ ਵਧਣ ਲੱਗ ਪਈ। ਲੋਕ ਬੈਰੀਕੇਡਾਂ ਨੂੰ ਤੋੜਦੇ ਹੋਏ ਅੱਗੇ ਵਧੇ, ਤਾਂ ਜੋ ਉਹ ਆਪਣੇ ਪਿਆਰੇ ਕਲਾਕਾਰ ਨੂੰ ਵੇਖ ਤੇ ਸੁਣ ਸਕਣ। ਇੰਨੇ ਨੂੰ ਵਿਜੇ ਦੇ ਵਾਹਨ 'ਚ ਲੱਗਿਆ ਹੋਇਆ ਮਾਈਕ ਵੀ ਖ਼ਰਾਬ ਹੋ ਗਿਆ।

ਉਥੇ ਭੀੜ–ਭੜੱਕਾ ਇੰਨਾ ਜ਼ਿਆਦਾ ਹੋ ਗਿਆ ਕਿ ਗਰਮੀ ਤੇ ਹੁੰਮਸ ਕਾਰਣ ਲੋਕ ਬੇਹੋਸ਼ ਹੋਣ ਲੱਗ ਪਏ। ਲੋਕ ਵਿਜੇ ਦੀ ਬੱਸ ਦੇ ਪਿੱਛੇ ਭੱਜਣ ਲੱਗੇ। ਉਥੇ ਹੀ ਭਗਦੜ ਵਿੱਚ 41 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਸਵਾ ਸੌ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।

ਬਾਅਦ ਵਿੱਚ ਮੀਡੀਆ ਦੀਆਂ ਤੇ ਹੋਰ ਜਾਂਚ ਰਿਪੋਰਟਾਂ ਵਿੱਚ ਇਸ ਘਟਨਾ ਨੂੰ ਮਨੁੱਖੀ ਗ਼ਲਤੀ ਕਾਰਣ ਵਾਪਰਿਆ ਹਾਦਸਾ ਮੰਨਿਆ ਗਿਆ।

Have something to say? Post your comment

More from Delhi

ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ 23ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕੀ

ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ 23ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕੀ

ਇੰਡੀਆ AI ਇਮਪੈਕਟ ਸਮਿਟ 2026: ਦਿੱਲੀ ਦੇ ਹੋਟਲ ਟੈਰਿਫ ਪ੍ਰਤੀ ਰਾਤ ₹30 ਲੱਖ ਤੱਕ ਪਹੁੰਚੇ; ਗਲੋਬਲ ਟੈਕ ਦਿੱਗਜਾਂ ਦੀ ਆਮਦ ਲਈ ਰਾਜਧਾਨੀ ਤਿਆਰ

ਇੰਡੀਆ AI ਇਮਪੈਕਟ ਸਮਿਟ 2026: ਦਿੱਲੀ ਦੇ ਹੋਟਲ ਟੈਰਿਫ ਪ੍ਰਤੀ ਰਾਤ ₹30 ਲੱਖ ਤੱਕ ਪਹੁੰਚੇ; ਗਲੋਬਲ ਟੈਕ ਦਿੱਗਜਾਂ ਦੀ ਆਮਦ ਲਈ ਰਾਜਧਾਨੀ ਤਿਆਰ

ਸਾਬਕਾ ਫ਼ੌਜ ਮੁਖੀ ਜਨਰਲ ਨਰਵਾਣੇ ਦੀ ਕਿਤਾਬ 'ਤੇ ਵਿਵਾਦ ਗਰਮਾਇਆ: ਦਿੱਲੀ ਪੁਲਿਸ ਵੱਲੋਂ FIR ਦਰਜ

ਸਾਬਕਾ ਫ਼ੌਜ ਮੁਖੀ ਜਨਰਲ ਨਰਵਾਣੇ ਦੀ ਕਿਤਾਬ 'ਤੇ ਵਿਵਾਦ ਗਰਮਾਇਆ: ਦਿੱਲੀ ਪੁਲਿਸ ਵੱਲੋਂ FIR ਦਰਜ

ਟਰੰਪ ਨੇ ਭਾਰਤ ‘ਤੇ ਲਗਾਇਆ ਵਾਧੂ 25% ਟੈਰਿਫ ਹਟਾਇਆ, ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਮਿਲਿਆ ਹੁਲਾਰਾ

ਟਰੰਪ ਨੇ ਭਾਰਤ ‘ਤੇ ਲਗਾਇਆ ਵਾਧੂ 25% ਟੈਰਿਫ ਹਟਾਇਆ, ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਮਿਲਿਆ ਹੁਲਾਰਾ

MP ਸਤਨਾਮ ਸਿੰਘ ਸੰਧੂ ਵੱਲੋਂ ਪੰਜਾਬ ਲਈ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਮੰਗ

MP ਸਤਨਾਮ ਸਿੰਘ ਸੰਧੂ ਵੱਲੋਂ ਪੰਜਾਬ ਲਈ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਮੰਗ

ਦਿੱਲੀ ਪੁਲਿਸ ਦੀ ਕਾਰਵਾਈ: SFJ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਐਫਆਈਆਰ ਦਰਜ

ਦਿੱਲੀ ਪੁਲਿਸ ਦੀ ਕਾਰਵਾਈ: SFJ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਐਫਆਈਆਰ ਦਰਜ

ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਕਿਹਾ

ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਕਿਹਾ "ਸੁਖਨਾ ਝੀਲ ਨੂੰ ਹੋਰ ਕਿੰਨਾ ਸੁੱਕਓਗੇ "

ਦਿੱਲੀ: ਏਅਰ ਇੰਡੀਆ ਨੂੰ ₹1.5 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ  ਦਿੱਲੀ-ਨਿਊਯਾਰਕ ਅੰਤਰਰਾਸ਼ਟਰੀ ਉਡਾਣ 'ਤੇ  ਦਿੱਤੀ ਮਾੜੀ ਸਰਵਿਸ

ਦਿੱਲੀ: ਏਅਰ ਇੰਡੀਆ ਨੂੰ ₹1.5 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਦਿੱਲੀ-ਨਿਊਯਾਰਕ ਅੰਤਰਰਾਸ਼ਟਰੀ ਉਡਾਣ 'ਤੇ ਦਿੱਤੀ ਮਾੜੀ ਸਰਵਿਸ

ਦਿੱਲੀ ਵਿੱਚ ਸਵੇਰੇ ਤੜਕਸਾਰ ਭੂਚਾਲ, ਉੱਤਰੀ ਦਿੱਲੀ ਰਿਹਾ ਕੇਂਦਰ ਰਿਕਟਰ ਪੈਮਾਨੇ ’ਤੇ ਤੀਬਰਤਾ 2.8, 5 ਕਿਲੋਮੀਟਰ ਡੂੰਘਾਈ ’ਤੇ ਦਰਜ ਹੋਇਆ ਭੂਚਾਲ

ਦਿੱਲੀ ਵਿੱਚ ਸਵੇਰੇ ਤੜਕਸਾਰ ਭੂਚਾਲ, ਉੱਤਰੀ ਦਿੱਲੀ ਰਿਹਾ ਕੇਂਦਰ ਰਿਕਟਰ ਪੈਮਾਨੇ ’ਤੇ ਤੀਬਰਤਾ 2.8, 5 ਕਿਲੋਮੀਟਰ ਡੂੰਘਾਈ ’ਤੇ ਦਰਜ ਹੋਇਆ ਭੂਚਾਲ

ਘਰ 'ਚੋਂ ਨਕਦੀ ਮਿਲਣ ਦਾ ਮਾਮਲਾ :ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਮਹਾਂਦੋਸ਼ ਜਾਂਚ ਦਾ ਰਸਤਾ ਸਾਫ਼

ਘਰ 'ਚੋਂ ਨਕਦੀ ਮਿਲਣ ਦਾ ਮਾਮਲਾ :ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਮਹਾਂਦੋਸ਼ ਜਾਂਚ ਦਾ ਰਸਤਾ ਸਾਫ਼