Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Tricity

1984 ਸਿੱਖ ਕਤਲੇਆਮ : 36 ਸਾਲਾਂ ਤੋਂ ਉਸੇ ਤਰ੍ਹਾਂ ਪਿਆ ਹੈ ਸਿੱਖ ਦਾ ਸਾੜਿਆ ਗਿਆ ਘਰ

August 14, 2021 08:34 AM
ਕਾਨਪੁਰ ਦੇ ਘਰ ਨੂੰ ਸਿੱਖ ਕਤਲੇਆਮ ਦੀ ਯਾਦਗਾਰ ਵਜੋਂ ਸੰਭਾਲਿਆ ਜਾਵੇ

1984 ਸਿੱਖ ਕਤਲੇਆਮ ਬਾਰੇ ਐਸਐਸ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਉਘੇ ਵਕੀਲ ਅਤੇ ਸਿਆਸਤ ਤੋਂ ਅਸਤੀਫ਼ਾ ਦੇ ਚੁੱਕੇ ਐਸਐਸ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਵਿੱਚ ਜਲਾਇਆ ਗਿਆ ਘਰ ਜਿਹੜਾ 36 ਸਾਲ ਤੋਂ ਉਸ ਤਰ੍ਹਾਂ ਹੀ ਸਾਂਭਿਆ ਹੋਇਆ ਹੈ ਉਸ ਨੂੰ ਸਿੱਖ ਕਤਲੇਆਮ ਦੀ ਯਾਦਗਾਰ ਬਣਾਇਆ ਜਾਵੇ। ਫੂਲਕਾ ਨੇ ਕਿਹਾ ਇਸ ਘਰ ਨੂੰ ਸਾਂਭਣ ਦਾ ਸਿਹਰਾ ਉਨ੍ਹਾਂ ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ 36 ਸਾਲ ਇਸ ਘਰ ਨੂੰ ਸੰਭਾਲ ਕੇ ਰੱਖਿਆ। ਇਸ ਕਰਕੇ ਕੌਮ ਦਾ ਵੀ ਫ਼ਰਜ਼ ਬਣਦਾ ਕਿ ਇਸ ਘਰ ਨੂੰ 36 ਸਾਲ ਤੱਕ ਸੰਭਾਲਣ ਲਈ ਇਸ ਪਰਿਵਾਰ ਦਾ ਕੌਮ ਵਲੋਂ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਇਸ ਘਰ ਨੂੰ SGPC ਖਰੀਦੇ ਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ ਜਿਸ ਵਿੱਚ ਕਾਨਪੁਰ ਵਿੱਚ ਜਿਹੜੇ 127 ਸਿੱਖ ਕਤਲ ਕੀਤੇ ਗਏ ਸੀ ਉਨ੍ਹਾਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ। ਇਹ ਸ਼ਾਇਦ ਪੂਰੇ ਭਾਰਤ ਵਿੱਚ ਇੱਕੋ ਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਸਭ ਪਹਿਲੇ ਦਿਨ ਦੀ ਤਰ੍ਹਾਂ ਜਲੇ ਹੋਏ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਲਈ ਇਸਨੂੰ 1984 ਦੇ ਕਤਲੇਆਮ ਦੀ ਯਾਦਗਾਰ ਵਜੋਂ ਬਣਾਇਆ ਜਾਵੇ। ਉਨ੍ਹਾਂ ਕਿਹਾ SGPC ਤੁਰੰਤ ਆਪਣੀ ਟੀਮ ਕਾਨਪੁਰ ਭੇਜੇ ਤਾਂ ਜੋ ਟੀਮ ਸਰਕਾਰ ਨਾਲ ਮਿਲ ਕੇ ਇਸ ਨੂੰ ਖਰੀਦੇ ਤੇ ਇੱਥੇ ਯਾਦਗਾਰ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ। ਫੂਲਕਾ ਨੇ ਚਿਠੀ ‘ਚ ਲਿਖਿਆ ਹੈ ਕਿ ਕਾਨਪੁਰ ਵਿੱਚ ਇੱਕ ਘਰ ਜਿੱਥੇ ਕਿ ਦੋ ਸਿੱਖ ਤੇਜ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ 22 ਸਾਲ ਦੇ ਪੁੱਤਰ ਨੂੰ ਇੱਕ ਭੀੜ ਨੇ 1 ਨੰਵਬਰ 1984 ਨੂੰ ਜ਼ਿੰਦਾ ਜਲਾ ਦਿੱਤਾ ਸੀ ਅਤੇ ਉਸ ਘਰ ਨੂੰ ਪਿਛਲੇ 36 ਸਾਲ ਤੱਕ ਤਾਲਾ ਲਗਾ ਕੇ ਉਸ ਤਰ੍ਹਾਂ ਹੀ ਰੱਖਿਆ ਗਿਆ ਹੈ ਤੇ ਹੁਣ ਉਹ ਘਰ ਇਸ ਕੇਸ ਵਿੱਚ ਨਵੀਂ ਬਣਾਈ SIT ਨੇ ਖੋਲ ਕੇ ਸਬੂਤ ਇਕੱਠੇ ਕੀਤੇ ਹਨ। ਜਦੋਂ SIT ਇਸ ਘਰ ‘ਚ ਪਹੁੰਚੀ ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਵਾਲਿਆਂ ਨੇ ਇਸ ਘਰ ਨੂੰ 36 ਸਾਲ ਤੋਂ ਬਿੱਲਕੁਲ ਉਸੇ ਹਾਲਤ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਉੱਥੇ ਅੰਦਰ ਜਾ ਕੇ ਸਬੂਤ ਇਕੱਠੇ ਕੀਤੇ ਹਨ। ਉੱਥੇ ਪੁਲਿਸ ਨੂੰ ਤੇਜ ਪ੍ਰਤਾਪ ਸਿੰਘ ਅਤੇ ਸਤਪਾਲ ਸਿੰਘ ਦੇ ਪਿੰਜਰ ਦੇ ਕੁਝ ਜਲੇ ਹੋਏ ਹਿੱਸੇ ਵੀ ਮਿਲੇ ਤੇ ਖੂਨ ਦੇ ਧੱਬੇ ਵੀ ਮਿਲੇ। SIT ਦੇ SSP ਬਲਿੰਦੂ ਭੂਸ਼ਣ ਸਿੰਘ ਨੇ ਮੀਡੀਆ ਨੂੰ ਦੱਸਿਆ ਹੈਂ ਕਿ ਇਹ ਘਰ ਨੰਬਰ 28 ਜਿਹੜਾ ਕਿ L ਬਲਾਕ ਵਿੱਖੇ ਸਥਿੱਤ ਹੈ। SIT ਨੇ ਉਸਦੇ ਤਾਲੇ ਖੋਲ੍ਹੇ ਤੇ ਅੰਦਰੋ ਸਬੂਤ ਇਕੱਠੇ ਕੀਤੇ।
ਦਰਅਸਲ 2018 ‘ਚ ਸੁਪਰੀਮ ਕੋਰਟ ਨੇ ਦਿੱਲੀ ਦੇ ਕੇਸਾਂ ਦੀ ਜਾਂਚ ਕਰਨ ਲਈ ਖੁਦ ਐਸਆਈਟੀ ਬਣਾਈ ਸੀ। ਜਿਸ ਦੇ ਮੁਖੀ ਜਸਟਿਸ S N Dhingra ਨੂੰ ਬਣਾਇਆ ਗਿਆ ਸੀ। ਕਾਨਪੁਰ ਦੇ ਬਾਰੇ ਸੁਪਰੀਮ ਕੋਰਟ ਨੇ ਕਾਨਪੁਰ ਸਰਕਾਰ ਨੂੰ ਐਸਆਈਟੀ ਬਣਾਉਣ ਬਾਰੇ ਨੋਟਿਸ ਜਾਰੀ ਕੀਤਾ ਸੀ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ 5 ਫਰਵਰੀ 2019 ਵਿੱਚ ਇਸ ਐਸਆਈਟੀ ਦਾ ਗਠਨ ਕੀਤਾ ਸੀ। ਇਸ SIT ਨੇ ਇਹਨਾਂ ਕੇਸਾਂ ਨੂੰ ਖੋਲ ਕੇ ਦੁਬਾਰਾ ਜਾਂਚ ਸ਼ੁਰੂ ਕੀਤੀ ਹੈ। ਫੂਲਕਾ ਨੇ ਦੱਸਿਆ ਕਿ 1985 ਮਿਸ਼ਰਾ ਕਮਿਸ਼ਨ ਦੀ ਕਾਰਵਾਈ ਵੇਲੇ ਉਹ ਵੀ ਕਾਨਪੁਰ ਗਏ ਸਨ ਤੇ ਇਹ ਐਫੀਡੇਵਿਟ ਉਨ੍ਹਾਂ ਵਲੋਂ ਹੀ ਤਿਆਰ ਕੀਤੇ ਗਏ ਸੀ ਤੇ ਇਸ ਦੀਆਂ ਅਦਾਲਤੀ ਕਾਰਵਾਈਆਂ ‘ਚ ਵੀ ਉਨ੍ਹਾਂ ਦੀ ਟੀਮ ਨੇ ਹਿੱਸਾ ਲਿਆ ਸੀ। ਉਨ੍ਹਾਂ ਦੱਸਿਆ ਕਿ, ‘ਅਸੀਂ ਕਮਿਸ਼ਨ ਅੱਗੇ ਸਬੂਤ ਪੇਸ਼ ਕੀਤੇ ਸੀ ਕਿ 13 ਸਿੱਖ ਕੁੜੀਆਂ ਦਾ ਉੱਥੇ ਗੈਂਗ ਰੇਪ ਕੀਤਾ ਗਿਆ। ਜਿਸ ਡਾਕਟਰ ਨੇ ਉਨ੍ਹਾਂ ਕੁੜੀਆਂ ਦਾ ਇਲਾਜ਼ ਕੀਤਾ ਉਸ ਡਾਕਟਰ ਨੇ ਵੀ ਆਕੇ ਕਮਿਸ਼ਨ ਅੱਗੇ ਬਿਆਨ ਦਿੱਤੇ ਸਨ।’

Have something to say? Post your comment

More from Tricity

ਚੰਡੀਗੜ੍ਹ ਨਗਰ ਨਿਗਮ ਵੱਲੋਂ ਟੂਰਿਸਟ ਬੱਸਾਂ ਲਈ ਗੈਰ-ਕਾਨੂੰਨੀ ਪਾਰਕਿੰਗ ਤੇ ਸਖ਼ਤ ਜੁਰਮਾਨੇ ਦਾ ਪ੍ਰਸਤਾਵ

ਚੰਡੀਗੜ੍ਹ ਨਗਰ ਨਿਗਮ ਵੱਲੋਂ ਟੂਰਿਸਟ ਬੱਸਾਂ ਲਈ ਗੈਰ-ਕਾਨੂੰਨੀ ਪਾਰਕਿੰਗ ਤੇ ਸਖ਼ਤ ਜੁਰਮਾਨੇ ਦਾ ਪ੍ਰਸਤਾਵ

ਟ੍ਰਾਈਸਿਟੀ ਵਿੱਚ 7-8 ਅਪ੍ਰੈਲ ਲਈ Orange Alert ਜਾਰੀ

ਟ੍ਰਾਈਸਿਟੀ ਵਿੱਚ 7-8 ਅਪ੍ਰੈਲ ਲਈ Orange Alert ਜਾਰੀ

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ

ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਮੋਹਾਲੀ : ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਸੈਫਾਇਰ ਇਮੀਗ੍ਰੇਸ਼ਨ ਗਰੁੱਪ ਦੇ ਮਾਲਕ ਵਿਰੁੱਧ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਅਤੇ ਧਮਕੀਆਂ ਦੇਣ ਦਾ ਕੇਸ ਦਰਜ

ਬਲੌਂਗੀ ਥਾਣੇ ਦੇ ਜਨਾਬ ਹੁਰੀਂ

ਬਲੌਂਗੀ ਥਾਣੇ ਦੇ ਜਨਾਬ ਹੁਰੀਂ "ਚਾਹ-ਪਾਣੀ ਲੈਂਣ ਦੇ ਦੋਸ਼ 'ਚ ਗ੍ਰਿਫਤਾਰ - ਇਰਾਦਾ -ਏ -ਕਤਲ ਕੇਸ ਦਾ ਡਰਾਵਾ ਦੇਕੇ ਮੰਗੇ 1.25 ਲੱਖ ਰੁਪਏ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਚੰਡੀਗੜ੍ਹ 50 ਗਊਆਂ ਦੀ ਮੌਤ ਮਮਲਾ: ਹਾਈ ਕੋਰਟ ਦਾ ਸਖ਼ਤ ਰੁਖ਼, ਪ੍ਰਸ਼ਾਸਨ ਤੋਂ ਜਵਾਬ ਤਲਬ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ-  150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ

ਜ਼ੀਰਕਪੁਰ ‘ਚ ਫਾਰਚੂਨਰ–ਟਰਾਲਾ ਟੱਕਰ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ- 150 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਫਾਰਚੂਨਰ ਟਰਾਲੇ ਦੇ ਥੱਲੇ ਵੜੀ, ਮਸ਼ੀਨਾਂ ਨਾਲ਼ ਕੱਢੇ ਲੋਕ