Monday, December 22, 2025

Sports

Hockey News: ਇੱਕ ਦੂਜੇ ਦੇ ਹੋਏ ਹਾਕੀ ਖਿਡਾਰੀ, ਓਲੰਪੀਅਨ ਆਕਾਸ਼ਦੀਪ ਤੇ ਮੋਨਿਕਾ ਦੀ ਹੋਈ ਮੰਗਣੀ, 15 ਨਵੰਬਰ ਨੂੰ ਮੋਹਾਲੀ 'ਚ ਵਿਆਹ

November 13, 2024 06:13 PM

Hockey Player Akashdeep And Monika Wedding: ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਓਲੰਪੀਅਨ ਆਕਾਸ਼ਦੀਪ ਸਿੰਘ ਅਤੇ ਹਰਿਆਣਾ ਦੀ ਹਾਕੀ ਖਿਡਾਰਨ ਮੋਨਿਕਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ ਖਿਡਾਰੀ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੀ ਮੰਗਣੀ ਲੁਧਿਆਣਾ ਹਾਈਵੇਅ 'ਤੇ ਸਥਿਤ ਕਲੱਬ 'ਚ ਹੋਈ ਸੀ। ਮੋਨਿਕਾ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਦੇ ਗੋਹਾਨਾ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਹੈ। ਜਦੋਂਕਿ ਅਕਾਸ਼ਦੀਪ ਸਿੰਘ ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਵੀਰੋਵਾਲ ਦਾ ਰਹਿਣ ਵਾਲਾ ਹੈ।

ਦੋਵੇਂ ਖਿਡਾਰੀ ਦੋ ਦਿਨ ਬਾਅਦ 15 ਨਵੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀ ਰਸਮ ਮੋਹਾਲੀ ਦੇ ਲਾਂਡਰਾ-ਸਰਹਿੰਦ ਹਾਈਵੇ 'ਤੇ ਸਥਿਤ ਇਕ ਨਿੱਜੀ ਰਿਜ਼ੋਰਟ 'ਚ ਹੋਵੇਗੀ। ਸਮਾਗਮ ਵਿੱਚ ਹਾਕੀ ਜਗਤ ਦੇ ਕਈ ਨਾਮੀ ਖਿਡਾਰੀ ਅਤੇ ਅਧਿਕਾਰੀ ਸ਼ਿਰਕਤ ਕਰਨਗੇ।

ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਹਨ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ। ਜਦਕਿ ਮੋਨਿਕਾ ਮਲਿਕ ਭਾਰਤੀ ਰੇਲਵੇ 'ਚ ਕੰਮ ਕਰ ਰਹੀ ਹੈ।

ਅਕਾਸ਼ਦੀਪ ਨੂੰ ਬਚਪਨ ਤੋਂ ਹੀ ਹਾਕੀ ਦਾ ਸੀ ਸ਼ੌਕ
ਅਕਾਸ਼ਦੀਪ ਸਿੰਘ ਟੀਮ ਦੀ ਫਾਰਵਰਡ ਲਾਈਨ ਵਿੱਚ ਖੇਡਦਾ ਹੈ। ਉਸ ਦਾ ਵੱਡਾ ਭਰਾ ਪ੍ਰਭਦੀਪ ਸਿੰਘ ਵੀ ਹਾਕੀ ਖੇਡਦਾ ਹੈ ਅਤੇ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ। ਅਕਾਸ਼ਦੀਪ ਸਿੰਘ ਨੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਸਕੂਲ ਪੱਧਰ 'ਤੇ ਹੀ ਖੇਡਾਂ ਦੀ ਸ਼ੁਰੂਆਤ ਕੀਤੀ | ਹਾਕੀ ਲਈ ਆਪਣੇ ਜਨੂੰਨ ਕਾਰਨ, ਅਕਾਸ਼ਦੀਪ ਸਾਲ 2006 ਵਿੱਚ ਗੁਰੂ ਅੰਗਦ ਦੇਵ ਸਪੋਰਟਸ ਕਲੱਬ ਤੋਂ ਪੀਏਯੂ ਹਾਕੀ ਅਕੈਡਮੀ ਲੁਧਿਆਣਾ ਵਿੱਚ ਚਲਾ ਗਿਆ। ਇਸ ਤੋਂ ਬਾਅਦ ਸੁਰਜੀਤ ਨੇ ਜਲੰਧਰ ਦੀ ਹਾਕੀ ਅਕੈਡਮੀ ਵਿੱਚ ਦਾਖ਼ਲਾ ਲੈ ਲਿਆ।

ਆਕਾਸ਼ਦੀਪ ਨੂੰ ਅਰਜੁਨ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
ਆਕਾਸ਼ਦੀਪ 2011 ਵਿੱਚ ਜੂਨੀਅਰ ਨੈਸ਼ਨਲ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ। ਉਹ 2012 ਵਿੱਚ ਦਿੱਲੀ ਵਿੱਚ ਜੂਨੀਅਰ ਵਿਸ਼ਵ ਕੱਪ ਖੇਡਣ ਵਾਲੀ ਟੀਮ ਦਾ ਹਿੱਸਾ ਸੀ। ਉਸਨੇ 2012 ਵਿੱਚ ਮੈਲਬੋਰਨ ਵਿੱਚ ਬ੍ਰਿਟੇਨ ਦੇ ਖਿਲਾਫ FIH ਚੈਂਪੀਅਨਸ ਟਰਾਫੀ ਮੈਚ ਵਿੱਚ ਆਪਣੀ ਸੀਨੀਅਰ ਟੀਮ ਦੀ ਸ਼ੁਰੂਆਤ ਕੀਤੀ। ਉਸਦੀ ਪ੍ਰਤਿਭਾ ਇੰਨੀ ਅਸਾਧਾਰਨ ਸੀ ਕਿ ਉਸਨੇ ਸੀਨੀਅਰ ਰਾਸ਼ਟਰੀ ਟੀਮ ਲਈ ਖੇਡਣ ਦੇ ਇੱਕ ਸਾਲ ਬਾਅਦ ਹੀ ਅੰਡਰ-21 ਵਿੱਚ ਆਪਣੀ ਸ਼ੁਰੂਆਤ ਕੀਤੀ। ਆਕਾਸ਼ਦੀਪ ਸਿੰਘ ਨੂੰ ਅਗਸਤ 2020 ਵਿੱਚ ਵੱਕਾਰੀ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Have something to say? Post your comment