Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Health

ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਕੱਚੀ ਹਲਦੀ

August 08, 2021 05:44 PM

ਹਲਦੀ ਦੇ ਬਿਨ੍ਹਾਂ ਖਾਣੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਕੱਚੀ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਵੀ ਹਲਦੀ ਕਾਰਗਰ ਦਵਾਈ ਹੈ।

ਗੈਸ ਦੀ ਪਰੇਸ਼ਾਨੀ
ਢਿੱਡ ਦਰਦ ਜਾਂ ਗੈਸ ਹੋਣ ‘ਤੇ ਤੁਸੀਂ ਕੱਚੀ ਹਲਦੀ ਦੀ ਵਰਤੋਂ ਕਰ ਸਕਦੇ ਹੋ। ਕੱਚੀ ਹਲਦੀ ਨੂੰ ਲੱਸਣ ਅਤੇ ਦੇਸੀ ਘਿਓ ‘ਚ ਮਿਲਾ ਕੇ ਖਾਓ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।

ਸਰਦੀ-ਖੰਘ ਅਤੇ ਜ਼ੁਕਾਮ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ। ਇਸ ਨਾਲ ਨੀਂਦ ਵਧੀਆ ਆਉਂਦੀ ਹੈ ਅਤੇ ਸਰਦੀ ਦੂਰ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦੁੱਧ ‘ਚ ਗੁੜ ਜਾਂ ਖੰਡ ਮਿਕਸ ਕਰਕੇ ਵੀ ਪੀ ਸਕਦੇ ਹੋ। ਹਲਦੀ ਵਾਲਾ ਦੁੱਧ ਪੀਣ ਤੋਂ ਬਾਅਦ ਪਾਣੀ ਬਿਲਕੁੱਲ ਵੀ ਨਾ ਪੀਓ।

ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਦੂਰ ਕਰਨ ਲਈ ਕੱਚੀ ਹਲਦੀ ਦੀ ਵਰਤੋਂ ਕਰੋ। ਇਸ ਦੇ ਲਈ 1ਛੋਟਾ ਚਮਚ ਕੱਚੀ ਹਲਦੀ ਦਾ ਪੇਸਟ, ਅੱਧਾ ਛੋਟਾ ਚਮਚ ਲੱਸਣ ਪੇਸਟ ਅਤੇ 1 ਛੋਟਾ ਚਮਚ ਗੁੜ ਮਿਲਾਓ। ਇਸ ਮਿਸ਼ਰਨ ਦੀ ਵਰਤੋਂ ਦਿਨ ‘ਚ ਦੋ ਵਾਰ ਕਰੋ।

ਪਾਚਨ ਕਿਰਿਆ ਠੀਕ ਰਹਿੰਦੀ
ਕੱਚੀ ਹਲਦੀ ਹਾਜ਼ਮੇ ਨੂੰ ਦਰੁਸਤ ਕਰਨ ਵਿਚ ਮਦਦ ਕਰਦੀ ਹੈ। ਇਸ ‘ਚ ਮੌਜੂਦ ਗੁਣਕਾਰੀ ਤੱਤ ਪਾਚਨ ਕਿਰਿਆ ਨੂੰ ਮਜਬੂਤ ਬਣਾਉਂਦੇ ਹਨ। ਕੱਚੀ ਹਲਦੀ ਦਾ ਇਸਤੇਮਾਲ ਭੋਜਨ ਪਚਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾ ਸਕਦਾ ਹੈ।

ਅੱਖਾਂ ਅਤੇ ਗਠੀਏ ਦੇ ਰੋਗ ਤੋਂ ਰਾਹਤ
ਕੱਚੀ ਹਲਦੀ ਇਨਫਲੇਮੇਟਰੀ ਗੁਣਾਂ ਨਾਲ ਭਰੀ ਹੁੰਦੀ ਹੈ, ਜੋ ਗਠੀਏ ਅਤੇ ਅੱਖਾਂ ਦੀ ਇਨਫੈਕਸ਼ਨ ਦੂਰ ਕਰਨ ‘ਚ ਲਾਭਕਾਰੀ ਹੈ। ਕੱਚੀ ਹਲਦੀ ਆਯੁਰਵੈਦਿਕ ਔਸ਼ਧੀ ਹੈ, ਇਸਦਾ ਨੁਕਸਾਨ ਨਹੀਂ ਬਲਕਿ ਲਾਭ ਹੀ ਹਨ।

ਚਮੜੀ ਲਈ ਵਧੀਆ
ਕੱਚੀ ਹਲਦੀ ‘ਚ ਮੌਜੂਦ ਐਂਟੀਂਆਕਸੀਡੈਂਟ ਚਮੜੀ ਲਈ ਗੁਣਕਾਰੀ ਹਨ। ਕੱਚੀ ਹਲਦੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਚਮੜੀ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਅੱਜ ਦਾ ਨਹੀਂ ਸਗੋਂ ਸਭ ਤੋਂ ਪੁਰਾਣਾ ਹੈ। ਹਵਾ ਦੇ ਪ੍ਰਦੂਸ਼ਣ ਨਾਲ ਪੈਦਾ ਹੋਈਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕੱਚੀ ਹਲਦੀ ਵਧੇਰੇ ਕਾਰਗਰ ਹੈ।

ਦਰਦ ਤੋਂ ਦਿਵਾਉਂਦੀ ਨਿਜਾਤ
ਕੱਚੀ ਹਲਦੀ ‘ਦਰਦ ਨਿਵਾਰਕ’ ਹੁੰਦੀ ਹੈ। ਜੋੜਾਂ ਦੇ ਦਰਦ ਦੀ ਪਰੇਸ਼ਾਨੀ, ਸੱਟ ਦੀ ਦਰਦ, ਪੁਰਾਣੀ ਸੱਟ ਦੀ ਪੀੜ ਮੁੜ ਉੱਭਰ ਆਉਣੀ ਜਿਹੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਯੋਗ ਮੰਨੀ ਗਈ ਕੱਚੀ ਹਲਦੀ ਨੂੰ ਗਰਮ ਦੁੱਧ ‘ਚ ਉਬਾਲ ਕੇ ਪੀਤਾ ਜਾਵੇ ਤਾਂ ਇਸਦੀ ਕੋਈ ਰੀਸ ਈ ਨਹੀਂ। ਵੈਸੇ ਸਿਆਲ ‘ਚ ਗਰਮ ਦੁੱਧ ‘ਚ ਹਲਦੀ ਪਾ ਕੇ ਪੀਣ ਨਾਲ ਨਜ਼ਲੇ ਜ਼ੁਕਾਮ ਦੀ ਦਿੱਕਤ ਪਰੇ ਹੀ ਰਹਿੰਦੀ ਹੈ।

ਖੂਨ ਕਰਦੀ ਸਾਫ਼
ਕੱਚੀ ਹਲਦੀ ਖੂਨ ਨੂੰ ਸਾਫ਼ ਕਰਨ ਲਈ ਪ੍ਰਮੁੱਖ ਸ੍ਰੋਤ ਹੈ। ਕਈ ਮਾਹਰਾਂ ਵੱਲੋਂ ਕੀਤੇ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਹਲਦੀ ਸਰੀਰ ‘ਚ ਲਹੂ ਨੂੰ ਸਵੱਛ ਬਣਾਉਣ ਲਈ ਲਾਭਦਾਇਕ ਹੈ।

Have something to say? Post your comment

More from Health

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਲਈ 10 ਲੱਖ ਤੱਕ ਮੁਫ਼ਤ ਇਲਾਜ: 30 ਲੱਖ ਪਰਿਵਾਰ ਰਜਿਸਟਰਡ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਲਈ 10 ਲੱਖ ਤੱਕ ਮੁਫ਼ਤ ਇਲਾਜ: 30 ਲੱਖ ਪਰਿਵਾਰ ਰਜਿਸਟਰਡ

PGI ਨੂੰ ਮਿਲੀ ਵੱਡੀ ਮੈਡੀਕਲ ਉਪਲਬਧੀ: ਸੈਲਫ਼ਾਸ ਜ਼ਹਿਰ ਦੇ ਇਲਾਜ ‘ਚ ਨਵੀਂ ਥੈਰੇਪੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ  -ਲਿਪਿਡ ਇਮਲਸ਼ਨ ਥੈਰੇਪੀ ਨਾਲ ਮੌਤ ਦਰ ‘ਚ ਵੱਡੀ ਕਮੀ

PGI ਨੂੰ ਮਿਲੀ ਵੱਡੀ ਮੈਡੀਕਲ ਉਪਲਬਧੀ: ਸੈਲਫ਼ਾਸ ਜ਼ਹਿਰ ਦੇ ਇਲਾਜ ‘ਚ ਨਵੀਂ ਥੈਰੇਪੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ -ਲਿਪਿਡ ਇਮਲਸ਼ਨ ਥੈਰੇਪੀ ਨਾਲ ਮੌਤ ਦਰ ‘ਚ ਵੱਡੀ ਕਮੀ

ਸੰਸਾਰ ਨੂੰ ਅਲਵਿਦਾ ਆਖ ਕੇ ਵੀ ਦੋ ਲੋਕਾਂ ਨੂੰ ਜੀਵਨ ਦੇ ਗਿਆ

ਸੰਸਾਰ ਨੂੰ ਅਲਵਿਦਾ ਆਖ ਕੇ ਵੀ ਦੋ ਲੋਕਾਂ ਨੂੰ ਜੀਵਨ ਦੇ ਗਿਆ " ਰਘੂ ਪਾਸਵਾਨ "

ਪੰਜਾਬ ਵਿੱਚ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅੱਜ ਤੋਂ ਲਾਗੂ, ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤਕ ਦਾ ਮੁਫ਼ਤ ਇਲਾਜ- ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਕਰਨਗੇ ਲਾਂਚ

ਪੰਜਾਬ ਵਿੱਚ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅੱਜ ਤੋਂ ਲਾਗੂ, ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤਕ ਦਾ ਮੁਫ਼ਤ ਇਲਾਜ- ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਕਰਨਗੇ ਲਾਂਚ

ਸ਼ੂਗਰ ਦੇ ਰੋਗੀਆਂ ਲਈ ਵੱਡੀ ਖੋਜ, ਵਿਗਿਆਨੀਆਂ ਨੇ ਲੱਭੀ ਨਵੀਂ ਖੰਡ, ਮਿੱਠੀ ਹੈ ਪਰ ਨਾ ਇਨਸੁਲਿਨ ਵਧਾਵੇ ਤੇ ਕੈਲੋਰੀ ਵੀ ਘੱਟ

ਸ਼ੂਗਰ ਦੇ ਰੋਗੀਆਂ ਲਈ ਵੱਡੀ ਖੋਜ, ਵਿਗਿਆਨੀਆਂ ਨੇ ਲੱਭੀ ਨਵੀਂ ਖੰਡ, ਮਿੱਠੀ ਹੈ ਪਰ ਨਾ ਇਨਸੁਲਿਨ ਵਧਾਵੇ ਤੇ ਕੈਲੋਰੀ ਵੀ ਘੱਟ

BIG BREAKING: PGI ਚੰਡੀਗੜ੍ਹ 'ਚ 2 ਸਾਲ ਦੇ ਬੱਚੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਮੈਨਿਨਜੀਓਮਾ ਐਂਡੋਸਕੋਪੀ ਆਪ੍ਰੇਸ਼ਨ ਸਫ਼ਲ -7 ਸੈਂਟੀਮੀਟਰ ਦਾ ਦਿਮਾਗ਼ ਦਾ ਟਿਊਮਰ ਨੱਕ ਰਾਹੀਂ ਕੱਢਿਆ

BIG BREAKING: PGI ਚੰਡੀਗੜ੍ਹ 'ਚ 2 ਸਾਲ ਦੇ ਬੱਚੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਮੈਨਿਨਜੀਓਮਾ ਐਂਡੋਸਕੋਪੀ ਆਪ੍ਰੇਸ਼ਨ ਸਫ਼ਲ -7 ਸੈਂਟੀਮੀਟਰ ਦਾ ਦਿਮਾਗ਼ ਦਾ ਟਿਊਮਰ ਨੱਕ ਰਾਹੀਂ ਕੱਢਿਆ

ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ

ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ

PGIMER ਚੰਡੀਗੜ੍ਹ ਵਿੱਚ 2026 ਦਾ ਪਹਿਲਾ ਅੰਗ ਦਾਨ, ਤਿੰਨ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ, ਬ੍ਰੇਨ ਡੈਡ ਮਰੀਜ਼ ਦੇ ਗੁਰਦੇ ਤੇ ਫੇਫੜੇ ਟਰਾਂਸਪਲਾਂਟ

PGIMER ਚੰਡੀਗੜ੍ਹ ਵਿੱਚ 2026 ਦਾ ਪਹਿਲਾ ਅੰਗ ਦਾਨ, ਤਿੰਨ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ, ਬ੍ਰੇਨ ਡੈਡ ਮਰੀਜ਼ ਦੇ ਗੁਰਦੇ ਤੇ ਫੇਫੜੇ ਟਰਾਂਸਪਲਾਂਟ

ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ

ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ

ਭਾਰਤ ਵਿੱਚ ਬੱਚੇਦਾਨੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ, ਹਰ 7–8 ਮਿੰਟ ਵਿੱਚ ਇੱਕ ਔਰਤ ਦੀ ਜਾਨ,100 ਵਿੱਚੋਂ ਸਿਰਫ਼ 2 ਔਰਤਾਂ ਕਰਵਾ ਰਹੀਆਂ ਜਾਂਚ; HPV ਵਾਇਰਸ ਸਭ ਤੋਂ ਵੱਡਾ ਕਾਰਨ

ਭਾਰਤ ਵਿੱਚ ਬੱਚੇਦਾਨੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ, ਹਰ 7–8 ਮਿੰਟ ਵਿੱਚ ਇੱਕ ਔਰਤ ਦੀ ਜਾਨ,100 ਵਿੱਚੋਂ ਸਿਰਫ਼ 2 ਔਰਤਾਂ ਕਰਵਾ ਰਹੀਆਂ ਜਾਂਚ; HPV ਵਾਇਰਸ ਸਭ ਤੋਂ ਵੱਡਾ ਕਾਰਨ