Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Business

ਮਹਿੰਗਾਈ ਦਾ ਇਕ ਹੋਰ ਝਟਕਾ, ਮਹਿੰਗਾ ਹੋਇਆ ਅਮੂਲ ਤੇ ਮਦਰ ਡੇਅਰੀ ਦਾ ਦੁੱਧ

Amul and Mother Dairy milk

August 17, 2022 08:37 AM

Milk Price Hike : ਦੇਸ਼ ਦੀ ਜਨਤਾ  'ਤੇ ਮਹਿੰਗਾਈ ਦਾ ਇੱਕ ਹੋਰ ਵਾਧੂ ਭਾਰ ਪੈ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਜੋ ਅਮੁੱਲ ਦੁੱਧ ਵੇਚਦੀ ਹੈ, ਨੇ ਅਮੁੱਲ ਦੁੱਧ ਦੀ ਕੀਮਤ ਵਿੱਚ 4 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਇਸ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਮਦਰ ਡੇਅਰੀ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਅਮੁੱਲ  ਦੁੱਧ ਦੀ ਕੀਮਤ ਵਿੱਚ 2 ਰੁਪਏ ਦੇ ਵਾਧੇ ਤੋਂ ਬਾਅਦ ਅਮੁੱਲ  ਗੋਲਡ,  ਅਮੁੱਲ  ਸ਼ਕਤੀ ਅਤੇ  ਅਮੁੱਲ  ਤਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਨਵੀਆਂ ਕੀਮਤਾਂ ਅੱਜ ਯਾਨੀ 17 ਅਗਸਤ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਬਾਅਦ ਹੁਣ ਅਮੁੱਲ ਗੋਲਡ 62 ਰੁਪਏ ਪ੍ਰਤੀ ਲੀਟਰ, ਅਮੁੱਲ ਸ਼ਕਤੀ 56 ਰੁਪਏ ਪ੍ਰਤੀ ਲੀਟਰ ਅਤੇ  ਅਮੁੱਲ  ਤਾਜ਼ਾ 50 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁੱਕਿਆ ਹੈ। ਅੱਧਾ ਕਿਲੋ  ਅਮੁੱਲ ਗੋਲਡ ਦੇ ਪੈਕੇਟ ਦੀ ਕੀਮਤ 31 ਰੁਪਏ ਅਤੇ  ਅਮੁੱਲ ਫਰੈਸ਼ ਦੇ ਪੈਕੇਟ ਦੀ ਕੀਮਤ 25 ਰੁਪਏ ਹੋਵੇਗੀ। ਇਸ ਦੇ ਨਾਲ ਹੀ  ਅਮੁੱਲ  ਸ਼ਕਤੀ ਦੇ ਅੱਧੇ ਕਿਲੋ ਦੇ ਪੈਕੇਟ ਦੀ ਕੀਮਤ 28 ਰੁਪਏ ਹੋਵੇਗੀ।

ਫੈਡਰੇਸ਼ਨ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਦੇ ਮੁਕਾਬਲੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਬਹੁਤ ਘੱਟ ਹੈ। ਵਧੀਆਂ ਕੀਮਤਾਂ ਦਾ ਅਸਰ ਗੁਜਰਾਤ, ਦਿੱਲੀ-ਐਨਸੀਆਰ, ਪੱਛਮੀ ਬੰਗਾਲ, ਮੁੰਬਈ ਸਮੇਤ ਕਈ ਰਾਜਾਂ 'ਚ ਦੇਖਣ ਨੂੰ ਮਿਲੇਗਾ। ਇਸ ਸਾਲ ਦੋਵਾਂ ਕੰਪਨੀਆਂ ਵੱਲੋਂ ਇਹ ਦੂਜਾ ਵਾਧਾ ਹੈ।

ਡੇਅਰੀ ਫੈਡਰੇਸ਼ਨ ਨੇ ਕਿਹਾ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣਾ ਜ਼ਰੂਰੀ ਸੀ। ਪਸ਼ੂਆਂ ਦਾ ਚਾਰਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਮਹਿੰਗਾ ਹੋ ਗਿਆ ਹੈ, ਜਦੋਂ ਕਿ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ 8-9 ਫੀਸਦੀ ਵੱਧ ਭੁਗਤਾਨ ਵੀ ਕਰ ਰਹੇ ਹਾਂ। ਅਜਿਹੇ 'ਚ ਸਾਡੇ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

Have something to say? Post your comment

More from Business

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ

ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ

ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

OpenAI ਅਤੇ Anthropic 2026 ਵਿਚ IPO ਲਈ ਤਿਆਰੀਆਂ ਕਰ ਰਹੀਆਂ ਹਨ

OpenAI ਅਤੇ Anthropic 2026 ਵਿਚ IPO ਲਈ ਤਿਆਰੀਆਂ ਕਰ ਰਹੀਆਂ ਹਨ

Elon Musk ਦੀ SpaceX IPO ਦੀ ਤਿਆਰੀ — ਕੀ Starlink ਪੰਜਾਬ ਦੇ ਪਿੰਡਾਂ ‘ਚ ਇੰਟਰਨੈੱਟ ਕ੍ਰਾਂਤੀ ਲਿਆਵੇਗਾ?

Elon Musk ਦੀ SpaceX IPO ਦੀ ਤਿਆਰੀ — ਕੀ Starlink ਪੰਜਾਬ ਦੇ ਪਿੰਡਾਂ ‘ਚ ਇੰਟਰਨੈੱਟ ਕ੍ਰਾਂਤੀ ਲਿਆਵੇਗਾ?

ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ

ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ

ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ