Monday, December 22, 2025

National

ਅੱਧੀ ਰਾਤ ਹੋਏ ਹੰਗਾਮੇ ਨੂੰ ਦੇਖ ਭਾਵੁਕ ਹੋਈ ਸੰਜੇ ਰਾਉਤ ਦੀ ਮਾਂ

Sanjay Raut

August 01, 2022 03:40 PM

ਮੁੰਬਈ : ਮਹਾਰਾਸ਼ਟਰ ਦੇ ਪਾਤਰਾ ਜ਼ਮੀਨ ਘੁਟਾਲੇ ਦੇ ਮਾਮਲੇ 'ਚ ED ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦੇਰ ਰਾਤ ਤੱਕ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਾਈਵੋਲਟੇਜ ਡਰਾਮਾ ਜਾਰੀ ਰਿਹਾ। ਸ਼ਿਵ ਸੈਨਿਕਾਂ ਨੇ ਰਾਉਤ ਦੇ ਬਚਾਅ ਵਿੱਚ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਫਿਰ ਈਡੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ, ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ ਜਾਰੀ ਰਹੀ। ਇਸ ਦੌਰਾਨ ਸੰਜੇ ਰਾਉਤ ਦੇ ਘਰ ਮੋਬਾਈਲ ਤੋਂ ਸ਼ੂਟ ਕੀਤੀ ਗਈ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਸੰਜੇ ਰਾਉਤ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਭਾਵੁਕ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਈਡੀ ਅਧਿਕਾਰੀ ਸੰਜੇ ਰਾਉਤ ਨੂੰ ਹਿਰਾਸਤ 'ਚ ਲੈ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਨਮ ਹੋ ਗਈਆਂ।

ਸੰਜੇ ਰਾਉਤ ਨੇ ਈਡੀ ਅਧਿਕਾਰੀਆਂ ਨਾਲ ਜਾਣ ਤੋਂ ਪਹਿਲਾਂ ਆਪਣੀ ਮਾਂ ਨੂੰ ਗਲੇ ਲਗਾਇਆ। ਇਸ ਤੋਂ ਪਹਿਲਾਂ ਮਾਂ ਨੇ ਪੁੱਤਰ ਦੀ ਆਰਤੀ ਕੀਤੀ ਅਤੇ ਮੱਥੇ 'ਤੇ ਟਿੱਕਾ ਲਗਾਇਆ। ਸੰਜੇ ਰਾਉਤ ਨੇ ਮਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਾਣ ਤੋਂ ਪਹਿਲਾਂ ਰਾਉਤ ਕੁਝ ਦੇਰ ਲਈ ਮਾਂ ਦੇ ਗਲੇ ਲੱਗਾ ਰਿਹਾ ਹੈ ਅਤੇ ਮਾਂ ਵੀ ਨਮ ਅੱਖਾਂ ਨਾਲ ਬੇਟੇ ਨੂੰ ਸੀਨੇ ਨਾਲ ਲਾਉਂਦੀ ਹੈ। ਇਸ ਤੋਂ ਬਾਅਦ ਉਹ ਈਡੀ ਅਧਿਕਾਰੀਆਂ ਨਾਲ ਰਵਾਨਾ ਹੋ ਗਿਆ।

Have something to say? Post your comment