Monday, December 22, 2025

Sports

Commonwealth Games 2022 : ਬੈਡਮਿੰਟਨ 'ਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ

Commonwealth Games 2022

July 30, 2022 08:54 AM

Commonwealth Games 2022 : ਪੀਵੀ ਸਿੰਧੂ ਨੇ ਆਪਣੇ ਮਹਿਲਾ ਸਿੰਗਲਜ਼ ਮੈਚ ਵਿੱਚ ਪਾਕਿਸਤਾਨ ਦੀ ਮਾਹੂਰ ਨੂੰ 21-7, 21-6 ਨਾਲ ਹਰਾਇਆ। ਇਸ ਤਰ੍ਹਾਂ ਭਾਰਤ ਨੇ 3-0 ਦੀ ਬੜ੍ਹਤ ਨਾਲ ਦੂਜੇ ਦੌਰ ਵਿੱਚ ਥਾਂ ਬਣਾ ਲਈ ਹੈ। ਹਾਲਾਂਕਿ ਬਾਕੀ 2 ਮੈਚ ਵੀ ਖੇਡੇ ਜਾਣਗੇ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੇ ਪਹਿਲੇ ਦਿਨ, ਬੈਡਮਿੰਟਨ ਮਿਕਸਡ ਟੀਮ ਮੁਕਾਬਲਿਆਂ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਇਆ। ਦਰਅਸਲ, ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਇਸ ਈਵੈਂਟ ਦਾ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਇਸ ਵਾਰ ਵੀ ਭਾਰਤ ਨੂੰ ਮਜ਼ਬੂਤਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਭਾਰਤੀ ਖਿਡਾਰੀ ਨੇ ਪਾਕਿਸਤਾਨੀ ਜੋੜੀ ਨੂੰ ਪਹਿਲੀ ਗੇਮ ਵਿੱਚ 21-9 ਨਾਲ ਹਰਾਇਆ ਸੀ। ਭਾਰਤੀ ਖਿਡਾਰੀਆਂ ਅਸ਼ਵਨੀ ਅਤੇ ਸੁਮੀਤ ਦੀ ਜੋੜੀ ਨੇ ਪਹਿਲਾ ਗੇਮ ਜਿੱਤਿਆ। ਭਾਰਤੀ ਖਿਡਾਰੀਆਂ ਅਸ਼ਵਿਨੀ ਅਤੇ ਸੁਮਿਤ ਨੇ ਪਾਕਿਸਤਾਨੀ ਜੋੜੀ ਨੂੰ 21-9, 21-12 ਨਾਲ ਹਰਾ ਕੇ ਮੈਚ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ 1-0 ਦੀ ਬੜ੍ਹਤ ਬਣਾ ਲਈ। ਇਸ ਦੇ ਨਾਲ ਹੀ ਭਾਰਤ ਦੇ ਚੋਟੀ ਦੇ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ 'ਚ ਆਸਾਨ ਜਿੱਤ ਦਰਜ ਕੀਤੀ। ਉਸ ਨੇ ਆਪਣੇ ਵਿਰੋਧੀ ਨੂੰ 21-7 ਨਾਲ ਹਰਾਇਆ।

Have something to say? Post your comment