Monday, December 22, 2025

Sports

ਭਾਰਤ ਨੂੰ ਝਟਕਾ! ਆਰ ਅਸ਼ਵਿਨ ਹੋਇਆ ਕੋਵਿਡ ਪੌਜ਼ੇਟਿਵ, ਨਹੀਂ ਜਾ ਸਕਿਆ ਇੰਗਲੈਂਡ

England vs India

June 21, 2022 12:14 PM

ਨਵੀਂ ਦਿੱਲੀ : ਇੰਗਲੈਂਡ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਸਭ ਤੋਂ ਪ੍ਰਮੁੱਖ ਖਿਡਾਰੀਆਂ ਚੋਂ ਇੱਕ ਕੋਵਿਡ-19 ਪੌਜ਼ੇਟਿਵ ਹੋ ਗਿਆ ਹੈ ਅਤੇ ਇੰਗਲੈਂਡ ਦੌਰੇ ਲਈ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਟੀਮ ਦੇ ਲਗਪਗ ਸਾਰੇ ਅਹਿਮ ਮੈਂਬਰ ਇੰਗਲੈਂਡ ਪਹੁੰਚ ਚੁੱਕੇ ਹਨ। ਕੋਚ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ 21 ਜੂਨ ਨੂੰ ਰਵਾਨਾ ਹੋਣਗੇ।  ਇਹ ਟੈਸਟ ਮੈਚ ਪਿਛਲੇ ਸਾਲ ਇੰਗਲੈਂਡ ਦੌਰੇ 'ਤੇ ਹੋਣਾ ਸੀ ਜੋ ਕੋਰੋਨਾ ਵਾਇਰਸ ਕਾਰਨ ਨਹੀਂ ਹੋ ਸਕਿਆ ਸੀ। ਭਾਰਤੀ ਟੀਮ ਦੇ ਕਈ ਖਿਡਾਰੀ ਅਤੇ ਕੋਚਿੰਗ ਸਟਾਫ਼ ਕੋਰੋਨਾ ਪੌਜ਼ੇਟਿਵ ਹੋ ਗਏ ਸੀ। ਇਸ ਵਾਰ ਭਾਰਤੀ ਖਿਡਾਰੀ ਮੈਚ ਤੋਂ ਪਹਿਲਾਂ ਫਿਰ ਤੋਂ ਕੋਰੋਨਾ ਪੌਜ਼ੇਟਿਵ ਹੋ ਗਿਆ ਹੈ। ਇਹ ਖਿਡਾਰੀ ਹੈ ਭਾਰਤ ਦਾ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ।

20 ਜੂਨ ਦੀ ਸ਼ਾਮ ਨੂੰ ਪੀਟੀਆਈ ਦੇ ਹਵਾਲੇ ਨਾਲ ਖ਼ਬਰ ਆਈ ਕਿ ਰਵੀਚੰਦਰਨ ਅਸ਼ਵਿਨ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਸ ਨੂੰ ਕੋਰੋਨਾ ਪ੍ਰੋਟੋਕੋਲ ਦੇ ਬਾਅਦ ਕੁਆਰੰਟੀਨ ਕੀਤਾ ਗਿਆ ਹੈ। ਇਹ ਖ਼ਬਰ ਭਾਰਤੀ ਟੀਮ ਲਈ ਝਟਕਾ ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ। ਜੇਕਰ ਉਹ 1 ਜੁਲਾਈ ਨੂੰ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਇੰਗਲੈਂਡ ਲਈ ਰਵਾਨਾ ਹੋ ਸਕਦੇ ਹਨ ਅਤੇ ਟੈਸਟ ਮੈਚ 'ਚ ਗੇਂਦਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ।

Have something to say? Post your comment