Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Business

ਸਵਿਸ ਬੈਂਕਾਂ 'ਚ ਵਧਿਆ ਭਾਰਤੀਆਂ ਦਾ ਪੈਸਾ, ਰਾਸ਼ੀ ਜਮ੍ਹਾ ਕਰਵਾਉਣ ਦੇ ਮਾਮਲੇ 'ਚ ਭਾਰਤ 44ਵੇਂ ਨੰਬਰ 'ਤੇ

Swiss banks

June 17, 2022 10:01 AM

ਸਵਿਟਜ਼ਰਲੈਂਡ ਦੇ ਬੈਂਕਾਂ 'ਚ ਭਾਰਤੀ ਕੰਪਨੀਆਂ ਅਤੇ ਲੋਕਾਂ ਦੀ ਦੌਲਤ 2021 ਦੌਰਾਨ 50 ਫ਼ੀਸਦੀ ਵੱਧ ਕੇ 14 ਸਾਲਾਂ ਦੇ ਉੱਚੇ ਪੱਧਰ 3.83 ਅਰਬ ਸਵਿਸ ਫਰੈਂਕ (30,500 ਕਰੋੜ ਰੁਪਏ ਤੋਂ ਵੱਧ) ਹੋ ਗਈ ਹੈ। ਇਸ 'ਚ ਭਾਰਤ ਵਿੱਚ ਸਵਿਸ ਬੈਂਕ ਦੀਆਂ ਸ਼ਾਖਾਵਾਂ ਤੇ ਹੋਰ ਵਿੱਤੀ ਸੰਸਥਾਵਾਂ ਵਿੱਚ ਜਮ੍ਹਾ ਪੈਸਾ ਵੀ ਸ਼ਾਮਲ ਹੈ। ਸੈਂਟਰਲ ਬੈਂਕ ਆਫ਼ ਸਵਿਟਜ਼ਰਲੈਂਡ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਮੁਤਾਬਕ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਪੈਸੇ 'ਚ ਹਿੱਸੇਦਾਰੀ ਵਧਣ ਕਾਰਨ ਅਤੇ ਪ੍ਰਤੀਭੂਤੀਆਂ ਸਮੇਤ ਸਬੰਧਤ ਸਾਧਨਾਂ ਰਾਹੀਂ ਗਾਹਕਾਂ ਦੀ ਜਮ੍ਹਾ ਰਾਸ਼ੀ ਵਧੀ ਹੈ। ਇਸ ਤੋਂ ਪਹਿਲਾਂ ਸਾਲ 2020 ਦੇ ਅੰਤ ਤੱਕ ਸਵਿਸ ਬੈਂਕਾਂ 'ਚ ਭਾਰਤੀ ਪੈਸਾ 2.55 ਅਰਬ ਸਵਿਸ ਫਰੈਂਕ (20,700 ਕਰੋੜ ਰੁਪਏ) ਸੀ। ਇਸ ਤੋਂ ਇਲਾਵਾ ਭਾਰਤੀ ਗਾਹਕਾਂ ਦੇ ਬਚਤ ਜਾਂ ਜਮ੍ਹਾ ਖਾਤਿਆਂ 'ਚ ਜਮ੍ਹਾਂ ਰਕਮ 2 ਸਾਲਾਂ ਦੀ ਗਿਰਾਵਟ ਤੋਂ ਬਾਅਦ 2021 'ਚ ਲਗਭਗ 4,800 ਕਰੋੜ ਰੁਪਏ ਦੇ 7 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ। ਅੰਕੜਿਆਂ ਮੁਤਾਬਕ 2021 ਦੇ ਅੰਤ ਤੱਕ ਸਵਿਸ ਬੈਂਕਾਂ 'ਤੇ ਭਾਰਤੀ ਗਾਹਕਾਂ ਦੀ ਕੁੱਲ ਦੇਣਦਾਰੀ 383.19 ਕਰੋੜ ਸਵਿਸ ਫਰੈਂਕ ਹੈ। ਇਸ ਵਿੱਚੋਂ 60.20 ਕਰੋੜ ਸਵਿਸ ਫਰੈਂਕ ਗਾਹਕਾਂ ਦੀ ਜਮ੍ਹਾਂ ਰਾਸ਼ੀ ਦੇ ਰੂਪ 'ਚ ਹਨ, ਜਦਕਿ 122.5 ਕਰੋੜ ਸਵਿਸ ਫਰੈਂਕ ਹੋਰ ਬੈਂਕਾਂ ਰਾਹੀਂ ਰੱਖੇ ਗਏ ਹਨ ਅਤੇ 30 ਲੱਖ ਸਵਿਸ ਫਰੈਂਕ ਟਰੱਸਟਾਂ ਆਦਿ ਰਾਹੀਂ ਹਨ। ਅੰਕੜਿਆਂ ਮੁਤਾਬਕ ਜੇਕਰ ਵਿਦੇਸ਼ੀ ਗਾਹਕਾਂ ਦੀ ਗੱਲ ਕਰੀਏ ਤਾਂ ਬ੍ਰਿਟੇਨ ਦੇ ਸਵਿਸ ਬੈਂਕਾਂ 'ਚ 379 ਅਰਬ ਸਵਿਸ ਫਰੈਂਕ ਜਮ੍ਹਾ ਹਨ, ਜੋ ਕਿ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਅਮਰੀਕੀ ਗਾਹਕਾਂ ਦੇ ਸਵਿਸ ਬੈਂਕਾਂ 'ਚ 168 ਅਰਬ ਸਵਿਸ ਫਰੈਂਕ ਹਨ। 100 ਅਰਬ ਤੋਂ ਵੱਧ ਜਮ੍ਹਾ ਵਾਲੇ ਗਾਹਕਾਂ ਦੀ ਸੂਚੀ 'ਚ ਸਿਰਫ਼ ਅਮਰੀਕਾ ਅਤੇ ਬ੍ਰਿਟੇਨ ਸ਼ਾਮਲ ਹਨ। ਇਸ ਦੇ ਨਾਲ ਹੀ ਸਵਿਸ ਬੈਂਕਾਂ 'ਚ ਪੈਸਾ ਰੱਖਣ ਵਾਲੇ ਟਾਪ-10 ਦੇਸ਼ਾਂ ਦੀ ਸੂਚੀ 'ਚ ਵੈਸਟਇੰਡੀਜ਼, ਜਰਮਨੀ, ਫ਼ਰਾਂਸ, ਸਿੰਗਾਪੁਰ, ਹਾਂਗਕਾਂਗ, ਬਹਾਮਾ, ਨੀਦਰਲੈਂਡ, ਕੇਮਨ ਆਈਲੈਂਡ ਅਤੇ ਸਾਈਪ੍ਰਸ ਸ਼ਾਮਲ ਹਨ। ਇਸ ਸੂਚੀ 'ਚ ਭਾਰਤ ਦਾ ਨੰਬਰ 44ਵਾਂ ਹੈ।

Have something to say? Post your comment

More from Business

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ

ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ

ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

OpenAI ਅਤੇ Anthropic 2026 ਵਿਚ IPO ਲਈ ਤਿਆਰੀਆਂ ਕਰ ਰਹੀਆਂ ਹਨ

OpenAI ਅਤੇ Anthropic 2026 ਵਿਚ IPO ਲਈ ਤਿਆਰੀਆਂ ਕਰ ਰਹੀਆਂ ਹਨ

Elon Musk ਦੀ SpaceX IPO ਦੀ ਤਿਆਰੀ — ਕੀ Starlink ਪੰਜਾਬ ਦੇ ਪਿੰਡਾਂ ‘ਚ ਇੰਟਰਨੈੱਟ ਕ੍ਰਾਂਤੀ ਲਿਆਵੇਗਾ?

Elon Musk ਦੀ SpaceX IPO ਦੀ ਤਿਆਰੀ — ਕੀ Starlink ਪੰਜਾਬ ਦੇ ਪਿੰਡਾਂ ‘ਚ ਇੰਟਰਨੈੱਟ ਕ੍ਰਾਂਤੀ ਲਿਆਵੇਗਾ?

ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ

ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ

ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ