Saturday, February 07, 2026
BREAKING
ਹਰਾਰੇ ਵਿੱਚ ਇਤਿਹਾਸ: ਭਾਰਤ ਅੰਡਰ-19 ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਿਆ ਗੈਂਗਸਟਰਾਂ ’ਤੇ ਵਾਰ’ ਦਾ 18ਵਾਂ ਦਿਨ: ਪੰਜਾਬ ਭਰ ਵਿੱਚ 601 ਛਾਪੇਮਾਰੀਆਂ, 208 ਗ੍ਰਿਫ਼ਤਾਰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣਾ ਸਰਕਾਰ ਦੀ ਪਹਿਲੀ ਤਰਜੀਹ: ਭਗਵੰਤ ਮਾਨ-ਮੁੱਖ ਮੰਤਰੀ ਨੇ ਮਹਿੰਦਰ ਸਿੰਘ ਰੰਧਾਵਾ ਮੇਲੇ 'ਚ ਕੀਤੀ ਸ਼ਿਰਕਤ ਰੂਸ ਨਾਲ ਪ੍ਰਮਾਣੂ ਸਮਝੌਤਾ ਖਤਮ ਹੋਣ ਮਗਰੋਂ ਟਰੰਪ ਵਲੋਂ ਨਵੀਂ ਪ੍ਰਮਾਣੂ ਸੰਧੀ ਦੀ ਵਕਾਲਤ- ਚੀਨ ਨੂੰ ਸ਼ਾਮਿਲ ਕਰਨ ਲਈ ਤਰਲੋਮੱਛੀ, ਬੀਜਿੰਗ ਮੁਕਰਿਆ RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਦਰ 5.25% ’ਤੇ ਸਥਿਰ ਰੱਖੀ- ਕਰਜ਼ ਲੈਣਾ ਹੋਵੇਗਾ ਸਸਤਾ ਦਿੱਲੀ ਨੂੰ ਹਰਾ ਕੇ ਆਰਸੀਬੀ ਬਣੀ WPL ਦੂਜੀ ਵਾਰ ਚੈਂਪੀਅਨ 204 ਦੌੜਾਂ ਦਾ ਸਭ ਤੋਂ ਵੱਡਾ ਟੀਚਾ ਕੀਤਾ ਪਾਰ, ਸਮ੍ਰਿਤੀ ਮੰਧਾਨਾ ਦੀ ਕਪਤਾਨੀ ਇਨਿੰਗ ਨੇ ਰਚਿਆ ਇਤਿਹਾਸ ਆਸਾਰਾਮ ਦੇ ਆਸ਼ਰਮ ਢਾਹੁਣ ਦਾ ਰਾਹ ਸਾਫ਼, ਗੁਜਰਾਤ ਹਾਈ ਕੋਰਟ ਨੇ ਟਰੱਸਟ ਦੀ ਪਟੀਸ਼ਨ ਕੀਤੀ ਰੱਦ Morning Breaking :ਜਲੰਧਰ ਵਿੱਚ ਦਿਨ-ਦਿਹਾੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਗੁਰਦੁਆਰਾ ਸਾਹਿਬ ਦੇ ਬਾਹਰ 15–16 ਰਾਊਂਡ ਫਾਇਰ ਹਾਈ ਕੋਰਟ ਨੇ ਡੀਜੀਪੀ ਨੂੰ ਪੁੱਛਿਆ: ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਐਸਐਸਪੀ ਨੂੰ ਮੋਹਾਲੀ ਕਿਉਂ ਤਾਇਨਾਤ ਕੀਤਾ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ

Political

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣਾ ਸਰਕਾਰ ਦੀ ਪਹਿਲੀ ਤਰਜੀਹ: ਭਗਵੰਤ ਮਾਨ-ਮੁੱਖ ਮੰਤਰੀ ਨੇ ਮਹਿੰਦਰ ਸਿੰਘ ਰੰਧਾਵਾ ਮੇਲੇ 'ਚ ਕੀਤੀ ਸ਼ਿਰਕਤ

February 06, 2026 09:42 PM

ਚੰਡੀਗੜ੍ਹ, 6 ਫਰਵਰੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੀ ਅਮੀਰ ਅਤੇ ਵਿਸ਼ਾਲ ਸੱਭਿਆਚਾਰਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਰਕਰਾਰ ਰੱਖਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ, ਸਗੋਂ ਇੱਕ ਜੀਵੰਤ ਸੱਭਿਆਚਾਰਕ ਸੱਭਿਅਤਾ ਹੈ ਜਿਸਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਮੁੱਖ ਮੰਤਰੀ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਏ ਗਏ ‘ਮਹਿੰਦਰ ਸਿੰਘ ਰੰਧਾਵਾ ਸਾਹਿਤ ਅਤੇ ਕਲਾ ਉਤਸਵ’ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਜੜਾਂ ਨਾਲ ਜੋੜਨ ਅਤੇ ਪੰਜਾਬੀ ਸੱਭਿਆਚਾਰ ਦੀ ਸਮਝ ਵਿਕਸਤ ਕਰਨ ਲਈ ਸਮੇਂ ਦੀ ਲੋੜ ਹਨ।
ਭਗਵੰਤ ਸਿੰਘ ਮਾਨ ਨੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ 1947 ਦੀ ਵੰਡ ਤੋਂ ਬਾਅਦ ਆਧੁਨਿਕ ਪੰਜਾਬ ਦਾ ਨਿਰਮਾਤਾ ਕਰਾਰ ਦਿੰਦਿਆਂ ਕਿਹਾ ਕਿ ਉਹ ਸਿਰਫ਼ ਇੱਕ ਯੋਗ ਪ੍ਰਸ਼ਾਸਕ ਹੀ ਨਹੀਂ, ਸਗੋਂ ਇੱਕ ਦੂਰਦਰਸ਼ੀ ਦਾਰਸ਼ਨਿਕ ਵੀ ਸਨ। ਉਨ੍ਹਾਂ ਕਿਹਾ ਕਿ ਡਾ. ਰੰਧਾਵਾ ਦਾ ਵਿਸ਼ਵਾਸ ਸੀ ਕਿ ਜੇਕਰ ਕਿਸੇ ਕੌਮ ਦਾ ਪੇਟ ਖਾਲੀ ਹੋਵੇ ਤਾਂ ਉਹ ਲੜ ਨਹੀਂ ਸਕਦੀ, ਪਰ ਜੇਕਰ ਉਸਦੀ ਰੂਹ ਖਾਲੀ ਹੋ ਜਾਵੇ ਤਾਂ ਉਹ ਕੌਮ ਮਿਟ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸੀ ਸੋਚ ਤਹਿਤ ਡਾ. ਰੰਧਾਵਾ ਨੇ ਇੱਕ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕਰਕੇ ਕਿਸਾਨਾਂ ਨੂੰ ਮਜ਼ਬੂਤ ਕੀਤਾ ਅਤੇ ਦੂਜੇ ਪਾਸੇ ਚੰਡੀਗੜ੍ਹ ਆਰਟ ਗੈਲਰੀਆਂ ਅਤੇ ਸੱਭਿਆਚਾਰਕ ਕੇਂਦਰ ਸਥਾਪਤ ਕਰਕੇ ਪੰਜਾਬੀ ਰੂਹ ਨੂੰ ਸੰਭਾਲਿਆ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦਾ ਸਿਹਰਾ ਵੀ ਡਾ. ਰੰਧਾਵਾ ਦੀ ਦੂਰਦਰਸ਼ੀ ਸੋਚ ਨੂੰ ਜਾਂਦਾ ਹੈ, ਜਿਸ ਨਾਲ ਪੰਜਾਬ ਨੇ ਦੇਸ਼ ਨੂੰ ਅਕਾਲ ਤੋਂ ਬਚਾਇਆ।
ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਕਿ ਇਹ ਸਮਾਗਮ ਕੋਈ ਰਾਜਨੀਤਿਕ ਮੰਚ ਨਹੀਂ, ਸਗੋਂ ਪੰਜਾਬੀ ਮਾਂ ਬੋਲੀ, ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਉਤਸਵ ਹੈ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਦਾ ਫ਼ਰਜ਼ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਹਰ ਮਾਧਿਅਮ ਰਾਹੀਂ ਉਤਸ਼ਾਹਿਤ ਕਰੇ ਅਤੇ ਸੂਬਾ ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਸਹਿਯੋਗ ਦੇਵੇਗੀ।
ਮੁੱਖ ਮੰਤਰੀ ਨੇ ਆਪਣੇ ਜੀਵਨ ’ਤੇ ਸਾਹਿਤ ਅਤੇ ਕਲਾ ਦੇ ਪ੍ਰਭਾਵ ਨੂੰ ਯਾਦ ਕਰਦਿਆਂ ਸੰਤ ਰਾਮ ਉਦਾਸੀ, ਦਵਿੰਦਰ ਸਤਿਆਰਥੀ, ਸ਼ਿਵ ਬਟਾਲਵੀ, ਨਰਿੰਦਰ ਕਪੂਰ, ਕੀਟਸ ਅਤੇ ਹੋਰ ਮਹਾਨ ਸਾਹਿਤਕਾਰਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

Have something to say? Post your comment

More from Political

ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸ ਨੂੰ ਝਟਕਾ, ਬੀਬੀ ਰਾਜਵਿੰਦਰ ਕੌਰ ਭਾਗੀਕੇ ਅਕਾਲੀ ਦਲ ਵਿੱਚ ਸ਼ਾਮਲ

ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸ ਨੂੰ ਝਟਕਾ, ਬੀਬੀ ਰਾਜਵਿੰਦਰ ਕੌਰ ਭਾਗੀਕੇ ਅਕਾਲੀ ਦਲ ਵਿੱਚ ਸ਼ਾਮਲ

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ,  ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ, ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ  ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ-   ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ- ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

 2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

ਅਕਾਲੀਆਂ ਦੇ ਕਿਲ੍ਹੇ 'ਚ ਆਪ ਦਾ ਪਹਿਲਾ ਵਾਰ : 2027 ਲਈ  ਮਜੀਠਾ ਤੋਂ ਤਲਬੀਰ ਸਿੰਘ ਗਿੱਲ ਹੋਣਗੇ ਉਮੀਦਵਾਰ

ਅਕਾਲੀਆਂ ਦੇ ਕਿਲ੍ਹੇ 'ਚ ਆਪ ਦਾ ਪਹਿਲਾ ਵਾਰ : 2027 ਲਈ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਹੋਣਗੇ ਉਮੀਦਵਾਰ

ਪੋਟਾਸ਼ ਖੋਜ ਵਿਚ ਤੇਜ਼ੀ ਲਿਆ ਕੇ ਦਰਾਮਦ ਨਿਰਭਰਤਾ ਘਟਾਏਗਾ ਪੰਜਾਬ -  ਖਣਨ ਮੰਤਰੀ ਦੀ ਜੀਐਸਆਈ ਨਾਲ ਸਮੀਖਿਆ ਮੀਟਿੰਗ

ਪੋਟਾਸ਼ ਖੋਜ ਵਿਚ ਤੇਜ਼ੀ ਲਿਆ ਕੇ ਦਰਾਮਦ ਨਿਰਭਰਤਾ ਘਟਾਏਗਾ ਪੰਜਾਬ - ਖਣਨ ਮੰਤਰੀ ਦੀ ਜੀਐਸਆਈ ਨਾਲ ਸਮੀਖਿਆ ਮੀਟਿੰਗ