Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Political

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

January 22, 2026 08:16 PM
ਮੋਹਾਲੀ, 22 ਜਨਵਰੀ:
 ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੂੰ ਇੱਕ ਗੈਂਗਸਟਰ ਵੱਲੋਂ ਫਿਰੌਤੀ ਦੀ ਕਾਲ ਆਈ ਹੈ ਜਿਸ ਵਿੱਚ ਉਸਨੇ ਸੁਹਾਣਾ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ । ਇਸ ਮਾਮਲੇ 'ਚ  ਪੁਲਿਸ ਨੇ ਪਾਵਰ ਸ਼ੌਕੀਨ ਨਾਂ ਦੇ ਸ਼ਖ਼ਸ ਵਿਰੁੱਧ ਐਫਆਈਆਰ ਦਰਜ ਕਰਕੇ  ਜਾਂਚ ਸ਼ੁਰੂ ਕੀਤੀ ਹੈ ।
 
ਪਰਵਿੰਦਰ ਸਿੰਘ ਸੋਹਾਣਾ ਦੇ ਅਨੁਸਾਰ, ਉਸਨੂੰ 3 ਜਨਵਰੀ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਪਹਿਲੀ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ। ਇਸ ਤੋਂ ਬਾਅਦ, 7 ਜਨਵਰੀ ਨੂੰ, ਉਸਨੂੰ ਇੱਕ ਹੋਰ ਕਾਲ ਆਈ ਜਿਸ ਵਿੱਚ ਪੈਸੇ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
 
ਫ਼ੋਨ ਕਰਨ ਵਾਲੇ ਨੇ ਕਿਹਾ, "ਦੇਖੋ ਅੰਮ੍ਰਿਤਸਰ ਵਿੱਚ ਸਰਪੰਚ ਨਾਲ ਕੀ ਹੋਇਆ? ਉਨ੍ਹਾਂ ਨੇ ਇੱਕ ਵਿਆਹ ਵਿੱਚ ਵੜ ਕੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜੇਕਰ ਪੀਲੀਆਂ ਪੱਗਾਂ ਵਾਲੇ ਲੋਕਾਂ ਨੂੰ ਗੋਲੀ ਮਾਰੀ ਜਾ ਸਕਦੀ ਹੈ, ਤਾਂ ਅਸੀਂ ਨੀਲੀਆਂ ਪੱਗਾਂ ਵਾਲੇ ਲੋਕਾਂ ਨੂੰ ਵੀ ਮਾਰ ਦੇਵਾਂਗੇ।" ਫ਼ੋਨ ਕਰਨ ਵਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਸਨੂੰ ਸਿਰਫ਼ ਤਾਂ ਹੀ ਬਖਸ਼ਿਆ ਜਾਵੇਗਾ ਜੇਕਰ ਉਹ ਪੰਜ ਕਰੋੜ ਰੁਪਏ ਦੇਵੇ, ਨਹੀਂ ਤਾਂ ਉਸਦੀ ਸਮਾਂ ਆ ਗਿਆ ਹੈ।
 
ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ।
 
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਸਦਾ ਪਰਿਵਾਰ ਲੰਬੇ ਸਮੇਂ ਤੋਂ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਰੁੱਧ ਲਗਾਤਾਰ ਆਵਾਜ਼ ਉਠਾਉਂਦਾ ਰਿਹਾ ਹੈ। ਇਸੇ ਕਰਕੇ ਗੈਂਗਸਟਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੋਹਾਣਾ ਨੇ ਦੋਸ਼ ਲਗਾਇਆ ਕਿ ਗੈਂਗਸਟਰਾਂ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਸਿੱਧੇ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
 
ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਹੈ ਅਤੇ ਕਾਲ ਡਿਟੇਲ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਦੱਸਣਾ ਬਣਦਾ ਹੈ ਕਿ 

 ਪੰਜਾਬੀ ਗਾਇਕਾਂ, ਫਿਲਮ ਇੰਡਸਟਰੀ ਦੇ ਅਦਾਕਾਰਾਂ ਅਤੇ ਕਾਰੋਬਾਰੀਆਂ ਤੋਂ ਬਾਅਦ, ਰਾਜਨੀਤਿਕ ਨੇਤਾਵਾਂ ਨੂੰ ਵੀ ਹੁਣ ਗੈਂਗਸਟਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋੜੇ ਦਿਨ ਪਹਿਲਾਂ ਸੁਹਾਣਾ ਦੇ ਹੀ ਰਤਨ ਕਾਲਜ ਦੇ ਮਾਲਕ ਸੁੰਦਰ ਲਾਲ ਅਗਰਵਾਲ ਨੂੰ ਵੀ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਇਸ ਮਾਮਲੇ ਵਿੱਚ ਵੀ ਹਲੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅਤੇ ਹੁਣ ਇੱਕ ਹੋਰ ਨੇਤਾ ਨੂੰ ਜਾਨੋ ਮਾਰਨ ਦੀ ਧਮਕੀ ਕਰਕੇ ਹਾਈ ਟੈਕਸ ਸ਼ਹਿਰ ਮੋਹਾਲੀ ਵਿੱਚ ਸ ਸਾਂਸਣੀ ਦਾ ਮਾਹੌਲ ਪੈਦਾ ਹੋ ਗਿਆ ਹੈ।
 
Have something to say? Post your comment

More from Political

ਆਪ ਦੀ 'ਅੰਦਰੂਨੀ ਜੰਗ': ਰਾਘਵ ਚੱਢਾ ਬਨਾਮ ਪੰਜਾਬ ਯੂਨਿਟ; ਕੀ ਇਹ ਸਿਰਫ਼ ਬਿਆਨਬਾਜ਼ੀ ਹੈ ਜਾਂ ਕਿਸੇ ਵੱਡੇ ਧਮਾਕੇ ਦੀ ਤਿਆਰੀ?

ਆਪ ਦੀ 'ਅੰਦਰੂਨੀ ਜੰਗ': ਰਾਘਵ ਚੱਢਾ ਬਨਾਮ ਪੰਜਾਬ ਯੂਨਿਟ; ਕੀ ਇਹ ਸਿਰਫ਼ ਬਿਆਨਬਾਜ਼ੀ ਹੈ ਜਾਂ ਕਿਸੇ ਵੱਡੇ ਧਮਾਕੇ ਦੀ ਤਿਆਰੀ?

ਆਪ ਮੰਤਰੀਆਂ ਵੱਲੋਂ ਰੋਪੜ 'ਚ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ, ਦਲਿਤ ਵੋਟਾਂ 'ਤੇ ਨਜ਼ਰ

ਆਪ ਮੰਤਰੀਆਂ ਵੱਲੋਂ ਰੋਪੜ 'ਚ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ, ਦਲਿਤ ਵੋਟਾਂ 'ਤੇ ਨਜ਼ਰ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣਾ ਸਰਕਾਰ ਦੀ ਪਹਿਲੀ ਤਰਜੀਹ: ਭਗਵੰਤ ਮਾਨ-ਮੁੱਖ ਮੰਤਰੀ ਨੇ ਮਹਿੰਦਰ ਸਿੰਘ ਰੰਧਾਵਾ ਮੇਲੇ 'ਚ ਕੀਤੀ ਸ਼ਿਰਕਤ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣਾ ਸਰਕਾਰ ਦੀ ਪਹਿਲੀ ਤਰਜੀਹ: ਭਗਵੰਤ ਮਾਨ-ਮੁੱਖ ਮੰਤਰੀ ਨੇ ਮਹਿੰਦਰ ਸਿੰਘ ਰੰਧਾਵਾ ਮੇਲੇ 'ਚ ਕੀਤੀ ਸ਼ਿਰਕਤ

ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸ ਨੂੰ ਝਟਕਾ, ਬੀਬੀ ਰਾਜਵਿੰਦਰ ਕੌਰ ਭਾਗੀਕੇ ਅਕਾਲੀ ਦਲ ਵਿੱਚ ਸ਼ਾਮਲ

ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸ ਨੂੰ ਝਟਕਾ, ਬੀਬੀ ਰਾਜਵਿੰਦਰ ਕੌਰ ਭਾਗੀਕੇ ਅਕਾਲੀ ਦਲ ਵਿੱਚ ਸ਼ਾਮਲ

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ,  ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ, ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ-   ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ- ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

 2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..