ਰੂਸ ਦਾ ਖੁੱਲ੍ਹਾ ਸੰਦੇਸ਼: ਭਾਰਤ ਕਿਸੇ ਤੋਂ ਵੀ ਤੇਲ ਖਰੀਦਣ ਲਈ ਆਜ਼ਾਦ, ਟਰੰਪ ਦੇ ਦਾਅਵਿਆਂ ‘ਚ ਹਕੀਕਤ ਤੋਂ ਦੂਰੀ
ਰੂਸ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਆਪਣੀ ਊਰਜਾ ਲੋੜ ਲਈ ਕਿਸੇ ਵੀ ਦੇਸ਼ ਤੋਂ ਤੇਲ ਖਰੀਦਣ ਲਈ ਆਜ਼ਾਦ ਹੈ ਅਤੇ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰੇਗਾ। ਮਾਹਿਰਾਂ ਮੁਤਾਬਕ ਭਾਰਤ ਲਈ ਰੂਸੀ ਤੇਲ ‘ਤੇ ਤੁਰੰਤ ਨਿਰਭਰਤਾ ਘਟਾਉਣਾ ਵਿਹਾਰਿਕ ਨਹੀਂ, ਕਿਉਂਕਿ ਊਰਜਾ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।