ਪਾਕਿਸਤਾਨੀ ਨੇ ਡਰੋਨਾ ਰਾਹੀਂ ਸੀਮਾਰੇਖਾ 'ਤੇ ਘੁਸਪੈਠ, ਭਾਰਤੀ ਫੌਜ ਨੇ ਗੋਲੀਬਾਰੀ ਕਰਕੇ ਭਜਾਏ, ਸੁਰੱਖਿਆ ਏਜੰਸੀਆਂ ਅਲਰਟ 'ਤੇ
ਸੁਰੱਖਿਆ ਸੂਤਰਾਂ ਮੁਤਾਬਕ, ਇਹ ਡਰੋਨ ਗਤੀਵਿਧੀ ਰੁਟੀਨ ਸਰਵੇਲਾਂਸ ਨਹੀਂ ਸਗੋਂ ਸਰਹੱਦ ਪਾਰ ਤੋਂ ਨਿਗਰਾਨੀ ਜਾਂ ਤਸਕਰੀ ਦੀ ਨੀਅਤ ਨਾਲ ਕੀਤੀ ਗਈ ਇੱਕ ਸੁਚੱਜੀ ਕੋਸ਼ਿਸ਼ ਸੀ। ਭਾਰਤੀ ਫੌਜ ਦੀ ਤੁਰੰਤ ਗੋਲੀਬਾਰੀ ਅਤੇ ਇਲੈਕਟ੍ਰਾਨਿਕ ਨਿਗਰਾਨੀ ਦੇ ਚਲਦੇ ਡਰੋਨ ਬਿਨਾਂ ਕੋਈ ਸਮੱਗਰੀ ਸੁੱਟੇ ਵਾਪਸ ਮੁੜ ਗਏ। ਘਟਨਾ ਤੋਂ ਬਾਅਦ LoC ਨਾਲ ਲੱਗਦੇ ਇਲਾਕਿਆਂ ਵਿੱਚ ਰਾਤ ਦੌਰਾਨ ਖੋਜ ਮੁਹਿੰਮ ਵੀ ਚਲਾਈ ਗਈ।