Tuesday, January 13, 2026
BREAKING
ਉਡਾਣ ਤੋਂ ਪਹਿਲਾਂ ਕਾਰਗੋ ਹੋਲਡ ਵਿੱਚ ਫਸਿਆ ਏਅਰ ਕੈਨੇਡਾ ਦਾ ਟੀਮ ਮੈਂਬਰ, ਚੀਕਾਂ ਸੁਣ ਕੇ ਬਚਾਇਆ ਬੰਗਲਾਦੇਸ਼ ਨੇ ਸਰਹੱਦੀ ਟਕਰਾਅ ਵਧਣ ਦੇ ਵਿਚਕਾਰ ਮਿਆਂਮਾਰ ਦੇ ਰਾਜਦੂਤ ਨੂੰ ਤਲਬ ਕੀਤਾ ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026 ਤੱਕ ਵਧੀ, ਸਰਕਾਰ ਨੇ ਲੋਕ ਹਿੱਤ 'ਚ ਲਿਆ ਵੱਡਾ ਫ਼ੈਸਲਾ, ਜੁਰਮਾਨੇ ਤੋਂ ਛੋਟ ਅਤੇ ਗੈਰ-ਉਸਾਰੀ ਚਾਰਜਾਂ ਵਿੱਚ 50% ਰਿਆਇਤ ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ, ਸਾਰੇ ਪ੍ਰੋਗਰਾਮ ਰੱਦ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ-2025 ਦੇ ਨਤੀਜੇ ਐਲਾਨੇ, ਵਿਦੇਸ਼ੀ ਵਿਦਿਆਰਥੀਆਂ ਦਾ ਦਬਦਬਾ, 18 ਦੇਸ਼ਾਂ ਤੋਂ 2.25 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਬ੍ਰੇਕਿੰਗ :ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਹੁਲਾਰਾ: PRTPD ਬੋਰਡ ਵੱਲੋਂ ਚਾਰ ਸ਼ਹਿਰਾਂ ਦੇ ਮਾਸਟਰ ਪਲਾਨ ਮਨਜ਼ੂਰ ਆਸਟ੍ਰੇਲੀਆ ਦੇ ਅਮਰੀਕੀ ਰਾਜਦੂਤ ਕੈਵਿਨ ਰੱਡ ਵਲੋਂ ਅਸਤੀਫ਼ਾ , ਟਰੰਪ ਨਾਲ਼ ਜਨਤਕ ਖਹਿਬਾਜ਼ੀ ਕਾਰਨ ਲਿਆ ਫ਼ੈਸਲਾ , ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਲਿਆ ਫ਼ੈਸਲਾ ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ 'ਚ ਇੱਕ ਦੋਸ਼ੀ ਗ੍ਰਿਫਤਾਰ, ਦੂਜਾ ਭਾਰਤ ਫ਼ਰਾਰ, ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 400 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਚੋਰੀ ਦਾ ਮਾਮਲਾ , RCMP ਦੀ ਅੰਤਰਰਾਸ਼ਟਰੀ ਜਾਂਚ ਤੇਜ਼ ਆਖ਼ਿਰ ਕੌਣ ਸੀ ‘ਰਾਏ ਅਬਦੁੱਲਾ ਖਾਨ’ ਜੋ ਦੁੱਲਾ ਭੱਟੀ ਬਣ ਕੇ ਲੋਹੜੀ ਦੇ ਲੋਕ ਗੀਤਾਂ ਵਿੱਚ ਅਮਰ ਹੋ ਗਿਆ

Punjab

ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026 ਤੱਕ ਵਧੀ, ਸਰਕਾਰ ਨੇ ਲੋਕ ਹਿੱਤ 'ਚ ਲਿਆ ਵੱਡਾ ਫ਼ੈਸਲਾ, ਜੁਰਮਾਨੇ ਤੋਂ ਛੋਟ ਅਤੇ ਗੈਰ-ਉਸਾਰੀ ਚਾਰਜਾਂ ਵਿੱਚ 50% ਰਿਆਇਤ

January 13, 2026 08:19 PM

ਚੰਡੀਗੜ੍ਹ, 13 ਜਨਵਰੀ:

ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਮਨੈਸਟੀ ਪਾਲਿਸੀ-2025 ਵਿੱਚ ਤਿੰਨ ਮਹੀਨੇ ਦੇ ਵਾਧੇ ਨੂੰ ਪ੍ਰਵਾਨਗੀ ਦਿੰਦਿਆਂ ਇੱਕ ਵੱਡਾ ਲੋਕ-ਪੱਖੀ ਕਦਮ ਚੁੱਕਿਆ ਹੈ, ਜਿਸ ਨਾਲ ਪੰਜਾਬ ਭਰ ਦੇ ਡਿਫ਼ਾਲਟਰ ਪਲਾਟ ਅਲਾਟੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਅਲਾਟ ਅਤੇ ਨਿਲਾਮ ਕੀਤੇ ਪਲਾਟਾਂ ਲਈ ਐਮਨੈਸਟੀ ਨੀਤੀ 2025 ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਫ਼ੈਸਲੇ ਨਾਲ ਵਿਕਾਸ ਅਥਾਰਟੀਆਂ ਦੇ ਡਿਫ਼ਾਲਟਰ ਅਲਾਟੀਆਂ ਨੂੰ ਇਸ ਨੀਤੀ ਤਹਿਤ 31 ਮਾਰਚ, 2026 ਤੱਕ ਅਪਲਾਈ ਕਰਨ ਦਾ ਨਵਾਂ ਮੌਕਾ ਮਿਲਿਆ ਹੈ। ਯੋਗ ਬਿਨੈਕਾਰਾਂ ਨੂੰ ਸਬੰਧਤ ਵਿਕਾਸ ਅਥਾਰਟੀ ਦੁਆਰਾ ਮਨਜ਼ੂਰੀ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਕਾਇਆ ਰਕਮ ਜਮ੍ਹਾਂ ਕਰਾਉਣੀ ਪਵੇਗੀ ਅਤੇ ਅਰਜ਼ੀਆਂ ਨਵੀਂ ਐਲਾਨੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾਂ ਕਰਾਉਣੀਆਂ ਪੈਣਗੀਆਂ।

ਇਸ ਫ਼ੈਸਲੇ ਨੂੰ ਲੋਕ-ਪੱਖੀ ਕਰਾਰ ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਲੋਕਾਂ ਦੀ ਮਕਾਨ ਉਸਾਰੀ ਸਬੰਧੀ ਚਿਰਕੋਣੀ ਮੰਗ ਦੇ ਮੁੱਦਿਆਂ ਨੂੰ ਹੱਲ ਕਰਨ 'ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਪਰਿਵਾਰ ਅਤੇ ਸੰਸਥਾਵਾਂ ਬਕਾਇਆ ਰਾਸ਼ੀ ਇੱਕਠਾ ਹੋਣ ਅਤੇ ਦਫ਼ਤਰ ਕਾਰਵਾਈ ਵਿੱਚ ਦੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਸਨ ਅਤੇ ਇਸ ਸਕੀਮ ਦੀ ਮਿਤੀ ਵਿੱਚ ਵਾਧੇ ਨਾਲ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਨੂੰ ਨਿਯਮਤ ਕਰਨ ਸਣੇ ਹਰ ਕਿਸਮ ਦਾ ਲੈਣ-ਦੇਣ ਕਰਨ ਦਾ ਵਿਹਾਰਕ ਮੌਕਾ ਮਿਲਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਿਆ ਇੱਕ ਵੱਡਾ ਲੋਕ-ਪੱਖੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਲਾਟੀ ਸਮੇਂ ਸਿਰ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਸਕੇ ਜਾਂ ਨਿਰਧਾਰਿਤ ਸਮੇਂ ਅੰਦਰ ਉਸਾਰੀ ਮੁਕੰਮਲ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਆਪਣੇ ਬਕਾਏ ਦਾ ਨਿਪਟਾਰਾ ਕਰਨ ਦਾ ਉਚਿਤ ਮੌਕਾ ਦਿੱਤਾ ਗਿਆ ਹੈ।

ਉਨ੍ਹਾਂ ਸਾਰੇ ਪ੍ਰਭਾਵਿਤ ਅਲਾਟੀਆਂ ਨੂੰ ਅਪੀਲ ਕੀਤੀ ਕਿ ਉਹ ਵਧੀ ਹੋਈ ਮਿਆਦ ਦੇ ਅੰਦਰ ਇਸ ਸਕੀਮ ਦਾ ਲਾਭ ਲੈਣ।

ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਐਮਨੈਸਟੀ ਪਾਲਿਸੀ 2025 ਤਹਿਤ ਡਿਫ਼ਾਲਟਰ ਅਲਾਟੀ ਬਿਨਾਂ ਜੁਰਮਾਨੇ ਦੇ ਸਕੀਮ ਵਿਆਜ ਸਮੇਤ ਯਕਮੁਸ਼ਤ ਬਕਾਇਆ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ ਜਦੋਂ ਕਿ ਗ਼ੈਰ-ਉਸਾਰੀ ਚਾਰਜਿਜ਼ ਵਿੱਚ 50 ਫ਼ੀਸਦ ਤੱਕ ਛੋਟ ਦਿੱਤੀ ਗਈ ਹੈ। ਆਈ.ਟੀ. ਸਿਟੀ ਐਸ.ਏ.ਐਸ. ਨਗਰ ਜਾਂ ਵਿਕਾਸ ਅਥਾਰਟੀਆਂ ਦੀ ਕਿਸੇ ਹੋਰ ਸਕੀਮ ਵਿੱਚ ਅਲਾਟ ਕੀਤੀਆਂ ਗਈਆਂ ਸੰਸਥਾਗਤ ਸਾਈਟਾਂ, ਹਸਪਤਾਲ ਸਾਈਟਾਂ ਅਤੇ ਉਦਯੋਗਿਕ ਪਲਾਟਾਂ ਦੇ ਮਾਮਲੇ ਵਿੱਚ ਅਲਾਟਮੈਂਟ ਜਾਂ ਨਿਲਾਮੀ ਕੀਮਤ ਦੇ 2.5 ਫ਼ੀਸਦੀ ਦੀ ਦਰ ਨਾਲ ਐਕਸਟੈਂਸ਼ਨ ਫ਼ੀਸ ਲਈ ਜਾਵੇਗੀ ਅਤੇ ਅਲਾਟੀਆਂ ਨੂੰ ਉਸਾਰੀ ਸਮੇਤ ਅਲਾਟਮੈਂਟ ਪੱਤਰ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਤਿੰਨ ਸਾਲ ਦੀ ਮਿਆਦ ਦਿੱਤੀ ਜਾਵੇਗੀ। ਇਹ ਸਕੀਮ ਉਨ੍ਹਾਂ ਲੋਕਾਂ 'ਤੇ ਲਾਗੂ ਹੁੰਦੀ ਹੈ, ਜੋ 31 ਦਸੰਬਰ, 2013 ਤੋਂ ਬਾਅਦ ਬਕਾਇਆ ਕਿਸ਼ਤਾਂ ਦਾ ਭੁਗਤਾਨ ਕਰਨ ਵਿੱਚ ਅਸਫ਼ਲ ਰਹੇ ਹਨ ਜਾਂ ਨਿਰਧਾਰਿਤ ਸਮੇਂ ਅੰਦਰ ਉਸਾਰੀ ਨੂੰ ਪੂਰਾ ਨਹੀਂ ਕਰ ਸਕੇ।

Have something to say? Post your comment

More from Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ, ਸਾਰੇ ਪ੍ਰੋਗਰਾਮ ਰੱਦ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ, ਸਾਰੇ ਪ੍ਰੋਗਰਾਮ ਰੱਦ

ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ-2025 ਦੇ ਨਤੀਜੇ ਐਲਾਨੇ, ਵਿਦੇਸ਼ੀ ਵਿਦਿਆਰਥੀਆਂ ਦਾ ਦਬਦਬਾ,  18 ਦੇਸ਼ਾਂ ਤੋਂ 2.25 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ

ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ-2025 ਦੇ ਨਤੀਜੇ ਐਲਾਨੇ, ਵਿਦੇਸ਼ੀ ਵਿਦਿਆਰਥੀਆਂ ਦਾ ਦਬਦਬਾ, 18 ਦੇਸ਼ਾਂ ਤੋਂ 2.25 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ

ਬ੍ਰੇਕਿੰਗ :ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਹੁਲਾਰਾ: PRTPD ਬੋਰਡ ਵੱਲੋਂ ਚਾਰ ਸ਼ਹਿਰਾਂ ਦੇ ਮਾਸਟਰ ਪਲਾਨ ਮਨਜ਼ੂਰ

ਬ੍ਰੇਕਿੰਗ :ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਹੁਲਾਰਾ: PRTPD ਬੋਰਡ ਵੱਲੋਂ ਚਾਰ ਸ਼ਹਿਰਾਂ ਦੇ ਮਾਸਟਰ ਪਲਾਨ ਮਨਜ਼ੂਰ

‘ਯੁੱਧ ਨਸ਼ਿਆਂ ਵਿਰੁੱਧ’ 318ਵੇਂ ਦਿਨ ਵੀ ਜਾਰੀ: ਪੰਜਾਬ ਭਰ ’ਚ 228 ਛਾਪੇ, 68 ਨਸ਼ਾ ਤਸਕਰ ਕਾਬੂ,   2.7 ਕਿਲੋਗ੍ਰਾਮ ਹੈਰੋਇਨ ਬਰਾਮਦ, 50 ਐਫਆਈਆਰ ਦਰਜ; 31 ਨਸ਼ਾ ਪੀੜਤਾਂ ਨੂੰ ਇਲਾਜ ਲਈ ਰਾਜ਼ੀ ਕੀਤਾ

‘ਯੁੱਧ ਨਸ਼ਿਆਂ ਵਿਰੁੱਧ’ 318ਵੇਂ ਦਿਨ ਵੀ ਜਾਰੀ: ਪੰਜਾਬ ਭਰ ’ਚ 228 ਛਾਪੇ, 68 ਨਸ਼ਾ ਤਸਕਰ ਕਾਬੂ, 2.7 ਕਿਲੋਗ੍ਰਾਮ ਹੈਰੋਇਨ ਬਰਾਮਦ, 50 ਐਫਆਈਆਰ ਦਰਜ; 31 ਨਸ਼ਾ ਪੀੜਤਾਂ ਨੂੰ ਇਲਾਜ ਲਈ ਰਾਜ਼ੀ ਕੀਤਾ

ਅੰਮ੍ਰਿਤਸਰ ਦੇ ਹੋਟਲ ਵਿੱਚ NRI ਮਹਿਲਾ ਦਾ ਕਤਲ, ਪਤੀ ਮਨਦੀਪ ਸਿੰਘ ਢਿੱਲੋਂ ਫਰਾਰ

ਅੰਮ੍ਰਿਤਸਰ ਦੇ ਹੋਟਲ ਵਿੱਚ NRI ਮਹਿਲਾ ਦਾ ਕਤਲ, ਪਤੀ ਮਨਦੀਪ ਸਿੰਘ ਢਿੱਲੋਂ ਫਰਾਰ

ਬਰਨਾਲਾ ਪੁਲਿਸ ਵੱਲੋਂ ਗਾਇਕ ਗੁਲਾਬ ਸਿੱਧੂ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ; ਸਰਪੰਚ ਸਣੇ 3 ਗ੍ਰਿਫ਼ਤਾਰ

ਬਰਨਾਲਾ ਪੁਲਿਸ ਵੱਲੋਂ ਗਾਇਕ ਗੁਲਾਬ ਸਿੱਧੂ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ; ਸਰਪੰਚ ਸਣੇ 3 ਗ੍ਰਿਫ਼ਤਾਰ

ਯੁੱਧ ਨਸ਼ਿਆਂ ਵਿਰੁੱਧ- 2 : ਸਿਹਤ ਮੰਤਰੀ ਨੇਮਿਸ਼ਨ ਨੂੰ ਲੋਕ ਲਹਿਰ ਤੇ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਹੁਨਰ ਵਿਕਾਸ ਦੀ ਕੀਤੀ ਵਕਾਲਤ

ਯੁੱਧ ਨਸ਼ਿਆਂ ਵਿਰੁੱਧ- 2 : ਸਿਹਤ ਮੰਤਰੀ ਨੇਮਿਸ਼ਨ ਨੂੰ ਲੋਕ ਲਹਿਰ ਤੇ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਹੁਨਰ ਵਿਕਾਸ ਦੀ ਕੀਤੀ ਵਕਾਲਤ

ਕਬੱਡੀ ਪ੍ਰਮੋਟਰ ਕਤਲ ਕੇਸ ਸਲਝਿਆ: ਪੱਛਮੀ ਬੰਗਾਲ ਤੋਂ ਦੋ ਸ਼ੂਟਰਾਂ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ,  ਸਿੱਕਮ, ਮੁੰਬਈ ਅਤੇ ਪੱਛਮੀ ਬੰਗਾਲ ਪੁਲਿਸ ਦੇ ਸਹਿਯੋਗ ਨਾਲ AGTF ਦੀ ਵੱਡੀ ਕਾਰਵਾਈ

ਕਬੱਡੀ ਪ੍ਰਮੋਟਰ ਕਤਲ ਕੇਸ ਸਲਝਿਆ: ਪੱਛਮੀ ਬੰਗਾਲ ਤੋਂ ਦੋ ਸ਼ੂਟਰਾਂ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ, ਸਿੱਕਮ, ਮੁੰਬਈ ਅਤੇ ਪੱਛਮੀ ਬੰਗਾਲ ਪੁਲਿਸ ਦੇ ਸਹਿਯੋਗ ਨਾਲ AGTF ਦੀ ਵੱਡੀ ਕਾਰਵਾਈ

ਪੰਜਾਬ ’ਚ ਅੱਜ ਕਈ ਟੋਲ ਪਲਾਜ਼ੇ 5 ਘੰਟੇ ਮੁਫ਼ਤ ਰਹਿਣਗੇ, ਕੌਮੀ ਇਨਸਾਫ਼ ਮੋਰਚੇ ਨੇ ਕਰ 'ਤਾ ਆਹ ਵੱਡਾ ਐਲਾਨ

ਪੰਜਾਬ ’ਚ ਅੱਜ ਕਈ ਟੋਲ ਪਲਾਜ਼ੇ 5 ਘੰਟੇ ਮੁਫ਼ਤ ਰਹਿਣਗੇ, ਕੌਮੀ ਇਨਸਾਫ਼ ਮੋਰਚੇ ਨੇ ਕਰ 'ਤਾ ਆਹ ਵੱਡਾ ਐਲਾਨ

ਪੰਜਾਬ ਵਿੱਚ ਠੰਢ ਦਾ ਕਹਿਰ: ਬਠਿੰਡਾ ਵਿੱਚ ਤਾਪਮਾਨ 0.6 ਡਿਗਰੀ, ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ 7 ਡਿਗਰੀ ਘੱਟ, ਮੌਸਮ ਵਿਭਾਗ ਵਲੋਂ 15 ਤਕ ਯੈਲੋ ਅਲਰਟ

ਪੰਜਾਬ ਵਿੱਚ ਠੰਢ ਦਾ ਕਹਿਰ: ਬਠਿੰਡਾ ਵਿੱਚ ਤਾਪਮਾਨ 0.6 ਡਿਗਰੀ, ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ 7 ਡਿਗਰੀ ਘੱਟ, ਮੌਸਮ ਵਿਭਾਗ ਵਲੋਂ 15 ਤਕ ਯੈਲੋ ਅਲਰਟ