ਚੰਡੀਗੜ੍ਹ:ਪੰਜਾਬ ਵਿੱਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਵਲੋਂ ਅੱਜ ਸਵੇਰੇ 9.30 'ਤੇ ਜਾਰੀ ਰਿਪੋਰਟ ਅਨੁਸਾਰ, ਸੂਬੇ ਵਿੱਚ ਔਸਤਨ ਘੱਟੋ-ਘੱਟ ਤਾਪਮਾਨ 1 ਤੋਂ 3 ਡਿਗਰੀ ਸੈਲਸੀਅਸ ਘੱਟ ਗਿਆ ਹੈ। ਸਵੇਰੇ ਅਤੇ ਦੇਰ ਰਾਤ ਨੂੰ ਸੰਘਣੀ ਧੁੰਦ ਆਮ ਜਨਜੀਵਨ ਅਤੇ ਆਵਾਜਾਈ ਵਿੱਚ ਵਿਘਨ ਪਾ ਰਹੀ ਹੈ। ਜਿਸ ਕਰਕੇ ਲੋਕਾਂ ਨੂੰ ਰਾਤ ਦਾ ਸਫ਼ਰ ਟਾਲਣ ਦੀ ਸਲਾਹ ਦਿੱਤੀ ਗਈ ਹੈ।
ਰਿਪੋਰਟ ਅਨੁਸਾਰ, ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਜਿਹੜਾ ਕਿ 8 ਜਨਵਰੀ ਨੂੰ 5 ਡਿਗਰੀ ਸੈਲਸੀਅਸ ਸੀ ਘੱਟ ਕੇ 4.4 ਡਿਗਰੀ ਸੈਲਸੀਅਸ ਰਹਿ ਗਿਆ ਜੇਕਰ 7 ਜਨਵਰੀ ਦੇ ਤਾਪਮਾਨ ਦੀ ਝਾਤ ਮਾਰੀ ਜਾਵੇ ਤਾਂ ਬਠਿੰਡਾ ਵਿੱਚ ਇਹ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜਿਸ ਨਾਲ਼ ਲਗਾਤਾਰ ਤਿੰਨ ਦਿਨ ਤੋਂ ਬਠਿੰਡਾ ਪੰਜਾਬ ਦੇ ਸਭ ਤੋਂ ਠੰਡੇ ਸ਼ਹਿਰਾਂ ਵਿੱਚ ਸ਼ੁਮਾਰ ਹੋ ਗਿਆ।
ਗੁਰਦਾਸਪੁਰ ਦੂਜਾ ਸਭ ਤੋਂ ਠੰਢਾ ਖੇਤਰ ਰਿਹਾ ਜਿਥੇ ਪਾਰਾ 4.8 ਡਿਗਰੀ ਸੈਲਸੀਅਸ ਅਤੇ ਬੱਲੋਵਾਲ ਸੌਂਖਰੀ (ਐਸਬੀਐਸ ਨਗਰ) ਵਿੱਚ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਉਪਰੋਕਤ ਤਿੰਨੋ ਸਥਾਨ ਸਾਰੇ ਸੂਬੇ ਵਿੱਚ ਸਭ ਤੋਂ ਠੰਡੇ ਸਥਾਨ ਦਰਜ ਕੀਤੇ ਗਏ ਹਨ
ਪ੍ਰਮੁੱਖ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ (ਡਿਗਰੀ ਸੈਲਸੀਅਸ ਵਿੱਚ)
ਚੰਡੀਗੜ੍ਹ (ਸ਼ਹਿਰ): 6.1
ਚੰਡੀਗੜ੍ਹ (ਹਵਾਈ ਅੱਡਾ): 5.4
ਅੰਮ੍ਰਿਤਸਰ: 6.3
ਲੁਧਿਆਣਾ: 6.2
ਪਟਿਆਲਾ: 6.4
ਪਠਾਨਕੋਟ: 7.1
ਬਠਿੰਡਾ: 4.4 (ਸਭ ਤੋਂ ਘੱਟ)
ਫਰੀਦਕੋਟ: 5.8
ਗੁਰਦਾਸਪੁਰ: 4.8
ਹੁਸ਼ਿਆਰਪੁਰ: 6.5
ਮਾਨਸਾ: 6.4
ਭਾਖੜਾ ਡੈਮ (ਨੰਗਲ): 7.5
ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਸਾਰੇ ਮੌਸਮ ਸਟੇਸ਼ਨਾਂ 'ਤੇ ਕੋਈ ਮੀਂਹ ਦਰਜ ਨਹੀਂ ਕੀਤਾ ਗਿਆ। ਅਗਲੇ 24 ਤੋਂ 48 ਘੰਟਿਆਂ ਵਿੱਚ ਤਾਪਮਾਨ ਵਿੱਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ, ਅਤੇ ਸਵੇਰੇ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ।
ਮੌਸਮ ਮਾਹਿਰਾਂ ਨੇ ਡਰਾਈਵਰਾਂ ਨੂੰ ਹੌਲੀ ਗੱਡੀ ਚਲਾਉਣ ਅਤੇ ਧੁੰਦ ਦੀਆਂ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ, ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਠੰਡ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।