Saturday, April 04, 2026
BREAKING
ਭਾਰਤ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ 'ਇੰਟਰਮੀਟੈਂਟ ਫਾਸਟਿੰਗ' ਦਾ ਕ੍ਰੇਜ਼: ਸ਼ਹਿਰੀ ਭਾਰਤੀਆਂ ਦਾ ਪਸੰਦੀਦਾ ਹੈਲਥ ਟ੍ਰੈਂਡ ਪੰਚਕੂਲਾ 'ਚ ਵੱਡਾ ਫਰਜ਼ੀਵਾੜਾ: ਨਕਲੀ DSP ਬਣ ਕੇ ₹35 ਲੱਖ ਠੱਗਣ ਵਾਲੇ ਦੋ ਸਗੇ ਭਰਾ ਗ੍ਰਿਫ਼ਤਾਰ ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ ਵਿਸ਼ਵਵਿਆਪੀ ਸੰਕਟ: ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ JEE Main ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ: NTA ਵੱਲੋਂ ਸਖ਼ਤ ਨਿਯਮ ਲਾਗੂ ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’ ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ: PSPCL ਅਤੇ PSTCL ਦੇ ਮੁਖੀ IAS ਅਫਸਰ ਲਗਾਉਣ 'ਤੇ ਪਾਵਰ ਇੰਜੀਨੀਅਰ ਨਾਰਾਜ਼ ਕਣਕ ਦੀ ਖਰੀਦ ਸ਼ੁਰੂ, ਪਰ ਪੰਜਾਬ 'ਚ ਆੜ੍ਹਤੀਆਂ ਦੀ ਹੜਤਾਲ ਨਾਲ ਮੰਡੀਆਂ 'ਚ ਤਣਾਅ ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

Punjab

ਪੰਜਾਬ ਬੋਰਡ ਦਾ ਡਿਜ਼ੀਟਲ ਦੌਰ ਸ਼ੁਰੂ — ਮਾਰਚ 2026 ਤੋਂ ‘ਆਨ-ਸਕ੍ਰੀਨ ਮਾਰਕਿੰਗ’ ਲਾਗੂ

February 14, 2026 09:49 AM

ਚੰਡੀਗੜ੍ਹ,

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਰਖ ਪ੍ਰਣਾਲੀ ਵਿੱਚ ਵੱਡਾ ਇਨਕਲਾਬੀ ਕਦਮ ਚੁੱਕਦਿਆਂ ਮਾਰਚ 2026 ਦੀਆਂ ਪ੍ਰੀਖਿਆਵਾਂ ਤੋਂ ‘ਆਨ-ਸਕ੍ਰੀਨ ਮਾਰਕਿੰਗ’ (OSM) ਪ੍ਰਣਾਲੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਨਾਲ ਪੰਜਾਬ ਉਹਨਾਂ ਗਿਣਤੀ ਦੇ ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ ਜੋ ਪੂਰੀ ਤਰ੍ਹਾਂ ਡਿਜ਼ੀਟਲ ਮੁਲਾਂਕਣ ਵੱਲ ਵਧ ਰਹੇ ਹਨ

ਨਵੀਂ ਪ੍ਰਣਾਲੀ ਅਧੀਨ ਉੱਤਰ ਪੱਤਰਾਂ ਨੂੰ ਸੁਰੱਖਿਅਤ ਮਾਹੌਲ ਵਿੱਚ ਸਕੈਨ ਕਰਕੇ ਕੇਂਦਰੀ ਡੈਸ਼ਬੋਰਡ ‘ਤੇ ਅਪਲੋਡ ਕੀਤਾ ਜਾਵੇਗਾਅਧਿਆਪਕ ਹੁਣ ਕਾਗਜ਼ਾਂ ‘ਤੇ ਨੰਬਰ ਲਗਾਉਣ ਦੀ ਥਾਂ ਕੰਪਿਊਟਰ ਸਕ੍ਰੀਨ ‘ਤੇ ਡਿਜ਼ੀਟਲ ਕਾਪੀਆਂ ਚੈਕ ਕਰਨਗੇ। ਸੌਫਟਵੇਅਰ ਰਾਹੀਂ ਨੰਬਰਾਂ ਦੀ ਗਿਣਤੀ ਆਪਣੇ ਆਪ ਹੋਵੇਗੀ, ਜਿਸ ਨਾਲ ਜੋੜ-ਘਾਟ ਦੀਆਂ ਮੈਨੂਅਲ ਗਲਤੀਆਂ ਦਾ ਅੰਤ ਹੋਵੇਗਾ।

ਮੰਤਰੀ ਬੈਂਸ ਨੇ ਦੱਸਿਆ ਕਿ ਸਤੰਬਰ 2025 ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੌਰਾਨ ਕਰੀਬ 23 ਹਜ਼ਾਰ ਉੱਤਰ ਪੱਤਰ ਇਸ ਤਰੀਕੇ ਨਾਲ ਸਫਲਤਾਪੂਰਵਕ ਚੈਕ ਕੀਤੇ ਗਏ ਸਨ। 2026 ਲਈ ਉੱਤਰ ਪੁਸਤਕਾਂ ਦਾ ਨਵਾਂ ਡਿਜ਼ਾਇਨ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹਰ ਸਫ਼ੇ ‘ਤੇ ਯੂਨੀਕ QR ਕੋਡ ਹੋਵੇਗਾ ਤਾਂ ਜੋ ਟ੍ਰੈਕਿੰਗ ਪੱਕੀ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਰੋਕੀ ਜਾ ਸਕੇ।

ਸ਼ੁਰੂਆਤੀ ਪੜਾਅ ਵਿੱਚ ਇਹ ਪ੍ਰਣਾਲੀ ਦਸਵੀਂ ਜਮਾਤ ਦੇ ਇਕ ਵਿਸ਼ੇ ਤੋਂ ਲਾਗੂ ਕੀਤੀ ਜਾਵੇਗੀ, ਬਾਅਦ ਵਿੱਚ ਹੋਰ ਵਿਸ਼ਿਆਂ ਤੱਕ ਫੈਲਾਈ ਜਾਵੇਗੀ। ਇਸ ਦੇ ਨਾਲ ਹੀ MATQ ਐਪ ਰਾਹੀਂ ਪ੍ਰਸ਼ਨ ਪੱਤਰਾਂ ਦੀ GPS ਅਧਾਰਿਤ ਟ੍ਰੈਕਿੰਗ ਅਤੇ ਬਾਰਕੋਡ ਸਿਸਟਮ ਲਾਗੂ ਕੀਤਾ ਜਾਵੇਗਾ ਤਾਂ ਜੋ ਮੁਲਾਂਕਣ ਦੌਰਾਨ ਵਿਦਿਆਰਥੀਆਂ ਦੀ ਪਛਾਣ ਗੁਪਤ ਰਹੇ।

ਸਿੱਖਿਆ ਖੇਤਰ ਵਿੱਚ ਇਹ ਸੁਧਾਰ ਪਾਰਦਰਸ਼ਤਾ, ਤੇਜ਼ ਨਤੀਜੇ ਅਤੇ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਨਵੀਂ ਦਿਸ਼ਾ ਦੇਣ ਵੱਲ ਇਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ।

Have something to say? Post your comment

More from Punjab

ਰਾਘਵ ਚੱਢਾ compromised ਹੈ? ਭਗਵੰਤ ਮਾਨ ਨੇ ਪੱਤਰਕਾਰ ਦੇ ਸਵਾਲ ਤੇ ਸਿੱਧਾ ਜਵਾਬ ਦਿੱਤਾ – “ਹਾਂ ਹੈ”

ਰਾਘਵ ਚੱਢਾ compromised ਹੈ? ਭਗਵੰਤ ਮਾਨ ਨੇ ਪੱਤਰਕਾਰ ਦੇ ਸਵਾਲ ਤੇ ਸਿੱਧਾ ਜਵਾਬ ਦਿੱਤਾ – “ਹਾਂ ਹੈ”

ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ: PSPCL ਅਤੇ PSTCL ਦੇ ਮੁਖੀ IAS ਅਫਸਰ ਲਗਾਉਣ 'ਤੇ ਪਾਵਰ ਇੰਜੀਨੀਅਰ ਨਾਰਾਜ਼

ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ: PSPCL ਅਤੇ PSTCL ਦੇ ਮੁਖੀ IAS ਅਫਸਰ ਲਗਾਉਣ 'ਤੇ ਪਾਵਰ ਇੰਜੀਨੀਅਰ ਨਾਰਾਜ਼

ਕਣਕ ਦੀ ਖਰੀਦ ਸ਼ੁਰੂ, ਪਰ ਪੰਜਾਬ 'ਚ ਆੜ੍ਹਤੀਆਂ ਦੀ ਹੜਤਾਲ ਨਾਲ ਮੰਡੀਆਂ 'ਚ ਤਣਾਅ

ਕਣਕ ਦੀ ਖਰੀਦ ਸ਼ੁਰੂ, ਪਰ ਪੰਜਾਬ 'ਚ ਆੜ੍ਹਤੀਆਂ ਦੀ ਹੜਤਾਲ ਨਾਲ ਮੰਡੀਆਂ 'ਚ ਤਣਾਅ

ਪੰਜਾਬ ਰੋਡਵੇਜ਼ ਅਤੇ PRTC ਕਾਮਿਆਂ ਵੱਲੋਂ ਲੁਧਿਆਣਾ ਵਿੱਚ ਪ੍ਰਦਰਸ਼ਨ, ਕੇਂਦਰੀ ਲੇਬਰ ਕੋਡਾਂ ਵਿਰੁੱਧ ਮਨਾਇਆ ‘ਕਾਲਾ ਦਿਵਸ’

ਪੰਜਾਬ ਰੋਡਵੇਜ਼ ਅਤੇ PRTC ਕਾਮਿਆਂ ਵੱਲੋਂ ਲੁਧਿਆਣਾ ਵਿੱਚ ਪ੍ਰਦਰਸ਼ਨ, ਕੇਂਦਰੀ ਲੇਬਰ ਕੋਡਾਂ ਵਿਰੁੱਧ ਮਨਾਇਆ ‘ਕਾਲਾ ਦਿਵਸ’

ਪੰਜਾਬ ਵਿੱਚ 65 ਲੱਖ ਪਰਿਵਾਰਾਂ ਦਾ ਪਹਿਲਾ 'ਡਰੱਗ ਤੇ ਸਮਾਜਿਕ-ਆਰਥਿਕ' ਸਰਵੇਖਣ ਸ਼ੁਰੂ

ਪੰਜਾਬ ਵਿੱਚ 65 ਲੱਖ ਪਰਿਵਾਰਾਂ ਦਾ ਪਹਿਲਾ 'ਡਰੱਗ ਤੇ ਸਮਾਜਿਕ-ਆਰਥਿਕ' ਸਰਵੇਖਣ ਸ਼ੁਰੂ

ਮੋਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦਾ ਟੀਚਾ ਕੀਤਾ ਪਾਰ

ਮੋਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦਾ ਟੀਚਾ ਕੀਤਾ ਪਾਰ

ਪੰਜਾਬ ਪੁਲਿਸ ਦਾ “ਗੈਂਗਸਟਰਨ ਤੇ ਵਾਰ” ਅਭਿਆਨ 69ਵੇਂ ਦਿਨ ‘ਚ ਤੇਜ਼

ਪੰਜਾਬ ਪੁਲਿਸ ਦਾ “ਗੈਂਗਸਟਰਨ ਤੇ ਵਾਰ” ਅਭਿਆਨ 69ਵੇਂ ਦਿਨ ‘ਚ ਤੇਜ਼

ਪੰਜਾਬ ‘ਚ ਖਾਣ-ਪੀਣ ਕਾਰੋਬਾਰੀਆਂ ਵੱਲੋਂ ₹500 ਕਰੋੜ ਟਰਨਓਵਰ ਲੁਕਾਇਆ

ਪੰਜਾਬ ‘ਚ ਖਾਣ-ਪੀਣ ਕਾਰੋਬਾਰੀਆਂ ਵੱਲੋਂ ₹500 ਕਰੋੜ ਟਰਨਓਵਰ ਲੁਕਾਇਆ

ਲੁਧਿਆਣਾ ਦੇ ਮਛੀਵਾੜਾ ਵਿਚ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਹੱਤਿਆ

ਲੁਧਿਆਣਾ ਦੇ ਮਛੀਵਾੜਾ ਵਿਚ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਹੱਤਿਆ

ਮੋਹਾਲੀ: ਰੇਰਾ ਨੇ ਲੇਟ ਪਜ਼ੈਸ਼ਨ ਲਈ ₹34 ਲੱਖ ਵਿਆਜ ਦਾ ਆਦੇਸ਼ ਦਿੱਤਾ

ਮੋਹਾਲੀ: ਰੇਰਾ ਨੇ ਲੇਟ ਪਜ਼ੈਸ਼ਨ ਲਈ ₹34 ਲੱਖ ਵਿਆਜ ਦਾ ਆਦੇਸ਼ ਦਿੱਤਾ