Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

National

ਕੇਂਦਰ ਸਰਕਾਰ ਦੀ ਸਿੱਖਾਂ ਨੂੰ ਸਖ਼ਤ ਚਿਤਾਵਨੀ, ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਕਰਨ ਵਾਲੇ ਸ਼ਰਧਾਲੂ ਹੋਣਗੇ ਬਲੈਕਲਿਸਟ

ਸੰਕੇਤਕ ਤਸਵੀਰ

May 26, 2022 11:44 AM

ਮੋਹਾਲੀ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਭਾਰਤ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ 'ਚ ਸ਼ਰਧਾਲੂਆਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਹ ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਤੋਂ ਦੂਰ ਰਹਿਣ। ਕੇਂਦਰ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਵਾਲੇ ਸ਼ਰਧਾਲੂਆਂ ਨੂੰ ਬਲੈਕਲਿਸਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜੂਨ ਮਹੀਨੇ ਦੌਰਾਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਵਿੱਚ ਸ਼ਾਮਲ ਲੋਕ ਉਥੇ ਪਾਕਿਸਤਾਨੀਆਂ ਦੀ ਵਿਸ਼ੇਸ਼ ਮਹਿਮਾਨ ਨਿਵਾਜ਼ੀ ਤੋਂ ਦੂਰ ਰਹਿਣ।

ਇੰਨਾ ਹੀ ਨਹੀਂ ਪਾਕਿਸਤਾਨੀ ਅਧਿਕਾਰੀਆਂ ਨਾਲ ਵੀ ਤਾਲਮੇਲ ਤੋਂ ਬਚਣ ਦੀ ਹਦਾਇਤ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਦੀਆਂ ਕਾਪੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਭੇਜ ਦਿੱਤੀਆਂ ਗਈਆਂ ਹਨ। 
ਜ਼ਿਕਰਯੋਗ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 300 ਸ਼ਰਧਾਲੂਆਂ ਦਾ ਜੱਥਾ 21 ਜੂਨ ਨੂੰ ਅੰਮ੍ਰਿਤਸਰ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ ਜੋ 30 ਜੂਨ ਤੱਕ ਪਾਕਿਸਤਾਨ ਵਿੱਚ ਰਹੇਗਾ। ਇਸ ਦੌਰਾਨ ਪਾਕਿਸਤਾਨ 'ਚ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰੇਗਾ। ਹਾਸਲ ਜਾਣਕਾਰੀ ਅਨੁਸਾਰ ਇਹ ਜੱਥਾ 22 ਜੂਨ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸੱਚਾ ਸੌਦਾ ਤੇ 24 ਜੂਨ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਹੁੰਚੇਗਾ। ਇਹ ਜੱਥਾ 27 ਜੂਨ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪਹੁੰਚੇਗਾ ਤੇ 30 ਜੂਨ ਨੂੰ ਲਾਹੌਰ ਤੋਂ ਵਾਪਸ ਭਾਰਤ ਪਰਤੇਗਾ।

Have something to say? Post your comment

More from National

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ED ਦੇ ਛਾਪੇ, ਸਿਆਸਤ ਦੇ ਸਾਏ: ਲਵਲੀ ਗਰੁੱਪ ਘੇਰੇ ‘ਚ, ਸਵਾਲਾਂ ਦੇ ਤੀਰ

ED ਦੇ ਛਾਪੇ, ਸਿਆਸਤ ਦੇ ਸਾਏ: ਲਵਲੀ ਗਰੁੱਪ ਘੇਰੇ ‘ਚ, ਸਵਾਲਾਂ ਦੇ ਤੀਰ

ਹੋਰਮੁਜ਼ ਤਣਾਅ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

ਹੋਰਮੁਜ਼ ਤਣਾਅ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ

ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ

ਕੇਂਦਰੀ ਬਜਟ 2026: ਸਿਹਤ ਸੈਕਟਰ ਨੂੰ ₹1 ਲੱਖ ਕਰੋੜ ਤੋਂ ਵੱਧ ਦਾ ਬੂਸਟ, ਕੈਂਸਰ ਦੀਆਂ ਦਵਾਈਆਂ ਸਸਤੀਆਂ, ਪਰ ਰਾਜਾਂ ਦੀਆਂ ਚੁਣੌਤੀਆਂ ਬਰਕਰਾਰ

ਕੇਂਦਰੀ ਬਜਟ 2026: ਸਿਹਤ ਸੈਕਟਰ ਨੂੰ ₹1 ਲੱਖ ਕਰੋੜ ਤੋਂ ਵੱਧ ਦਾ ਬੂਸਟ, ਕੈਂਸਰ ਦੀਆਂ ਦਵਾਈਆਂ ਸਸਤੀਆਂ, ਪਰ ਰਾਜਾਂ ਦੀਆਂ ਚੁਣੌਤੀਆਂ ਬਰਕਰਾਰ

ਪੱਛਮੀ ਬੰਗਾਲ: ਰੇਲਵੇ ਸਟੇਸ਼ਨ ਤੋਂ 14 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਫ਼ਰਜ਼ੀ ਆਧਾਰ ਕਾਰਡ ਬਰਾਮਦ

ਪੱਛਮੀ ਬੰਗਾਲ: ਰੇਲਵੇ ਸਟੇਸ਼ਨ ਤੋਂ 14 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਫ਼ਰਜ਼ੀ ਆਧਾਰ ਕਾਰਡ ਬਰਾਮਦ

ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ