Connecticut State : ਪੰਜਾਬ ਦੋ ਧਿਰਾਂ 'ਚ ਦਰਮਿਆਨ ਝੜਪਾਂ ਤੋਂ ਕੁਝ ਦਿਨ ਬਾਅਦ ਅਮਰੀਕਾ ਦੇ ਕਨੇਟੀਕਟ ਸੂਬੇ ਨੇ 29 ਅਪ੍ਰੈਲ ਨੂੰ ‘ਸਿੱਖਾਂ ਦੀ ਆਜ਼ਾਦੀ ਦੇ ਐਲਾਨ ਦੀ ਵਰ੍ਹੇਗੰਢ’ ਵਜੋਂ ਮਾਨਤਾ ਦਿੱਤੀ। ਟਵਿੱਟਰ 'ਤੇ ਅਧਿਕਾਰਤ ਪੱਤਰ ਨੂੰ ਸਾਂਝਾ ਕਰਦੇ ਹੋਏ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਐਤਵਾਰ ਨੂੰ ਕਨੈਕਟੀਕਟ ਪ੍ਰਸ਼ਾਸਨ ਦੇ ਕਦਮ 'ਤੇ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਹੈ। ਸਿੰਘ ਦੇ ਅਨੁਸਾਰ ਕਨੈਕਟੀਕਟ ਦੁਆਰਾ ਇਹ ਐਲਾਨ ਭਾਰਤ ਅੰਦਰ ਇੱਕ ਆਜ਼ਾਦ ਰਾਜ 'ਖਾਲਿਸਤਾਨ' ਲਈ ਖੁੱਲ੍ਹਾ ਸਮਰਥਨ ਹੈ।