Monday, February 02, 2026
BREAKING
🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!! ਕੇਂਦਰੀ ਬਜਟ 2026: ਆਮ ਆਦਮੀ ਲਈ ਅੱਜ ਕੀ ਬਦਲਿਆ? ਵੱਡੀ ਤਸਵੀਰ ‘ਚ ਦੇਸ਼ ਕਿੱਥੇ ਜਾ ਰਿਹਾ ਹੈ ਕੇਂਦਰੀ ਬਜਟ 2026: ਇਤਿਹਾਸਕ ਐਤਵਾਰ, ਨਵਾਂ ਰਿਕਾਰਡ ਅਤੇ ਮੱਧ ਵਰਗ ਲਈ ਵੱਡੀਆਂ ਉਮੀਦਾਂ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ 328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼ WPL 2026: ਹਰਮਨਪ੍ਰੀਤ ਕੌਰ ਦਾ ਇਤਿਹਾਸਕ ਰਿਕਾਰਡ, ਇੱਕ ਟੀਮ ਵਿਰੁੱਧ 500 ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰਨ ਬਣੀ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ ਗੁਰੂ ਸਾਹਿਬ ਦੇ 328 ਨਹੀਂ 800 ਤੋਂ ਵੱਧ ਸਰੂਪ ਲਾਪਤਾ ਹੋਏ ਹਨ, ਐਡਵੋਕੇਟ ਪ੍ਰਦੀਪ ਵਿਰਕ ਨੇ ਹਾਈ ਕੋਰਟ 'ਚ ਕੀਤਾ ਵੱਡਾ ਖੁਲਾਸਾ - ਸਰਕਾਰ ਨੇ ਸਟੇਟਸ ਰਿਪੋਰਟ 'ਚ 12.67 ਲੱਖ ਤੋਂ ਵੱਧ ਪੰਨਿਆਂ ਦੀ ਛਪਾਈ ਮੰਨੀ ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

Political

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

January 30, 2026 02:08 PM

ਜਲੰਧਰ :
ਪੰਜਾਬ ਸਰਕਾਰ ਵੱਲੋਂ ਜਲੰਧਰ ਦੇ PAP ਗਰਾਊਂਡ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਅਨੁਸੂਚਿਤ ਜਾਤੀ (SC) ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਪੱਤਰ ਵੰਡੇ ਗਏ। ਸਮਾਗਮ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ, ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਕੈਬਨਿਟ ਮੰਤਰੀ ਵੀ ਇਸ ਮੌਕੇ ਉੱਤੇ ਹਾਜ਼ਰ ਰਹੇ।
ਸਰਕਾਰੀ ਸੂਤਰਾਂ ਅਨੁਸਾਰ, ਇਹ ਸਮਾਗਮ ਪ੍ਰਧਾਨ ਮੰਤਰੀ ਦੇ 1 ਫਰਵਰੀ ਨੂੰ ਹੋਣ ਵਾਲੇ ਦੌਰੇ ਤੋਂ ਪਹਿਲਾਂ ਰੱਖਿਆ ਗਿਆ, ਜਿਸਦਾ ਮਕਸਦ SC ਵਿਦਿਆਰਥੀਆਂ ਤੱਕ ਸਕਾਲਰਸ਼ਿਪ ਸਕੀਮਾਂ ਦੀ ਪਹੁੰਚ ਅਤੇ ਉਨ੍ਹਾਂ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਸਮਾਗਮ ਦੌਰਾਨ ਲਾਭਪਾਤ੍ਰ ਵਿਦਿਆਰਥੀਆਂ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਤੇ ਸਕੀਮ ਨਾਲ ਮਿਲੀ ਮਦਦ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਸਰਕਾਰ ਦੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਮੌਜੂਦਾ ਸਾਲ ਦੌਰਾਨ ਲਗਭਗ 2.62 ਲੱਖ ਤੋਂ ਵੱਧ SC ਵਿਦਿਆਰਥੀਆਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਹਨ। ਵਿੱਤੀ ਸਾਲ 2025–26 ਲਈ ਸਰਕਾਰ ਵੱਲੋਂ ਇਸ ਯੋਜਨਾ ਲਈ ਕਰੀਬ ₹245 ਕਰੋੜ ਦਾ ਬਜਟ ਰਾਖਵਾਂ ਕੀਤਾ ਗਿਆ ਹੈ, ਜਿਸ ਨਾਲ ਸਕਾਲਰਸ਼ਿਪ ਵੰਡਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਸਕੀਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਗਰੀਬ ਜਾਂ ਆਰਥਿਕ ਤੌਰ ’ਤੇ ਪਿੱਛੜਾ ਵਿਦਿਆਰਥੀ ਪੈਸਿਆਂ ਦੀ ਕਮੀ ਕਾਰਨ ਆਪਣੀ ਪੜ੍ਹਾਈ ਅਧੂਰੀ ਨਾ ਛੱਡੇ। ਇਹ ਸਕੀਮ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਜਾਰੀ ਰੱਖਣ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗੀ।
ਸਮਾਗਮ ਮਗਰੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸਰਕਾਰ ਦੇ ਇਸ ਕਦਮ ਦੀ ਸਲਾਹਣਾ ਕੀਤੀ ਗਈ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਵਿੱਤੀ ਸਹਾਇਤਾ ਨਾਲ ਸਿੱਖਿਆ ਦੇ ਖੇਤਰ ਵਿੱਚ ਸਕਾਰਾਤਮਕ ਬਦਲਾਅ ਆਵੇਗਾ।

Have something to say? Post your comment

More from Political

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ,  ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ, ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ  ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ-   ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ- ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

 2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

ਅਕਾਲੀਆਂ ਦੇ ਕਿਲ੍ਹੇ 'ਚ ਆਪ ਦਾ ਪਹਿਲਾ ਵਾਰ : 2027 ਲਈ  ਮਜੀਠਾ ਤੋਂ ਤਲਬੀਰ ਸਿੰਘ ਗਿੱਲ ਹੋਣਗੇ ਉਮੀਦਵਾਰ

ਅਕਾਲੀਆਂ ਦੇ ਕਿਲ੍ਹੇ 'ਚ ਆਪ ਦਾ ਪਹਿਲਾ ਵਾਰ : 2027 ਲਈ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਹੋਣਗੇ ਉਮੀਦਵਾਰ

ਪੋਟਾਸ਼ ਖੋਜ ਵਿਚ ਤੇਜ਼ੀ ਲਿਆ ਕੇ ਦਰਾਮਦ ਨਿਰਭਰਤਾ ਘਟਾਏਗਾ ਪੰਜਾਬ -  ਖਣਨ ਮੰਤਰੀ ਦੀ ਜੀਐਸਆਈ ਨਾਲ ਸਮੀਖਿਆ ਮੀਟਿੰਗ

ਪੋਟਾਸ਼ ਖੋਜ ਵਿਚ ਤੇਜ਼ੀ ਲਿਆ ਕੇ ਦਰਾਮਦ ਨਿਰਭਰਤਾ ਘਟਾਏਗਾ ਪੰਜਾਬ - ਖਣਨ ਮੰਤਰੀ ਦੀ ਜੀਐਸਆਈ ਨਾਲ ਸਮੀਖਿਆ ਮੀਟਿੰਗ

ਮਹਾਰਾਸ਼ਟਰ: ਨਗਰ ਨਿਗਮ ਨਤੀਜੇ : 29 ਨਗਰ ਨਿਗਮਾਂ ਦੇ 2869 ਸੀਟਾਂ ਦੇ ਅੰਤਿਮ ਨਤੀਜਿਆਂ 'ਚ , NDA ਗਠਬੰਧਨ ਵੱਡਾ ਕਬਜ਼ਾ

ਮਹਾਰਾਸ਼ਟਰ: ਨਗਰ ਨਿਗਮ ਨਤੀਜੇ : 29 ਨਗਰ ਨਿਗਮਾਂ ਦੇ 2869 ਸੀਟਾਂ ਦੇ ਅੰਤਿਮ ਨਤੀਜਿਆਂ 'ਚ , NDA ਗਠਬੰਧਨ ਵੱਡਾ ਕਬਜ਼ਾ

ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ਼ ਮੈਡੀਕਲ ਐਕਸੀਲੈਂਸ ਦੀ ਮਾਨਤਾ ਰੱਦ ਕਰਨ ਸੰਬੰਧੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ ਸਰਕਾਰ: ਕੁਲਤਾਰ ਸਿੰਘ ਸੰਧਵਾਂ

ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ਼ ਮੈਡੀਕਲ ਐਕਸੀਲੈਂਸ ਦੀ ਮਾਨਤਾ ਰੱਦ ਕਰਨ ਸੰਬੰਧੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ ਸਰਕਾਰ: ਕੁਲਤਾਰ ਸਿੰਘ ਸੰਧਵਾਂ