ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-9 ਸਥਿਤ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਨਾਲ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ। ਧਮਕੀ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਇਮਾਰਤ ਨੂੰ ਖਾਲੀ ਕਰਵਾ ਲਿਆ ਅਤੇ ਆਲੇ-ਦੁਆਲੇ ਦੀ ਆਵਾਜਾਈ ‘ਤੇ ਅਸਥਾਈ ਰੋਕ ਲਗਾ ਦਿੱਤੀ।
ਪੁਲਿਸ ਅਨੁਸਾਰ, ਈ-ਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਬੰਬ ਡਿਫਇਉਜ਼ ਕਰਨ ਵਾਲੀ ਟੀਮ (BDS), ਡਾਗ ਸਕੁਆਡ ਅਤੇ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ। ਮਿੰਨੀ ਸਕੱਤਰੇਤ ਦੀ ਪੂਰੀ ਇਮਾਰਤ ਅਤੇ ਆਲੇ-ਦੁਆਲੇ ਦੇ ਖੇਤਰ ਦੀ ਤਲਾਸ਼ੀ ਲਈ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ, ਹੁਣ ਤੱਕ ਕਿਸੇ ਵੀ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਪੂਰਾ ਇਲਾਕਾ ਸੀਲ ਕਰਕੇ ਜਾਂਚ ਜਾਰੀ ਹੈ। ਧਮਕੀ ਭਰੀ ਈ-ਮੇਲ ਦੇ ਸਰੋਤ ਦੀ ਪਛਾਣ ਲਈ ਸਾਈਬਰ ਟੀਮਾਂ ਵੀ ਜਾਂਚ ਕਰ ਰਹੀਆਂ ਹਨ।
ਨੋਟ: ਇਹ ਬਿਲਕੁਲ ਤਾਜ਼ਾ ਖਬਰ ਹੈ ਇਸ ਨੂੰ ਤੱਥਾਂ ਅਤੇ ਵੇਰਵਿਆਂ ਦੇ ਅਨੁਸਾਰ ਲਗਾਤਾਰ ਅਪਡੇਟ ਕੀਤਾ ਜਾਂਦਾ ਰਹੇਗਾ। ਤੁਹਾਨੂੰ ਦਿੱਤੀ ਗਈ ਜਾਣਕਾਰੀ ਬਿਲਕੁਲ ਹਾਲੇ ਨਵੀਂ ਅਤੇ ਮੁਢਲੀ ਜਾਣਕਾਰੀ ਹੈ ਇਸ ਲਈ ਅਫਵਾਵਾਂ ਤੋਂ ਬਚਣ ਦੀ ਸਲਾਹ ਹੈ।