Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

National

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਵੁਜ਼ੂ ਕਰਨ ਵਾਲਾ, ਮੁਲਜ਼ਮ ਸੁਬਹਾਨ ਰੰਗਰੇਜ਼ ਗ੍ਰਿਫਤਾਰ, SGPC ਨੇ ਕਰਵਾਈ ਸੀ FIR

January 24, 2026 10:43 PM

ਅੰਮ੍ਰਿਤਸਰ:
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਵੁਜ਼ੂ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਮਾਮਲੇ ਨੂੰ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਾਸੀ ਸੁਬਹਾਨ ਰੰਗਰੇਜ਼ ਨੂੰ ਗਿਰਫ਼ਤਾਰ ਕਰ ਲਿਆ ਹੈ।
SGPC ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ, ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਵੁਜ਼ੂ ਕਰਦੇ ਹੋਏ ਵੇਖਿਆ ਗਿਆ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। SGPC ਨੇ ਕਿਹਾ ਕਿ ਇਹ ਕਰਤੂਤ ਸਿੱਖ ਰਹਿਤ-ਮਰਿਆਦਾ ਦੇ ਉਲਟ ਹੈ ਅਤੇ ਧਾਰਮਿਕ ਅਸਥਾਨ ਦੀ ਪਵਿੱਤਰਤਾ ਨਾਲ ਜੁੜਿਆ ਗੰਭੀਰ ਮਾਮਲਾ ਹੈ।
ਇਸ ਸਬੰਧੀ SGPC ਦੇ ਮੈਨੇਜਰਾਂ ਜਸਪਾਲ ਸਿੰਘ ਅਤੇ ਰਾਜਿੰਦਰ ਸਿੰਘ ਵੱਲੋਂ ਥਾਣਾ ਈ-ਡਿਵੀਜ਼ਨ, ਅੰਮ੍ਰਿਤਸਰ ਵਿੱਚ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ, ਵੀਡੀਓ ਦੀ ਤਕਨੀਕੀ ਤਸਦੀਕ ਤੋਂ ਬਾਅਦ ਮੁਲਜ਼ਮ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਗਾਜ਼ੀਆਬਾਦ ਤੋਂ ਗਿਰਫ਼ਤਾਰ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਰਿਆ ਜਾਣਬੂਝ ਕੇ ਕੀਤੀ ਗਈ ਸੀ ਜਾਂ ਕਿਸੇ ਹੋਰ ਉਕਸਾਵੇ ਦੇ ਤਹਿਤ।
SGPC ਨੇ ਸਪਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਅਸਥਾਨ ਹੈ, ਜਿੱਥੇ ਹਰ ਧਰਮ ਦੇ ਲੋਕ ਪੂਰੀ ਸ਼ਰਧਾ ਅਤੇ ਮਰਿਆਦਾ ਨਾਲ ਆਉਂਦੇ ਹਨ। ਕਿਸੇ ਵੀ ਤਰ੍ਹਾਂ ਦੀ ਅਜਿਹੀ ਹਰਕਤ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੇ, ਕਬੂਲਯੋਗ ਨਹੀਂ ਹੈ। SGPC ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

Have something to say? Post your comment

More from National

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ED ਦੇ ਛਾਪੇ, ਸਿਆਸਤ ਦੇ ਸਾਏ: ਲਵਲੀ ਗਰੁੱਪ ਘੇਰੇ ‘ਚ, ਸਵਾਲਾਂ ਦੇ ਤੀਰ

ED ਦੇ ਛਾਪੇ, ਸਿਆਸਤ ਦੇ ਸਾਏ: ਲਵਲੀ ਗਰੁੱਪ ਘੇਰੇ ‘ਚ, ਸਵਾਲਾਂ ਦੇ ਤੀਰ

ਹੋਰਮੁਜ਼ ਤਣਾਅ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

ਹੋਰਮੁਜ਼ ਤਣਾਅ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ

ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ

ਕੇਂਦਰੀ ਬਜਟ 2026: ਸਿਹਤ ਸੈਕਟਰ ਨੂੰ ₹1 ਲੱਖ ਕਰੋੜ ਤੋਂ ਵੱਧ ਦਾ ਬੂਸਟ, ਕੈਂਸਰ ਦੀਆਂ ਦਵਾਈਆਂ ਸਸਤੀਆਂ, ਪਰ ਰਾਜਾਂ ਦੀਆਂ ਚੁਣੌਤੀਆਂ ਬਰਕਰਾਰ

ਕੇਂਦਰੀ ਬਜਟ 2026: ਸਿਹਤ ਸੈਕਟਰ ਨੂੰ ₹1 ਲੱਖ ਕਰੋੜ ਤੋਂ ਵੱਧ ਦਾ ਬੂਸਟ, ਕੈਂਸਰ ਦੀਆਂ ਦਵਾਈਆਂ ਸਸਤੀਆਂ, ਪਰ ਰਾਜਾਂ ਦੀਆਂ ਚੁਣੌਤੀਆਂ ਬਰਕਰਾਰ

ਪੱਛਮੀ ਬੰਗਾਲ: ਰੇਲਵੇ ਸਟੇਸ਼ਨ ਤੋਂ 14 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਫ਼ਰਜ਼ੀ ਆਧਾਰ ਕਾਰਡ ਬਰਾਮਦ

ਪੱਛਮੀ ਬੰਗਾਲ: ਰੇਲਵੇ ਸਟੇਸ਼ਨ ਤੋਂ 14 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਫ਼ਰਜ਼ੀ ਆਧਾਰ ਕਾਰਡ ਬਰਾਮਦ

ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ