Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

National

ਪ੍ਰਯਾਗਰਾਜ ਵਿੱਚ ਭਾਰਤੀ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

January 21, 2026 09:47 PM

ਪ੍ਰਯਾਗਰਾਜ (ਉੱਤਰ ਪ੍ਰਦੇਸ਼)
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਬੁੱਧਵਾਰ ਦੁਪਹਿਰ ਭਾਰਤੀ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਨਿਯਮਤ ਟ੍ਰੇਨਿੰਗ ਉਡਾਣ ’ਤੇ ਸੀ, ਜਦੋਂ ਅਚਾਨਕ ਤਕਨੀਕੀ ਕਾਰਨਾਵਾਂ ਕਰਕੇ ਕੰਟਰੋਲ ਗੁਆ ਬੈਠਾ ਅਤੇ ਸ਼ਹਿਰ ਦੇ ਕੇਪੀ ਕਾਲਜ ਦੇ ਪਿੱਛੇ ਸਥਿਤ ਇੱਕ ਤਲਾਅ ਵਿੱਚ ਡਿੱਗ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਏ।
ਚਸ਼ਮਦੀਦਾਂ ਅਨੁਸਾਰ, ਦੁਪਹਿਰ ਸਮੇਂ ਅਚਾਨਕ ਇੱਕ ਤੇਜ਼ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕ ਮੌਕੇ ਵੱਲ ਦੌੜੇ। ਤਲਾਅ ਵਿੱਚ ਜਹਾਜ਼ ਡਿੱਗਿਆ ਹੋਇਆ ਸੀ। ਸਥਾਨਕ ਨਿਵਾਸੀਆਂ ਅਤੇ ਮਛੇਰਿਆਂ ਨੇ ਤੁਰੰਤ ਹਿੰਮਤ ਦਿਖਾਉਂਦਿਆਂ ਪਾਣੀ ਵਿੱਚ ਉਤਰ ਕੇ ਦੋਵੇਂ ਪਾਇਲਟਾਂ ਨੂੰ ਬਾਹਰ ਕੱਢਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਫੌਜ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਬਚਾਅ ਅਤੇ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ। ਤਲਾਅ ਵਿੱਚ ਕਾਫ਼ੀ ਮਾਤਰਾ ਵਿੱਚ ਜਲ-ਕੰਭੀ (ਵਾਟਰ ਹਾਈਸਿੰਥ) ਹੋਣ ਕਾਰਨ ਜਹਾਜ਼ ਦੇ ਮਲਬੇ ਤੱਕ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ, ਪਰ ਬਚਾਅ ਟੀਮਾਂ ਲਗਾਤਾਰ ਕਾਰਵਾਈ ਵਿੱਚ ਜੁੱਟੀਆਂ ਹੋਈਆਂ ਹਨ।
ਹਵਾਈ ਸੈਨਾ ਦੇ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਹਾਦਸਾਗ੍ਰਸਤ ਜਹਾਜ਼ ਇੱਕ ਮਾਈਕ੍ਰੋਲਾਈਟ ਟ੍ਰੇਨਰ ਸੀ, ਜੋ ਸਿਖਲਾਈ ਲਈ ਵਰਤਿਆ ਜਾਂਦਾ ਹੈ। ਹਵਾਈ ਸੈਨਾ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ਼ ਇਨਕੁਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅਸਲ ਕਾਰਨ ਜਾਂਚ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋਵੇਗਾ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਨਾਗਰਿਕ ਜ਼ਖਮੀ ਨਹੀਂ ਹੋਇਆ। ਦੋਵੇਂ ਪਾਇਲਟਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਡਾਕਟਰੀ ਜਾਂਚ ਜਾਰੀ ਹੈ।

Have something to say? Post your comment

More from National

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ

ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ED ਦੇ ਛਾਪੇ, ਸਿਆਸਤ ਦੇ ਸਾਏ: ਲਵਲੀ ਗਰੁੱਪ ਘੇਰੇ ‘ਚ, ਸਵਾਲਾਂ ਦੇ ਤੀਰ

ED ਦੇ ਛਾਪੇ, ਸਿਆਸਤ ਦੇ ਸਾਏ: ਲਵਲੀ ਗਰੁੱਪ ਘੇਰੇ ‘ਚ, ਸਵਾਲਾਂ ਦੇ ਤੀਰ

ਹੋਰਮੁਜ਼ ਤਣਾਅ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

ਹੋਰਮੁਜ਼ ਤਣਾਅ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ

ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ

ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ

ਕੇਂਦਰੀ ਬਜਟ 2026: ਸਿਹਤ ਸੈਕਟਰ ਨੂੰ ₹1 ਲੱਖ ਕਰੋੜ ਤੋਂ ਵੱਧ ਦਾ ਬੂਸਟ, ਕੈਂਸਰ ਦੀਆਂ ਦਵਾਈਆਂ ਸਸਤੀਆਂ, ਪਰ ਰਾਜਾਂ ਦੀਆਂ ਚੁਣੌਤੀਆਂ ਬਰਕਰਾਰ

ਕੇਂਦਰੀ ਬਜਟ 2026: ਸਿਹਤ ਸੈਕਟਰ ਨੂੰ ₹1 ਲੱਖ ਕਰੋੜ ਤੋਂ ਵੱਧ ਦਾ ਬੂਸਟ, ਕੈਂਸਰ ਦੀਆਂ ਦਵਾਈਆਂ ਸਸਤੀਆਂ, ਪਰ ਰਾਜਾਂ ਦੀਆਂ ਚੁਣੌਤੀਆਂ ਬਰਕਰਾਰ

ਪੱਛਮੀ ਬੰਗਾਲ: ਰੇਲਵੇ ਸਟੇਸ਼ਨ ਤੋਂ 14 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਫ਼ਰਜ਼ੀ ਆਧਾਰ ਕਾਰਡ ਬਰਾਮਦ

ਪੱਛਮੀ ਬੰਗਾਲ: ਰੇਲਵੇ ਸਟੇਸ਼ਨ ਤੋਂ 14 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ, ਫ਼ਰਜ਼ੀ ਆਧਾਰ ਕਾਰਡ ਬਰਾਮਦ

ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ