Monday, February 02, 2026
BREAKING
🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!! ਕੇਂਦਰੀ ਬਜਟ 2026: ਆਮ ਆਦਮੀ ਲਈ ਅੱਜ ਕੀ ਬਦਲਿਆ? ਵੱਡੀ ਤਸਵੀਰ ‘ਚ ਦੇਸ਼ ਕਿੱਥੇ ਜਾ ਰਿਹਾ ਹੈ ਕੇਂਦਰੀ ਬਜਟ 2026: ਇਤਿਹਾਸਕ ਐਤਵਾਰ, ਨਵਾਂ ਰਿਕਾਰਡ ਅਤੇ ਮੱਧ ਵਰਗ ਲਈ ਵੱਡੀਆਂ ਉਮੀਦਾਂ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ 328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼ WPL 2026: ਹਰਮਨਪ੍ਰੀਤ ਕੌਰ ਦਾ ਇਤਿਹਾਸਕ ਰਿਕਾਰਡ, ਇੱਕ ਟੀਮ ਵਿਰੁੱਧ 500 ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰਨ ਬਣੀ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ ਗੁਰੂ ਸਾਹਿਬ ਦੇ 328 ਨਹੀਂ 800 ਤੋਂ ਵੱਧ ਸਰੂਪ ਲਾਪਤਾ ਹੋਏ ਹਨ, ਐਡਵੋਕੇਟ ਪ੍ਰਦੀਪ ਵਿਰਕ ਨੇ ਹਾਈ ਕੋਰਟ 'ਚ ਕੀਤਾ ਵੱਡਾ ਖੁਲਾਸਾ - ਸਰਕਾਰ ਨੇ ਸਟੇਟਸ ਰਿਪੋਰਟ 'ਚ 12.67 ਲੱਖ ਤੋਂ ਵੱਧ ਪੰਨਿਆਂ ਦੀ ਛਪਾਈ ਮੰਨੀ ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

Political

‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ : ਜ਼ਿਲ੍ਹਾ ਪੱਧਰੀ ਕੈਂਪਾਂ ਲਈ 786 ਲੱਖ ਰੁਪਏ ਮਨਜ਼ੂਰ,

January 16, 2026 09:19 PM

ਪੰਜਾਬ ਵਿੱਚ 23 ਲੱਖ ਤੋਂ ਵੱਧ ਬਜ਼ੁਰਗ ਪੈਨਸ਼ਨ ਦਾ ਲਾਭ ਲੈ ਰਹੇ, 2025-26 ਦੇ ਬਜਟ ਵਿੱਚ 4,100 ਕਰੋੜ ਰੁਪਏ ਦਾ ਪ੍ਰਬੰਧ – ਡਾ. ਬਲਜੀਤ ਕੌਰ

ਐਸ. ਏ. ਐਸ ਨਗਰ, 16 ਜਨਵਰੀ:
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਕਾਲਕਟ ਭਵਨ (ਕਿਸਾਨ ਵਿਕਾਸ ਚੈਂਬਰ) ਤੋਂ ਰਾਜ ਸਰਕਾਰ ਦੀ ਪ੍ਰਮੁੱਖ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਨੂੰ ਸਵੈਮਾਣ, ਸੁਰੱਖਿਆ ਅਤੇ ਸਮਾਜਿਕ ਸੰਭਾਲ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ,
“ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸਨਮਾਨਯੋਗ ਅਤੇ ਸੁਰੱਖਿਅਤ ਜੀਵਨ ਮੁਹੱਈਆ ਕਰਵਾਉਣ ਲਈ ਦ੍ਰਿੜ ਹੈ। ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਦੇ ਦੂਜੇ ਗੇੜ ਤਹਿਤ 786 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਪੱਧਰੀ ਕੈਂਪਾਂ ਲਈ ਰੱਖੀ ਗਈ ਹੈ, ਤਾਂ ਜੋ ਬਜ਼ੁਰਗਾਂ ਨੂੰ ਘਰ ਦੇ ਨਜ਼ਦੀਕ ਸੇਵਾਵਾਂ ਦਿੱਤੀਆਂ ਜਾ ਸਕਣ।”

ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਦੌਰਾਨ, ਜੋ 2023 ਵਿੱਚ ਸ਼ੁਰੂ ਕੀਤਾ ਗਿਆ ਸੀ, 20,210 ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਹੋਈ। ਉਨ੍ਹਾਂ ਕਿਹਾ ਕਿ ਇਹ ਵੱਡੀ ਭਾਗੀਦਾਰੀ ਸਰਕਾਰ ਦੀਆਂ ਭਲਾਈ ਯੋਜਨਾਵਾਂ ’ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਦੂਜੇ ਗੇੜ ਤਹਿਤ 2 ਤੋਂ 18 ਫਰਵਰੀ ਤੱਕ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਕੈਂਪ ਲਗਾਏ ਜਾਣਗੇ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਅੱਖਾਂ ਦੀ ਜਾਂਚ, ਮੋਤੀਆਬਿੰਦ ਜਾਂਚ, ਕੰਨ-ਨੱਕ-ਗਲੇ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਦੀ ਸੇਵਾ, ਗੈਰ-ਸੰਚਾਰੀ ਬਿਮਾਰੀਆਂ ਅਤੇ ਡਿਮੈਂਸ਼ੀਆ ਦੀ ਸਕ੍ਰੀਨਿੰਗ, ਹੋਮਿਓਪੈਥੀ ਅਤੇ ਆਯੁਰਵੇਦਿਕ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਨਾਲ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ ਤੁਰੰਤ ਅਰਜ਼ੀਆਂ, ਸੀਨੀਅਰ ਸਿਟੀਜ਼ਨ ਕਾਰਡ ਅਤੇ ਐਲਿਮਕੋ ਕਾਰਡ ਵੀ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਵਯੋਸ਼੍ਰੀ ਯੋਜਨਾ ਅਤੇ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ, 2007 ਬਾਰੇ ਜਾਣਕਾਰੀ ਅਤੇ ਕਾਨੂੰਨੀ ਜਾਗਰੂਕਤਾ ਵੀ ਇਨ੍ਹਾਂ ਕੈਂਪਾਂ ਦਾ ਹਿੱਸਾ ਹੈ। ਲੋੜਵੰਦ ਬਜ਼ੁਰਗਾਂ ਨੂੰ ਨੇੜੇ ਦੀਆਂ ਐਨਕਾਂ, ਸੁਣਨ ਯੰਤਰ, ਤੁਰਨ ਚ ਸਹਾਇਕ ਸਾਧਨ, ਵੀਲਚੇਅਰ ਆਦਿ ਸਹਾਇਕ ਉਪਕਰਨ ਤੁਰੰਤ ਦਿੱਤੇ ਜਾ ਰਹੇ ਹਨ। ਬਜ਼ੁਰਗਾਂ ਦੀ ਸਹਾਇਤਾ ਲਈ ਟੋਲ ਫ੍ਰੀ ਹੈਲਪਲਾਈਨ 14567 ਵੀ ਚੱਲ ਰਹੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ 23.33 ਲੱਖ ਤੋਂ ਵੱਧ ਬਜ਼ੁਰਗ ਮਹੀਨਾਵਾਰ ਪੈਨਸ਼ਨ ਦਾ ਲਾਭ ਲੈ ਰਹੇ ਹਨ ਅਤੇ 2025-26 ਦੇ ਬਜਟ ਵਿੱਚ ਪੈਨਸ਼ਨ ਯੋਜਨਾਵਾਂ ਲਈ 4,100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਕਾਸ ਪ੍ਰਤਾਪ ਨੇ ਜਾਣਕਾਰੀ ਦਿੱਤੀ ਕਿ ਬੁਢਾਪਾ ਪੈਨਸ਼ਨ ਦਸੰਬਰ 2025 ਤੱਕ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਤਪਾ (ਬਰਨਾਲਾ) ਅਤੇ ਮਾਨਸਾ ਵਿੱਚ ਬੁਜ਼ੁਰਗਾਂ ਲਈ ਬਿਰਧ ਆਸ਼ਰਮ ਸਥਾਪਿਤ ਕੀਤੇ ਗਏ ਹਨ ਅਤੇ ਐਨ ਜੀ ਓਜ਼ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਜ਼ੁਰਗਾਂ ਦੀ ਭਲਾਈ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਕਲਿਆਣ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਵਿਮੀ ਭੁੱਲਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੁਹਿੰਮ ਦੇ ਦੂਜੇ ਗੇੜ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ’ਤੇ ਪੰਜਾਬ ਰਾਜ ਇਸਤਰੀ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜੁਆਇੰਟ ਸਕੱਤਰ ਸਮਾਜਿਕ ਸੁਰੱਖਿਆ ਆਨੰਦ ਸਾਗਰ, ਏ ਡੀ ਸੀ (ਵਿਕਾਸ) ਸੋਨਮ ਚੌਧਰੀ ਅਤੇ ਐਸ ਡੀ ਐਮ ਦਮਨਦੀਪ ਕੌਰ ਵੀ ਮੌਜੂਦ ਸਨ।

ਇਸ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਜ਼ੁਰਗਾਂ ਨੂੰ ਸਨਮਾਨ ਭੇਟ ਕਰਦੇ ਹੋਏ ਦਰਸਾਉਂਦਾ, ਰਾਸ਼ਟਰੀ ਪੁਰਸਕਾਰ ਪ੍ਰਾਪਤ ਕਲਾਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਬਣਾਇਆ ਗਿਆ ਪੋਰਟ੍ਰੇਟ ਵੀ ਮੰਤਰੀ ਵੱਲੋਂ ਉਦਘਾਟਨ ਕੀਤਾ ਗਿਆ।

Have something to say? Post your comment

More from Political

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

ਸਕਾਲਰਸ਼ਿਪ ਸਮਾਗਮ ਰਾਹੀਂ SC ਵਿਦਿਆਰਥੀਆਂ ਨਾਲ ਸੰਵਾਦ ਵਧਾਉਣ ’ਤੇ ਪੰਜਾਬ ਸਰਕਾਰ ਦਾ ਜ਼ੋਰ- ਜਲੰਧਰ ਦੇ PAP ਮੈਦਾਨ 'ਚ ਰਾਜ ਪੱਧਰੀ ਪ੍ਰੋਗ੍ਰਾਮ 'ਚ ਪੋਸਟ -ਮੈਟ੍ਰਿਕ ਸਕਾਲਰਸ਼ਿਪ ਦੇ ਸਰਟੀਫਿਕੇਟ ਵੰਡੇ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਲਖਨਊ ਵਿੱਚ ਹੋਈ 86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ,  ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਨਾਭਾ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ, ਅਕਾਲੀ ਦਲ ਦਾ ਦੋਸ਼—ਗੰਭੀਰ ਖ਼ਤਰੇ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਲਾਪਰਵਾਹ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਸਿਹਤ ਗਾਰੰਟੀ ਯੋਜਨਾ ਕੀਤੀ ਲਾਗੂ: ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ  ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

ਮੋਹਾਲੀ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਗੈਂਗਸਟਰਾਂ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ- ਪੰਜ ਕਰੋੜ ਮੰਗੇ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ-   ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

ਮੋਗਾ ਨੂੰ ਅੱਜ ਮਿਲੇਗਾ ਮੇਅਰ ; ਨਗਰ ਨਿਗਮ ਦੀ ਮੀਟਿੰਗ ਵਿੱਚ ਹੋਵੇਗੀ ਚੋਣ- ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਵੋਟਿੰਗ, ਡਿਪਟੀ ਮੇਅਰ ਬਾਰੇ ਫੈਸਲਾ ਵੀ ਸੰਭਵ

 2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਦਲਿਤ ਬਨਾਮ ਜੱਟ ਲੀਡਰਸ਼ਿਪ ਦਾ ਮੁੱਦਾ ਭਖਿਆ, ਚੰਨੀ ਨੇ ਕਿਹਾ ਸਾਰੇ ਅਹਿਮ ਅਹੁਦੇ ਜੱਟਾਂ ਕੋਲ, ਰਾਜਾ ਵੜਿੰਗ ਨੇ ਆਹ ਦਿਤਾ ਜਵਾਬ..

ਅਕਾਲੀਆਂ ਦੇ ਕਿਲ੍ਹੇ 'ਚ ਆਪ ਦਾ ਪਹਿਲਾ ਵਾਰ : 2027 ਲਈ  ਮਜੀਠਾ ਤੋਂ ਤਲਬੀਰ ਸਿੰਘ ਗਿੱਲ ਹੋਣਗੇ ਉਮੀਦਵਾਰ

ਅਕਾਲੀਆਂ ਦੇ ਕਿਲ੍ਹੇ 'ਚ ਆਪ ਦਾ ਪਹਿਲਾ ਵਾਰ : 2027 ਲਈ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਹੋਣਗੇ ਉਮੀਦਵਾਰ

ਪੋਟਾਸ਼ ਖੋਜ ਵਿਚ ਤੇਜ਼ੀ ਲਿਆ ਕੇ ਦਰਾਮਦ ਨਿਰਭਰਤਾ ਘਟਾਏਗਾ ਪੰਜਾਬ -  ਖਣਨ ਮੰਤਰੀ ਦੀ ਜੀਐਸਆਈ ਨਾਲ ਸਮੀਖਿਆ ਮੀਟਿੰਗ

ਪੋਟਾਸ਼ ਖੋਜ ਵਿਚ ਤੇਜ਼ੀ ਲਿਆ ਕੇ ਦਰਾਮਦ ਨਿਰਭਰਤਾ ਘਟਾਏਗਾ ਪੰਜਾਬ - ਖਣਨ ਮੰਤਰੀ ਦੀ ਜੀਐਸਆਈ ਨਾਲ ਸਮੀਖਿਆ ਮੀਟਿੰਗ

ਮਹਾਰਾਸ਼ਟਰ: ਨਗਰ ਨਿਗਮ ਨਤੀਜੇ : 29 ਨਗਰ ਨਿਗਮਾਂ ਦੇ 2869 ਸੀਟਾਂ ਦੇ ਅੰਤਿਮ ਨਤੀਜਿਆਂ 'ਚ , NDA ਗਠਬੰਧਨ ਵੱਡਾ ਕਬਜ਼ਾ

ਮਹਾਰਾਸ਼ਟਰ: ਨਗਰ ਨਿਗਮ ਨਤੀਜੇ : 29 ਨਗਰ ਨਿਗਮਾਂ ਦੇ 2869 ਸੀਟਾਂ ਦੇ ਅੰਤਿਮ ਨਤੀਜਿਆਂ 'ਚ , NDA ਗਠਬੰਧਨ ਵੱਡਾ ਕਬਜ਼ਾ