Wednesday, January 14, 2026
BREAKING
ਉਡਾਣ ਤੋਂ ਪਹਿਲਾਂ ਕਾਰਗੋ ਹੋਲਡ ਵਿੱਚ ਫਸਿਆ ਏਅਰ ਕੈਨੇਡਾ ਦਾ ਟੀਮ ਮੈਂਬਰ, ਚੀਕਾਂ ਸੁਣ ਕੇ ਬਚਾਇਆ ਬੰਗਲਾਦੇਸ਼ ਨੇ ਸਰਹੱਦੀ ਟਕਰਾਅ ਵਧਣ ਦੇ ਵਿਚਕਾਰ ਮਿਆਂਮਾਰ ਦੇ ਰਾਜਦੂਤ ਨੂੰ ਤਲਬ ਕੀਤਾ ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026 ਤੱਕ ਵਧੀ, ਸਰਕਾਰ ਨੇ ਲੋਕ ਹਿੱਤ 'ਚ ਲਿਆ ਵੱਡਾ ਫ਼ੈਸਲਾ, ਜੁਰਮਾਨੇ ਤੋਂ ਛੋਟ ਅਤੇ ਗੈਰ-ਉਸਾਰੀ ਚਾਰਜਾਂ ਵਿੱਚ 50% ਰਿਆਇਤ ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ, ਸਾਰੇ ਪ੍ਰੋਗਰਾਮ ਰੱਦ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ-2025 ਦੇ ਨਤੀਜੇ ਐਲਾਨੇ, ਵਿਦੇਸ਼ੀ ਵਿਦਿਆਰਥੀਆਂ ਦਾ ਦਬਦਬਾ, 18 ਦੇਸ਼ਾਂ ਤੋਂ 2.25 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਬ੍ਰੇਕਿੰਗ :ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਹੁਲਾਰਾ: PRTPD ਬੋਰਡ ਵੱਲੋਂ ਚਾਰ ਸ਼ਹਿਰਾਂ ਦੇ ਮਾਸਟਰ ਪਲਾਨ ਮਨਜ਼ੂਰ ਆਸਟ੍ਰੇਲੀਆ ਦੇ ਅਮਰੀਕੀ ਰਾਜਦੂਤ ਕੈਵਿਨ ਰੱਡ ਵਲੋਂ ਅਸਤੀਫ਼ਾ , ਟਰੰਪ ਨਾਲ਼ ਜਨਤਕ ਖਹਿਬਾਜ਼ੀ ਕਾਰਨ ਲਿਆ ਫ਼ੈਸਲਾ , ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਲਿਆ ਫ਼ੈਸਲਾ ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ 'ਚ ਇੱਕ ਦੋਸ਼ੀ ਗ੍ਰਿਫਤਾਰ, ਦੂਜਾ ਭਾਰਤ ਫ਼ਰਾਰ, ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 400 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਚੋਰੀ ਦਾ ਮਾਮਲਾ , RCMP ਦੀ ਅੰਤਰਰਾਸ਼ਟਰੀ ਜਾਂਚ ਤੇਜ਼ ਆਖ਼ਿਰ ਕੌਣ ਸੀ ‘ਰਾਏ ਅਬਦੁੱਲਾ ਖਾਨ’ ਜੋ ਦੁੱਲਾ ਭੱਟੀ ਬਣ ਕੇ ਲੋਹੜੀ ਦੇ ਲੋਕ ਗੀਤਾਂ ਵਿੱਚ ਅਮਰ ਹੋ ਗਿਆ

Health

ਬ੍ਰੇਕਿੰਗ :ਰੇਬੀਜ਼ ਦੇ ਖ਼ਤਰੇ ਵਿਰੁੱਧ ਵੱਡੀ ਜਿੱਤ: ਮਾਨ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਐਂਟੀ-ਰੇਬੀਜ਼ ਹੋਵੇਗਾ ਟੀਕਾਕਰਨ

January 13, 2026 08:14 PM

ਚੰਡੀਗੜ੍ਹ, 13 ਜਨਵਰੀ:ਸਾਲਾਂ ਤੋਂ, ਪੰਜਾਬ ਵਿੱਚ ਕੁੱਤੇ ਦੇ ਕੱਟਣ ਦੇ ਨਤੀਜੇ ਇਕ ਜ਼ਖ਼ਮ ਤੋਂ ਕਿਤੇ ਜ਼ਿਆਦਾ ਗੰਭੀਰ ਹੁੰਦੇ ਸਨ। ਹਰ ਸਾਲ ਕੁੱਤਿਆਂ ਦੇ ਕੱਟਣ ਦੇ ਲਗਭਗ ਤਿੰਨ ਲੱਖ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰਾਂ 'ਤੇ ਰੇਬੀਜ਼ ਦਾ ਖ਼ਤਰਾ ਬਣਿਆ ਰਹਿੰਦਾ ਸੀ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ 100 ਫ਼ੀਸਦੀ ਘਾਤਕ ਹੁੰਦੀ ਹੈ ਪਰ ਸਮੇਂ ਸਿਰ ਟੀਕਾਕਰਨ ਨਾਲ ਇਸ ਦੀ ਪੂਰੀ ਤਰ੍ਹਾਂ ਰੋਕਥਾਮ ਕੀਤੀ ਜਾ ਸਕਦੀ ਹੈ। ਪਹਿਲਾਂ ਐਂਟੀ-ਰੇਬੀਜ਼ ਟੀਕਾਕਰਨ (ਏਆਰਵੀ) ਸਿਰਫ਼ 48 ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਹੀ ਉਪਲੱਬਧ ਸੀ, ਜਿਸ ਕਾਰਨ ਪੀੜਤਾਂ, ਜਿਹਨਾਂ ਵਿੱਚ ਅਕਸਰ ਬੱਚੇ, ਬਜ਼ੁਰਗ ਅਤੇ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਕਾਮੇ ਹੁੰਦੇ ਹਨ, ਨੂੰ ਘਰਾਂ ਤੋਂ ਦੂਰ ਜਾਣਾ ਪੈਂਦਾ ਸੀ, ਘੰਟਿਆਂ ਤੱਕ ਉਡੀਕ ਕਰਨੀ ਪੈਂਦੀ ਸੀ, ਉਨ੍ਹਾਂ ਦੀ ਮਜ਼ਦੂਰੀ ਦਾ ਨੁਕਸਾਨ ਹੁੰਦਾ ਸੀ ਅਤੇ ਕਈ ਮਾਮਲਿਆਂ ਵਿੱਚ, ਜ਼ਰੂਰੀ ਪੰਜ ਖੁਰਾਕਾਂ ਵਾਲੇ ਟੀਕਾਕਰਨ ਸ਼ਡਿਊਲ ਨੂੰ ਵਿਚਕਾਰੋਂ ਛੱਡਣ ਲਈ ਮਜਬੂਰ ਹੋਣਾ ਪੈਂਦਾ ਸੀ। ਇਹ ਪਾੜਾ ਪ੍ਰਣਾਲੀਗਤ ਸੀ ਅਤੇ ਕੀਮਤੀ ਮਨੁੱਖੀ ਜਾਨਾਂ 'ਤੇ ਇਸ ਦਾ ਜੋਖਮ ਗੰਭੀਰ ਸੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਣ ਇਸ ਹਕੀਕਤ ਨੂੰ ਨਿਰਣਾਇਕ ਢੰਗ ਨਾਲ ਨਵਾਂ ਰੂਪ ਦਿੱਤਾ ਗਿਆ ਹੈ। ਸੂਬੇ ਭਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਥਾਪਿਤ ਕੀਤੇ ਗਏ 881 ਆਮ ਆਦਮੀ ਕਲੀਨਿਕਾਂ ਦੇ ਵਿਸ਼ਾਲ ਨੈਟਵਰਕ ਦਾ ਲਾਭ ਉਠਾਉਂਦਿਆਂ, ਪੰਜਾਬ ਸਰਕਾਰ ਨੇ ਪ੍ਰਾਇਮਰੀ ਕੇਅਰ ਪੱਧਰ 'ਤੇ ਏਆਰਵੀ ਸੇਵਾਵਾਂ ਨੂੰ ਯਕੀਨੀ ਬਣਾ ਕੇ ਆਪਣੇ ਸਭ ਤੋਂ ਅਹਿਮ ਜਨਤਕ ਸਿਹਤ ਸੁਧਾਰ ਨੂੰ ਯਕੀਨੀ ਬਣਾਇਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਰਾਹੀਂ ਸੂਬੇ ਦੇ ਹਰ ਵਿਅਕਤੀ ਦੀ ਰੱਖਿਆ ਲਈ ਵਚਨਬੱਧ ਹੈ। ਹਰ ਸਾਲ ਕੁੱਤਿਆਂ ਦੇ ਕੱਟਣ ਦੇ ਲਗਭਗ 3 ਲੱਖ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਸੂਬੇ ਨੇ 881 ਆਮ ਆਦਮੀ ਕਲੀਨਿਕਾਂ ਵਿੱਚ ਐਂਟੀ-ਰੇਬੀਜ਼ ਟੀਕਾਕਰਨ ਸੇਵਾਵਾਂ ਯਕੀਨੀ ਬਣਾ ਕੇ ਜਨਤਕ ਸਿਹਤ ਖੇਤਰ ਵਿੱਚ ਇਕ ਅਹਿਮ ਮੀਲ ਪੱਥਰ ਸਥਾਪਤ ਕੀਤਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਮੇਂ ਸਿਰ, ਸੰਪੂਰਨ ਇਲਾਜ ਪ੍ਰਦਾਨ ਕਰਕੇ ਅਸੀਂ ਇੱਕ ਸੁਰੱਖਿਅਤ, ਸਿਹਤਮੰਦ ਪੰਜਾਬ ਸਿਰਜ ਰਹੇ ਹਾਂ।"

ਆਮ ਆਦਮੀ ਕਲੀਨਿਕ, ਜਿੱਥੇ ਪਹਿਲਾਂ ਹੀ ਓ.ਪੀ.ਡੀ. ਵਿੱਚ 4.6 ਕਰੋੜ ਤੋਂ ਵੱਧ ਮਰੀਜ਼ਾਂ ਦੀ ਆਮਦ ਹੁੰਦੀ ਹੈ ਅਤੇ ਜੋ ਰੋਜ਼ਾਨਾ ਲਗਭਗ 70,000 ਮਰੀਜ਼ਾਂ ਨੂੰ ਇਲਾਜ ਪ੍ਰਦਾਨ ਕਰਦੇ ਹਨ, ਪੰਜਾਬ ਦੀ ਪ੍ਰਾਇਮਰੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਵਜੋਂ ਉੱਭਰੇ ਹਨ। ਇਨ੍ਹਾਂ ਸਾਰੇ ਕਲੀਨਿਕਾਂ ਵਿੱਚ ਏਆਰਵੀ ਸੇਵਾਵਾਂ ਨੂੰ ਏਕੀਕ੍ਰਿਤ ਕਰਕੇ, ਮਾਨ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕੁੱਤੇ ਦੇ ਕੱਟਣ ਦਾ ਅਰਥ ਹੁਣ ਘਬਰਾਹਟ, ਖਰਚਾ ਜਾਂ ਦੇਰੀ ਨਹੀਂ ਹੈ। ਹੁਣ ਇਹ ਇਲਾਜ ਤੁਰੰਤ ਘਰ ਦੇ ਨਜ਼ਦੀਕ, ਬਿਨਾਂ ਕਤਾਰਾਂ ਵਿੱਚ ਲੱਗੇ ਅਤੇ ਬਿਨਾਂ ਕਿਸੇ ਵਿੱਤੀ ਬੋਝ ਦੇ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ ਪੂਰੀਆਂ ਪੰਜ ਖੁਰਾਕਾਂ ਵਾਲਾ ਇਹ ਟੀਕਾਕਰਨ ਕੋਰਸ ਨਜ਼ਦੀਕੀ ਕਲੀਨਿਕ 'ਤੇ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ।

ਪਿਛਲੇ ਚਾਰ ਮਹੀਨਿਆਂ ਵਿੱਚ, ਹਰ ਮਹੀਨੇ ਔਸਤਨ ਕੁੱਤਿਆਂ ਦੇ ਕੱਟਣ ਦੇ 1,500 ਪੀੜਤ ਆਮ ਆਦਮੀ ਕਲੀਨਿਕਾਂ ਵਿੱਚ ਰਿਪੋਰਟ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਮਰੀਜ਼ ਦੇ ਕਲੀਨਿਕਾਂ ਵਿੱਚ ਪਹੁੰਚਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਜੋਖਮ ਨੂੰ ਘਟਾਇਆ ਜਾ ਰਿਹਾ ਹੈ। ਹਜ਼ਾਰਾਂ ਲੋਕ ਮੁਕੰਮਲ ਟੀਕਾਕਰਨ ਸ਼ਡਿਊਲ ਪੂਰਾ ਕਰ ਰਹੇ ਹਨ, ਜੋ ਕਿ ਪਹਿਲਾਂ ਦੇ ਹਸਪਤਾਲ-ਕੇਂਦ੍ਰਿਤ ਮਾਡਲ ਵਿੱਚ ਗਰੰਟੀਸ਼ੁਦਾ ਨਹੀਂ ਸੀ।

ਮਰੀਜ਼ਾਂ ਦੇ ਅਨੁਭਵ ਵਿੱਚ ਬਦਲਾਅ ਲਿਆਉਣਾ ਵੀ ਬੇਹੱਦ ਮਹੱਤਵਪੂਰਨ ਹੈ। ਪਹਿਲਾਂ ਇਹ ਅਨੁਭਵ ਤਣਾਅਪੂਰਨ, ਖਰਚੀਲਾ ਅਤੇ ਅਨਿਸ਼ਚਿਤ ਹੁੰਦਾ ਸੀ, ਜਿਸ ਨੂੰ ਹੁਣ ਕੁਸ਼ਲ ਜਨਤਕ ਸਿਹਤ ਸੁਰੱਖਿਆ ਵਿੱਚ ਬਦਲ ਦਿੱਤਾ ਗਿਆ ਹੈ। ਪੀੜਤਾਂ ਨੂੰ ਤੁਰੰਤ ਦੇਖਭਾਲ, ਸਹੀ ਸਲਾਹ, ਢਾਂਚਾਗਤ ਫਾਲੋ-ਅੱਪ ਅਤੇ ਨਿਰੰਤਰ ਡਾਕਟਰੀ ਨਿਗਰਾਨੀ ਪ੍ਰਦਾਨ ਕੀਤੀ ਜਾਂਦੀ ਹੈ। ਪੇਂਡੂ ਪਰਿਵਾਰਾਂ ਅਤੇ ਰੋਜ਼ਾਨਾ ਦਿਹਾੜੀ ਕਰਨ ਵਾਲਿਆਂ ਲਈ ਇਹ ਤਬਦੀਲੀ ਬਿਨ੍ਹਾਂ ਕਿਸੇ ਜੋਖਮ ਤੋਂ ਸੁਰੱਖਿਆ ਯਕੀਨੀ ਬਣਾਉਂਦੀ ਹੈ।

ਗਿਣਤੀ ਅਤੇ ਬੁਨਿਆਦੀ ਢਾਂਚੇ ਤੋਂ ਪਰੇ, ਇਹ ਸੁਧਾਰ ਭਗਵੰਤ ਮਾਨ ਸਰਕਾਰ ਦੇ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਸਬੰਧੀ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਜਿਸ ਤਹਿਤ ਜਨਤਕ ਸਿਹਤ ਜੋਖਮਾਂ ਦਾ ਅੰਦਾਜ਼ਾ ਲਗਾਉਣਾ, ਫਰੰਟਲਾਈਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਦੇ ਸਨਮਾਨ ਤੇ ਸਹੂਲਤਾਂ ਨੂੰ ਨੀਤੀਆਂ ਵਿੱਚ ਤਰਜੀਹ ਦੇਣਾ ਸ਼ਾਮਲ ਹੈ। ਪਹਿਲਾਂ ਅਣਗੌਲਿਆਂ ਕੀਤੀ ਇਸ ਐਮਰਜੈਂਸੀ ਨੂੰ ਤਰਜੀਹੀ ਰੋਕਥਾਮ ਦੇਖਭਾਲ ਦਾ ਰੂਪ ਦੇ ਕੇ, ਪੰਜਾਬ ਸਰਕਾਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਿਵੇਂ ਨਿਰਣਾਇਕ ਲੀਡਰਸ਼ਿਪ ਅਤੇ ਮਜ਼ਬੂਤ ਪ੍ਰਾਇਮਰੀ ਸਿਹਤ ਸੰਭਾਲ ਕੀਮਤੀ ਜਾਨਾਂ ਨੂੰ ਬਚਾ ਸਕਦੀ ਹੈ, ਅਸਮਾਨਤਾ ਨੂੰ ਘਟਾ ਸਕਦੀ ਹੈ ਅਤੇ ਸੂਬੇ ਦੀ ਸਿਹਤ ਪ੍ਰਣਾਲੀ ਵਿੱਚ ਲੋਕਾਂ ਦਾ ਵਿਸ਼ਵਾਸ਼ ਬਹਾਲ ਕਰ ਸਕਦੀ ਹੈ।

Have something to say? Post your comment

More from Health

PGIMER ਚੰਡੀਗੜ੍ਹ ਵਿੱਚ 2026 ਦਾ ਪਹਿਲਾ ਅੰਗ ਦਾਨ, ਤਿੰਨ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ, ਬ੍ਰੇਨ ਡੈਡ ਮਰੀਜ਼ ਦੇ ਗੁਰਦੇ ਤੇ ਫੇਫੜੇ ਟਰਾਂਸਪਲਾਂਟ

PGIMER ਚੰਡੀਗੜ੍ਹ ਵਿੱਚ 2026 ਦਾ ਪਹਿਲਾ ਅੰਗ ਦਾਨ, ਤਿੰਨ ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ, ਬ੍ਰੇਨ ਡੈਡ ਮਰੀਜ਼ ਦੇ ਗੁਰਦੇ ਤੇ ਫੇਫੜੇ ਟਰਾਂਸਪਲਾਂਟ

ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ

ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ

ਭਾਰਤ ਵਿੱਚ ਬੱਚੇਦਾਨੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ, ਹਰ 7–8 ਮਿੰਟ ਵਿੱਚ ਇੱਕ ਔਰਤ ਦੀ ਜਾਨ,100 ਵਿੱਚੋਂ ਸਿਰਫ਼ 2 ਔਰਤਾਂ ਕਰਵਾ ਰਹੀਆਂ ਜਾਂਚ; HPV ਵਾਇਰਸ ਸਭ ਤੋਂ ਵੱਡਾ ਕਾਰਨ

ਭਾਰਤ ਵਿੱਚ ਬੱਚੇਦਾਨੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ, ਹਰ 7–8 ਮਿੰਟ ਵਿੱਚ ਇੱਕ ਔਰਤ ਦੀ ਜਾਨ,100 ਵਿੱਚੋਂ ਸਿਰਫ਼ 2 ਔਰਤਾਂ ਕਰਵਾ ਰਹੀਆਂ ਜਾਂਚ; HPV ਵਾਇਰਸ ਸਭ ਤੋਂ ਵੱਡਾ ਕਾਰਨ

Drug De-Addiction Centres in Punjab: Treatment or Torture?

Drug De-Addiction Centres in Punjab: Treatment or Torture?

Why Doctors Advise Against Morning Walks During Heavy Fog in Punjab

Why Doctors Advise Against Morning Walks During Heavy Fog in Punjab

AI in Dermatology: Transforming Skin Care with Technology

AI in Dermatology: Transforming Skin Care with Technology

Breaking News: Groundbreaking Diabetes Treatment Offers New Hope for Millions

Breaking News: Groundbreaking Diabetes Treatment Offers New Hope for Millions

Papaya Side Effects: ਇਨ੍ਹਾਂ ਲੋਕਾਂ ਲਈ ਜ਼ਹਿਰ ਹੁੰਦਾ ਹੈ ਪਪੀਤਾ, ਹੋ ਸਕਦੀਆਂ ਹਨ ਇਹ ਜਾਨਲੇਵਾ ਬੀਮਾਰੀਆਂ

Papaya Side Effects: ਇਨ੍ਹਾਂ ਲੋਕਾਂ ਲਈ ਜ਼ਹਿਰ ਹੁੰਦਾ ਹੈ ਪਪੀਤਾ, ਹੋ ਸਕਦੀਆਂ ਹਨ ਇਹ ਜਾਨਲੇਵਾ ਬੀਮਾਰੀਆਂ

Diabetes: ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣੇ ਚਾਹੀਦੇ ਜਾਂ ਨਹੀਂ, ਇੱਥੇ ਜਾਣੋ ਆਪਣੇ ਸਵਾਲ ਦਾ ਸਹੀ ਜਵਾਬ

Diabetes: ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣੇ ਚਾਹੀਦੇ ਜਾਂ ਨਹੀਂ, ਇੱਥੇ ਜਾਣੋ ਆਪਣੇ ਸਵਾਲ ਦਾ ਸਹੀ ਜਵਾਬ

Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ