Tuesday, April 21, 2026
BREAKING
ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਇਤਿਹਾਸਕ ਸਖ਼ਤ ਕਾਨੂੰਨ ਬਣਿਆ – ਉਮਰ ਕੈਦ ਤੱਕ ਸਜ਼ਾ, ₹25 ਲੱਖ ਜੁਰਮਾਨਾ! IPL 2026: ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ; ਆਰੀਆ ਅਤੇ ਕੌਨੋਲੀ ਨੇ ਮਚਾਈ ਤਬਾਹੀ ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ ਵਰਿੰਦਰ ਸਿੰਘ ਵਾਲੀਆ : ਇਕ ਯੁੱਗ ਦੀ ਆਵਾਜ਼, ਜੋ ਚੁੱਪ ਨਹੀਂ ਹੋਣੀ ਰੂਸ-ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਸੀਜ਼ਫਾਇਰ ਸ਼ੁਰੂ, 175-175 ਕੈਦੀਆਂ ਦੀ ਤਬਾਦਲਾ ਹੋਈ ਅਮਰੀਕਾ-ਈਰਾਨ ਗੱਲਬਾਤ ਇਸਲਾਮਾਬਾਦ ਵਿੱਚ ਬਿਨਾਂ ਸਮਝੌਤੇ ਖਤਮ ਅਮਰੀਕਾ–ਇਰਾਨ ਗੱਲਬਾਤ ਲਈ ਇਸਲਾਮਾਬਾਦ ਹਾਈ ਅਲਰਟ ’ਤੇ ਹੋਰਮੁਜ਼ ਸਟ੍ਰੇਟ ਬੰਦ, ਸੀਜ਼ਫਾਇਰ ਡਗਮਗਾਇਆ ਅਮਰੀਕਾ–ਇਰਾਨ ਸੀਜ਼ਫਾਇਰ ਤੋਂ ਬਾਅਦ ਤੇਲ ਕੀਮਤਾਂ ਵਿੱਚ ਗਿਰਾਵਟ, ਬਾਜ਼ਾਰਾਂ ‘ਚ ਉਛਾਲ ਅਮਰੀਕਾ–ਇਰਾਨ ਵਿੱਚ 2 ਹਫ਼ਤਿਆਂ ਦਾ ਸੀਜ਼ਫਾਇਰ, ਗੱਲਬਾਤ ਦੀ ਰਾਹ ਖੁੱਲੀ

World

ਆਪਰੇਸ਼ਨ ਸੰਧੂਰ' ਬਾਰੇ ਟਰੰਪ ਦਾ ਝੂਠ ਬੇਨਕਾਬ ਅਮਰੀਕਾ ਤੇ ਪਾਕਿ ਦੇ ਝੂਠੇ ਦਾਅਵਿਆਂ ਦੀ ਖੁੱਲ੍ਹੀ ਪੋਲ

January 08, 2026 09:45 AM

ਨਵੀਂ ਦਿੱਲੀ : ਅਮਰੀਕੀ ਪ੍ਰਸ਼ਾਸਨ ਦੀਆਂ ਕੁਝ ਨਵੀਂਆਂ ਫ਼ਾਈਲਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤੋਂ 'ਆਪਰੇਸ਼ਨ ਸੰਧੂਰ' ਦੌਰਾਨ ਅਮਰੀਕਾ ਤੇ ਪਾਕਿਸਤਾਨ ਵੱਲੋਂ ਕੀਤੇ ਗਏ ਝੂਠੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਇਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ 'ਆਪਰੇਸ਼ਨ ਸੰਧੂਰ' ਦੌਰਾਨ ਭਾਰਤ ਨੇ ਕਦੇ ਵੀ ਅਮਰੀਕੀ ਵਿਚੋਲਗੀ ਦੀ ਮੰਗ ਨਹੀਂ ਕੀਤੀ ਸੀ ਤੇ ਨਾ ਹੀ ਅਮਰੀਕਾ ਨਾਲ ਗੱਲਬਾਤ ’ਚ ਜੰਗਬੰਦੀ ’ਤੇ ਚਰਚਾ ਕੀਤੀ ਸੀ।

ਦਰਅਸਲ, ਹੁਣ ਇੱਕ ਅਜਿਹੀ ਫ਼ਰਮ ਸਾਹਮਣੇ ਆਈ ਹੈ, ਜਿਸ ਨੇ ਅਮਰੀਕਾ 'ਚ ਪਾਕਿਸਤਾਨ ਦੀ ਨੁਮਾਇੰਦਗੀ ਕਰਦਿਆਂ ਉਸ ਦੀ ਲਾਬਿੰਗ ਕੀਤੀ ਸੀ। ਇਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ ਕਰਵਾਉਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਦਾ ਖੰਡਨ ਹੁੰਦਾ ਹੈ। ਇਨ੍ਹਾਂ ਫਾਈਲਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਨੇ ਹੀ ਅਮਰੀਕਾ ਤੋਂ ਮਦਦ ਦੀ ਮੰਗ ਕੀਤੀ ਸੀ। ਉਸ ਨੂੰ ਡਰ ਸੀ ਕਿ ਫ਼ੌਜੀ ਹਮਲਾ ਸਿਰਫ਼ ਰੋਕਿਆ ਗਿਆ ਹੈ ਤੇ ਇਹ ਮੁੜ ਸ਼ੁਰੂ ਹੋ ਸਕਦਾ ਹੈ। ਜਦਕਿ ਪਾਕਿਸਤਾਨ ਲਗਾਤਾਰ ਇਹ ਝੂਠਾ ਪ੍ਰਚਾਰ ਕਰਦਾ ਰਿਹਾ ਕਿ ਜੰਗਬੰਦੀ ਦੀ ਮੰਗ ਭਾਰਤ ਨੇ ਕੀਤੀ ਸੀ।

ਅਮਰੀਕਾ ’ਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੀ ਲਾਬਿੰਗ ਫਰਮ ‘ਸਕੁਆਇਰ ਪੈਟਨ ਬੋਗਸ’ ਦੇ ਅਮਰੀਕੀ 'ਫਾਰਾ' (ਫ਼ਾਰੇਨ ਏਜੰਟ ਰਜਿਸਟ੍ਰੇਸ਼ਨ ਐਕਟ) ਦਸਤਾਵੇਜ਼ਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਸਾਨੂੰ ਚਿੰਤਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਆਪਣੀ ਫ਼ੌਜੀ ਕਾਰਵਾਈ ਨੂੰ ਸਿਰਫ਼ ਰੋਕਿਆ ਹੈ ਤੇ ਪਾਕਿਸਤਾਨ ’ਤੇ ਹਮਲੇ ਮੁੜ ਸ਼ੁਰੂ ਹੋ ਸਕਦੇ ਹਨ। ਪਾਕਿਸਤਾਨ ਵੱਲੋਂ ਇਹ ਗੱਲ ਪ੍ਰਵਾਨ ਕਰਨਾ ਅੱਤਵਾਦੀ ਕੈਂਪਾਂ ਤੇ ਏਅਰਬੇਸਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤੀ ਫ਼ੌਜ ਦੇ ਤਿੱਖੇ ਹਮਲਿਆਂ ਤੋਂ ਬਾਅਦ ਇਸਲਾਮਾਬਾਦ ਦੀ ਚਿੰਤਾ ਨੂੰ ਦਰਸਾਉਂਦਾ ਹੈ।

ਪਾਕਿਸਤਾਨ ਦੇ ਝੂਠੇ ਪ੍ਰਚਾਰ ਦੇ ਉਲਟ ਫਾਈਲਾਂ ਤੇ ਸੂਤਰਾਂ ਤੋਂ ਪੁਸ਼ਟੀ ਹੋਈ ਹੈ ਕਿ ਜੰਗਬੰਦੀ ਦੀ ਅਪੀਲ ਪਾਕਿਸਤਾਨੀ ਫ਼ੌਜੀ ਕਮਾਂਡਰਾਂ ਵੱਲੋਂ ਆਈ ਸੀ। ਭਾਰਤੀ ਫ਼ੌਜ ਤੋਂ ਮਾਰ ਖਾਣ ਤੇ ਨੁਕਸਾਨ ਤੋਂ ਘਬਰਾ ਕੇ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਖਲ ਦੇਣ ਦੀ ਅਪੀਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਫਾਰਾ (ਅਮਰੀਕੀ ਵਿਦੇਸ਼ੀ ਏਜੰਟ ਰਜਿਸਟ੍ਰੇਸ਼ਨ ਐਕਟ) ਇਕ ਅਜਿਹਾ ਅਮਰੀਕੀ ਕਾਨੂੰਨ ਹੈ, ਜਿਸ ਤਹਿਤ ਹੋਰਨਾਂ ਦੇਸ਼ਾਂ ਦੇ ਮੁਖੀਆਂ (ਸਰਕਾਰਾਂ, ਸਿਆਸੀ ਪਾਰਟੀਆਂ ਜਾਂ ਵਿਅਕਤੀਆਂ) ਦੇ ਏਜੰਟਾਂ ਵਜੋਂ ਕੰਮ ਕਰਨ ਵਾਲੇ ਵਿਅਕਤੀਆਂ ਜਾਂ ਅਦਾਰਿਆਂ ਨੂੰ ਅਮਰੀਕੀ ਨਿਆਂ ਵਿਭਾਗ ਸਾਹਮਣੇ ਆਪਣੇ ਸਬੰਧਾਂ, ਸਰਗਰਮੀਆਂ ਤੇ ਵਿੱਤੀ ਸਹਾਇਤਾ ਨੂੰ ਜਨਤਕ ਰੂਪ ਨਾਲ ਉਜਾਗਰ ਕਰਨਾ ਲਾਜ਼ਮੀ ਹੈ। ਫਾਰਾ ਦੇ ਦਸਤਾਵੇਜ਼ ਪਾਕਿਸਤਾਨ ਦੀ ਅਮਰੀਕਾ ’ਚ ਹਮਲਾਵਰ ਲਾਬਿੰਗ ਦੀ ਰਣਨੀਤੀ ’ਤੇ ਵੀ ਰੋਸ਼ਨੀ ਪਾਉਂਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਕੂਟਨੀਤਕਾਂ ਤੇ ਰੱਖਿਆ ਅਧਿਕਾਰੀਆਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਅਮਰੀਕੀ ਸੰਸਦ ਮੈਂਬਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੀਡੀਆ ਹਸਤੀਆਂ ਨਾਲ 50 ਤੋਂ ਜ਼ਿਆਦਾ ਉੱਚ ਪੱਧਰੀ ਬੈਠਕਾਂ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਸੱਤ ਮਈ, 2025 ਨੂੰ ਸ਼ੁਰੂ ਕੀਤਾ ਗਿਆ 'ਆਪਰੇਸ਼ਨ ਸੰਧੂਰ' 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਦਾ ਫ਼ੈਸਲਾਕੁੰਨ ਜਵਾਬ ਸੀ। ਇਸ ਆਪ੍ਰੇਸ਼ਨ ’ਚ ਪਾਕਿਸਤਾਨੀ ਖੇਤਰ ਦੇ ਅੰਦਰ ਤਕ ਸਟੀਕ ਹਮਲਿਆਂ ’ਚ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਕ ਸੰਖੇਪ ਪਰ ਭਿਆਨਕ ਚਾਰ ਦਿਨਾ ਸੰਘਰਸ਼ ਹੋਇਆ ਜਿਹੜਾ 10 ਮਈ ਨੂੰ ਜੰਗਬੰਦੀ ਨਾਲ ਖ਼ਤਮ ਹੋਇਆ ਸੀ।

'ਆਪਰੇਸ਼ਨ ਸੰਧੂਰ' ਕਾਰਨ ਪਾਕਿਸਤਾਨ ਨੇ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਵ੍ਹਾਈਟ ਲਿਸਟ ’ਚ ਬਣੇ ਰਹਿਣ ਲਈ ਵੀ ਅਮਰੀਕਾ ਨਾਲ ਲਾਬਿੰਗ ਕੀਤੀ ਸੀ। ਫਾਰਾ ਦੇ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਇਸ ਦੇ ਲਈ ਇਕ ਹਮਲਾਵਰ ਲਾਬਿੰਗ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿਚ ਅਮਰੀਕਾ-ਇਸਲਾਮੀ ਗਣਰਾਜ ਪਾਕਿਸਤਾਨ ਦੁਵੱਲੇ ਸਬੰਧ ਦੇ ਏਜੰਡੇ ਤਹਿਤ ਈ-ਮੇਲ, ਫੋਨ ਤੇ ਆਹਮੋ-ਸਾਹਮਣੇ ਦੀਆਂ ਬੈਠਕਾਂ ਜ਼ਰੀਏ ਕਈ ਵਾਰੀ ਅਮਰੀਕਾ ਨਾਲ ਸੰਪਰਕ ਕੀਤਾ ਗਿਆ ਸੀ। ਪਾਕਿਸਤਾਨ ਨੇ ਇਸ ਲਾਬਿੰਗ ਜ਼ਰੀਏ ਅੰਤਰਰਾਸ਼ਟਰੀ ਫਿਰਕੇ ਪ੍ਰਤੀ ਆਪਣੀ ਸਿਆਸੀ ਵਚਨਬੱਧਤਾ ’ਤੇ ਜ਼ੋਰ ਦਿੱਤਾ ਸੀ ਤੇ ਜੂਨ, 2025 ’ਚ ਐੱਫਏਟੀਐੱਫ ਦੀ ਪੂਰਨ ਬੈਠਕ ਤੋਂ ਪਹਿਲਾਂ ਅਮਰੀਕਾ ਤੋਂ ਮਦਦ ਦੀ ਅਪੀਲ ਕੀਤੀ ਸੀ।

ਇੱਥੇ ਦੱਸ ਦੇਈਏ ਕਿ ਅਕਤੂਬਰ, 2022 ’ਚ ਪਾਕਿਸਤਾਨ ਨੂੰ ਐੱਫਏਟੀਐੱਫ ਦੀ ਗ੍ਰੇਅ ਲਿਸਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਪਾਕਿਸਤਾਨ ਨੇ ਇਕ ਹੋਰ ਫਰਮ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਜ਼ਰੀਏ ਉਸ ਨੇ 'ਆਪਰੇਸ਼ਨ ਸੰਧੂਰ' ਤੋਂ ਬਾਅਦ ਐੱਫਏਟੀਐੱਫ ਦੀ ਵ੍ਹਾਈਟ ਲਿਸਟ ’ਚ ਬਣੇ ਰਹਿਣ ਲਈ ਅਮਰੀਕਾ ਨੂੰ ਅਪੀਲ ਕੀਤੀ ਸੀ। ਦਸਤਾਵੇਜ਼ ਮੁਤਾਬਕ, ਪਾਕਿਸਤਾਨ ਨੇ ਮੰਨਿਆ ਸੀ ਕਿ ਪਹਿਲਾਂ ਦੀ ਐੱਫਏਟੀਐੱਫ ਪ੍ਰਕਿਰਿਆ ਲੰਬੀ ਤੇ ਮੁਸ਼ਕਲ ਸੀ ਤੇ ਪ੍ਰਕਿਰਿਆਗਤ ਨਿਰਪੱਖਤਾ ਯਕੀਨੀ ਬਣਾਉਣ ਤੇ ਉਸੇ ਤਰ੍ਹਾਂ ਦੇ ਨਤੀਜੇ ਤੋਂ ਬਚਣ ਲਈ ਅਮਰੀਕਾ ਤੋਂ ਮਦਦ ਮੰਗੀ ਸੀ।

ਉਸ ਨੇ ਪਿਛਲੇ ਐੱਫਏਟੀਐੱਫ ਐਕਸ਼ਨ ਪਲਾਨ ਨੂੰ ਪੂਰਾ ਕਰਨ ’ਚ ਮਦਦ ਲਈ ਅਮਰੀਕਾ ਨੂੰ ਸਿਹਰਾ ਦਿੱਤਾ ਸੀ ਤੇ ਭਰੋਸਾ ਪ੍ਰਗਟਾਇਆ ਸੀ ਕਿ ਅਮਰੀਕਾ ਇਸ ਸਬੰਧੀ ਉਸ ਦੀ ਪ੍ਰਗਤੀ ਨੂੰ ਸਵੀਕਾਰ ਕਰੇਗਾ। ਫਾਰਾ ਦੇ ਇਹ ਦਸਤਾਵੇਜ਼ ਅਮਰੀਕਾ ’ਚ ਪਾਕਿਸਤਾਨ ਦੀ ਵੱਡੇ ਪੱਧਰ ’ਤੇ ਲਾਬਿੰਗ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹਨ। ਨਾਲ ਹੀ ਦਿਖਾਉਂਦੇ ਹਨ ਕਿ ਮਕਬੂਜ਼ਾ ਜੰਮੂ-ਕਸ਼ਮੀਰ ਤੇ ਪਾਕਿਸਾਤਨ ’ਚ ਅੱਤਵਾਦੀ ਢਾਂਚੇ ਨੂੰ ਭਾਰਤ ਵੱਲੋਂ ਫ਼ੈਸਲਾਕੁੰਨ ਤਰੀਕੇ ਨਾਲ ਨਿਸ਼ਾਨਾ ਬਣਾਉਣ ਦੇ ਬਾਵਜੂਦ ਉਹ ਖੁਦ ਨੂੰ ਕੌਮਾਂਤਰੀ ਜਵਾਬਦੇਹੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

Have something to say? Post your comment

More from World

ਰੂਸ-ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਸੀਜ਼ਫਾਇਰ ਸ਼ੁਰੂ, 175-175 ਕੈਦੀਆਂ ਦੀ ਤਬਾਦਲਾ ਹੋਈ

ਰੂਸ-ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਸੀਜ਼ਫਾਇਰ ਸ਼ੁਰੂ, 175-175 ਕੈਦੀਆਂ ਦੀ ਤਬਾਦਲਾ ਹੋਈ

ਅਮਰੀਕਾ-ਈਰਾਨ ਗੱਲਬਾਤ ਇਸਲਾਮਾਬਾਦ ਵਿੱਚ ਬਿਨਾਂ ਸਮਝੌਤੇ ਖਤਮ

ਅਮਰੀਕਾ-ਈਰਾਨ ਗੱਲਬਾਤ ਇਸਲਾਮਾਬਾਦ ਵਿੱਚ ਬਿਨਾਂ ਸਮਝੌਤੇ ਖਤਮ

ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ: ਇਸਲਾਮਾਬਾਦ ਵਿੱਚ ਉੱਚ ਤਣਾਅ ਵਾਲੀਆਂ ਬੈਠਕਾਂ ਸ਼ੁਰੂ

ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ: ਇਸਲਾਮਾਬਾਦ ਵਿੱਚ ਉੱਚ ਤਣਾਅ ਵਾਲੀਆਂ ਬੈਠਕਾਂ ਸ਼ੁਰੂ

ਅਮਰੀਕਾ–ਇਰਾਨ ਗੱਲਬਾਤ ਲਈ ਇਸਲਾਮਾਬਾਦ ਹਾਈ ਅਲਰਟ ’ਤੇ

ਅਮਰੀਕਾ–ਇਰਾਨ ਗੱਲਬਾਤ ਲਈ ਇਸਲਾਮਾਬਾਦ ਹਾਈ ਅਲਰਟ ’ਤੇ

ਹੋਰਮੁਜ਼ ਸਟ੍ਰੇਟ ਬੰਦ, ਸੀਜ਼ਫਾਇਰ ਡਗਮਗਾਇਆ

ਹੋਰਮੁਜ਼ ਸਟ੍ਰੇਟ ਬੰਦ, ਸੀਜ਼ਫਾਇਰ ਡਗਮਗਾਇਆ

ਅਮਰੀਕਾ–ਇਰਾਨ ਸੀਜ਼ਫਾਇਰ ਤੋਂ ਬਾਅਦ ਤੇਲ ਕੀਮਤਾਂ ਵਿੱਚ ਗਿਰਾਵਟ, ਬਾਜ਼ਾਰਾਂ ‘ਚ ਉਛਾਲ

ਅਮਰੀਕਾ–ਇਰਾਨ ਸੀਜ਼ਫਾਇਰ ਤੋਂ ਬਾਅਦ ਤੇਲ ਕੀਮਤਾਂ ਵਿੱਚ ਗਿਰਾਵਟ, ਬਾਜ਼ਾਰਾਂ ‘ਚ ਉਛਾਲ

ਅਮਰੀਕਾ–ਇਰਾਨ ਵਿੱਚ 2 ਹਫ਼ਤਿਆਂ ਦਾ ਸੀਜ਼ਫਾਇਰ, ਗੱਲਬਾਤ ਦੀ ਰਾਹ ਖੁੱਲੀ

ਅਮਰੀਕਾ–ਇਰਾਨ ਵਿੱਚ 2 ਹਫ਼ਤਿਆਂ ਦਾ ਸੀਜ਼ਫਾਇਰ, ਗੱਲਬਾਤ ਦੀ ਰਾਹ ਖੁੱਲੀ

ਟ੍ਰੰਪ ਦਾ ਇਰਾਨ ਨੂੰ ਭਿਆਨਕ ਚਿਤਾਵਨੀ: “ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ” – ਹਾਰਮੁਜ਼ ਸਟ੍ਰੇਟ ਖੋਲ੍ਹਣ ਦੀ ਡੈਡਲਾਈਨ ਲੱਗੀ

ਟ੍ਰੰਪ ਦਾ ਇਰਾਨ ਨੂੰ ਭਿਆਨਕ ਚਿਤਾਵਨੀ: “ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ” – ਹਾਰਮੁਜ਼ ਸਟ੍ਰੇਟ ਖੋਲ੍ਹਣ ਦੀ ਡੈਡਲਾਈਨ ਲੱਗੀ

ਟਰੰਪ ਦੀ NATO ਨੂੰ ਧਮਕੀ: ਵਿਸ਼ਵ ਰਾਜਨੀਤੀ ਵਿੱਚ ਹਲਚਲ ਅਤੇ ਭਾਰਤ ਲਈ ਮੌਕੇ

ਟਰੰਪ ਦੀ NATO ਨੂੰ ਧਮਕੀ: ਵਿਸ਼ਵ ਰਾਜਨੀਤੀ ਵਿੱਚ ਹਲਚਲ ਅਤੇ ਭਾਰਤ ਲਈ ਮੌਕੇ

ਵਿਸ਼ਵਵਿਆਪੀ ਸੰਕਟ: ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ

ਵਿਸ਼ਵਵਿਆਪੀ ਸੰਕਟ: ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ