Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

National

Green Pea Paratha: ਪਰੌਠੇ ਖਾਣ ਦੇ ਹੋ ਸ਼ੌਕੀਨ? ਤਾਂ ਇਸ ਠੰਡ ਦੇ ਮੌਸਮ 'ਚ ਬਣਾਓ ਸ਼ਾਨਦਾਰ ਮਟਰ ਦੇ ਪਰੌਠੇ, ਜਾਣੋ ਅਸਾਨ ਰੈਸਪੀ

November 19, 2024 09:57 AM

Green Pea Paratha Recipe: ਸਰਦੀ ਆਉਂਦੇ ਹੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਖਪਤ ਵੱਧ ਜਾਂਦੀ ਹੈ, ਬਾਜ਼ਾਰ ਵਿੱਚ ਹਰੀਆਂ ਸਬਜ਼ੀਆਂ ਦੀ ਭਰਮਾਰ ਹੁੰਦੀ ਹੈ। ਸਰਦੀਆਂ ਵਿੱਚ ਲੋਕ ਤਲਿਆ ਹੋਇਆ ਖਾਣਾ ਬਹੁਤ ਖਾਂਦੇ ਹਨ, ਇਸ ਦੇ ਨਾਲ ਹੀ ਉਹ ਪਰਾਂਠੇ ਦਾ ਵੀ ਬਹੁਤ ਆਨੰਦ ਲੈਂਦੇ ਹਨ। ਇਨ੍ਹਾਂ 'ਚੋਂ ਲੋਕ ਗੋਭੀ ਦੇ ਪਰਾਠੇ, ਗਾਜਰ ਦੇ ਪਰਾਠੇ, ਆਲੂ ਦੇ ਪਰਾਠੇ ਬਹੁਤ ਖਾਂਦੇ ਹਨ, ਪਰ ਕੀ ਤੁਸੀਂ ਕਦੇ ਮਟਰ ਦੇ ਪਰਾਠੇ ਖਾਧੇ ਹਨ? ਜੇਕਰ ਤੁਸੀਂ ਅਜੇ ਤੱਕ ਇਹ ਪਰਾਠੇ ਨਹੀਂ ਟ੍ਰਾਈ ਕੀਤੇ ਤਾਂ ਜ਼ਰੂਰ ਕਰੋ।

ਅੱਜ ਅਸੀਂ ਤੁਹਾਨੂੰ ਸਰਦੀਆਂ ਵਿੱਚ ਬਣੇ ਇਸ ਸੁਆਦੀ ਪਰਾਠੇ ਦੀ ਰੈਸਿਪੀ ਦੱਸਾਂਗੇ। ਠੰਡੇ ਮੌਸਮ 'ਚ ਇਹ ਪਰਾਂਠੇ ਜ਼ਿਆਦਾ ਸੁਆਦੀ ਹੋਣਗੇ, ਕਿਉਂਕਿ ਇਨ੍ਹਾਂ ਪਰਾਠਿਆਂ 'ਚ ਸਟਫਿੰਗ ਮਟਰਾਂ ਦੀ ਹੋਵੇਗੀ। ਆਓ ਜਾਣਦੇ ਹਾਂ ਮਟਰ ਦੇ ਪਰਾਠੇ ਬਣਾਉਣ ਦੀ ਸ਼ਾਨਦਾਰ ਰੈਸਿਪੀ।

ਮਟਰ ਪਰਾਠਾ ਬਣਾਉਣ ਲਈ ਜ਼ਰੂਰੀ ਚੀਜ਼ਾਂ-

ਹਰੇ ਮਟਰ

ਹਰਾ ਧਨੀਆ

ਹਰੀ ਮਿਰਚ

ਬਰੀਕ ਕੱੱਟਿਆ ਹੋਇਆ ਧਨੀਆ

ਪੀਸੀ ਹੋਈ ਲਾਲ ਮਿਰਚ

ਅੰਬਚੂਰ ਪਾਊਡਰ

ਜੀਰਾ

ਹੀਂਗ

ਲੂਣ/ਨਮਕ (ਸਵਾਦ ਅਨੁਸਾਰ)

ਆਟਾ

ਰਿਫਾਇੰਡ ਆਇਲ

ਮਟਰ ਪਰਾਠਾ ਬਣਾਉਣ ਦਾ ਤਰੀਕਾ-

ਸਭ ਤੋਂ ਪਹਿਲਾਂ ਹਰੇ ਮਟਰਾਂ ਨੂੰ ਛਿੱਲ ਲਓ ਅਤੇ ਪ੍ਰੈਸ਼ਰ ਕੁੱਕਰ 'ਚ ਥੋੜ੍ਹਾ ਜਿਹਾ ਨਮਕ ਪਾਓ ਅਤੇ 2-3 ਸੀਟੀਆਂ ਆਉਣ ਤੱਕ ਉਬਾਲ ਲਓ।

2-3 ਸੀਟੀਆਂ ਦੇ ਬਾਅਦ ਗੈਸ ਬੰਦ ਕਰ ਦਿਓ ਅਤੇ ਕੂਕਰ ਦੀ ਸੀਟੀ ਕੱਢ ਦਿਓ, ਹੁਣ ਮਟਰਾਂ ਨੂੰ ਛਾਣੋ ਤਾਂ ਕਿ ਸਾਰਾ ਪਾਣੀ ਨਿਕਲ ਜਾਵੇ।

ਜਦੋਂ ਮਟਰ ਠੰਢੇ ਹੋ ਜਾਣ ਤਾਂ ਉਨ੍ਹਾਂ ਨੂੰ ਥੋੜਾ ਜਿਹਾ ਮੈਸ਼ ਕਰੋ।

ਹੁਣ ਇੱਕ ਪੈਨ ਵਿੱਚ ਤੇਲ ਪਾਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਅੱਧਾ ਚਮਚ ਜੀਰਾ ਅਤੇ ਇੱਕ ਮਿਰਚ ਪਾ ਕੇ ਮਟਰ ਪਾਓ।

ਇਸ ਤੋਂ ਬਾਅਦ ਇਸ ਵਿਚ ਡੇਢ ਚੱਮਚ ਪੀਸਿਆ ਧਨੀਆ, ਇਕ ਚੁਟਕੀ ਪੀਸੀ ਹੋਈ ਲਾਲ ਮਿਰਚ, ਬਾਰੀਕ ਕੱਟੀ ਹੋਈ ਹਰੀ ਮਿਰਚ, ਅੱਧਾ ਚੱਮਚ ਸੁੱਕਾ ਅੰਬ ਦਾ ਪਾਊਡਰ, ਬਾਰੀਕ ਕੱਟਿਆ ਹੋਇਆ ਧਨੀਆ ਪੱਤਾ, ਇਕ ਚੁਟਕੀ ਹੀਂਗ ਅਤੇ ਨਮਕ ਸਵਾਦ ਅਨੁਸਾਰ ਮਿਲਾ ਲਓ। ਚੰਗੀ ਤਰ੍ਹਾਂ ਰਲਾਓ।

ਹੁਣ ਇਸ ਨੂੰ 10 ਮਿੰਟ ਲਈ ਘੱਟ ਅੱਗ 'ਤੇ ਫ੍ਰਾਈ ਕਰੋ, ਇਸ ਨੂੰ ਵਿਚ-ਵਿਚ ਹਿਲਾਉਂਦੇ ਰਹੋ।

ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਪਲੇਟ 'ਚ ਕੱਢ ਲਓ ਅਤੇ ਠੰਡਾ ਹੋਣ ਦਿਓ।

ਮਟਰ ਦੇ ਪਰਾਠੇ ਬਣਾਉਣ ਲਈ ਆਟੇ ਨੂੰ ਚੰਗੀ ਤਰ੍ਹਾਂ ਗੁਨ੍ਹੋ ਅਤੇ ਇਸ ਵਿਚ ਥੋੜ੍ਹਾ ਜਿਹਾ ਨਮਕ ਪਾਓ।

ਹੁਣ ਆਟੇ 'ਚ ਮਟਰ ਦਾ ਮਿਸ਼ਰਣ ਭਰ ਕੇ ਗੋਲ ਪੇੜਾ ਬਣਾ ਲਓ।

ਆਟੇ ਨੂੰ ਹਲਕਾ ਜਿਹਾ ਰੋਲ ਕਰੋ

ਦੂਜੇ ਪਾਸੇ ਪੈਨ 'ਤੇ ਰੋਲ ਕੀਤੇ ਪਰਾਠੇ ਨੂੰ ਚੰਗੀ ਤਰ੍ਹਾਂ ਤਲ ਲਓ। (ਤੁਸੀਂ ਭਾਵੇਂ ਰਿਫਾਇੰਗ 'ਚ ਪਰੌਠੇ ਨੂੰ ਤਲੋ, ਜਾਂ ਦੇਸੀ ਘਿਓ 'ਚ, ਇਹ ਤੁਹਾਡੀ ਮਰਜ਼ੀ ਹੈ)

ਜਦੋਂ ਪਰਾਠਾ ਦੋਹਾਂ ਪਾਸਿਆਂ ਤੋਂ ਪੱਕ ਜਾਵੇ ਤਾਂ ਇਸ ਨੂੰ ਪਲੇਟ 'ਤੇ ਕੱਢ ਲਓ।

ਹੁਣ ਇਸ ਪਰਾਠੇ ਨੂੰ ਅਚਾਰ ਅਤੇ ਚਾਹ ਨਾਲ ਖਾਓ।

Have something to say? Post your comment

More from National

ਪੰਜਾਬ ਵਿੱਚ ਨਹਿਰੀ ਸਿੰਚਾਈ 26.5% ਤੋਂ ਵਧ ਕੇ 78% ਹੋਈ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਵਿੱਚ ਨਹਿਰੀ ਸਿੰਚਾਈ 26.5% ਤੋਂ ਵਧ ਕੇ 78% ਹੋਈ: ਮੁੱਖ ਮੰਤਰੀ ਭਗਵੰਤ ਮਾਨ

ਮੁੜ ਚੁੱਲ੍ਹਿਆਂ 'ਤੇ ਪਰਤਿਆ ਜੀਵਨ: ਪੰਜਾਬ ਦੇ ਪਿੰਡਾਂ ਵਿੱਚ ਐਲ.ਪੀ.ਜੀ. ਦਾ ਸੰਕਟ : ਹੁਰਮੁਜ਼ ਜਲਡਮਰੂ ਮੱਧ ਵਿੱਚ ਤਣਾਅ

ਮੁੜ ਚੁੱਲ੍ਹਿਆਂ 'ਤੇ ਪਰਤਿਆ ਜੀਵਨ: ਪੰਜਾਬ ਦੇ ਪਿੰਡਾਂ ਵਿੱਚ ਐਲ.ਪੀ.ਜੀ. ਦਾ ਸੰਕਟ : ਹੁਰਮੁਜ਼ ਜਲਡਮਰੂ ਮੱਧ ਵਿੱਚ ਤਣਾਅ

ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ

ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ

LPG ਸਿਲੰਡਰ ₹60 ਮਹਿੰਗਾ: ਦੇਸ਼ ਭਰ ਵਿੱਚ ਗੈਸ ਕੀਮਤਾਂ ਵਧੀਆਂ, ਵਿਰੋਧੀ ਧਿਰ ਦੇ ਪ੍ਰਦਰਸ਼ਨ ਸ਼ੁਰੂ

LPG ਸਿਲੰਡਰ ₹60 ਮਹਿੰਗਾ: ਦੇਸ਼ ਭਰ ਵਿੱਚ ਗੈਸ ਕੀਮਤਾਂ ਵਧੀਆਂ, ਵਿਰੋਧੀ ਧਿਰ ਦੇ ਪ੍ਰਦਰਸ਼ਨ ਸ਼ੁਰੂ

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ; ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ; ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਟਰੰਪ ਦਾ SOTU 2026: “35 ਮਿਲੀਅਨ ਜ਼ਿੰਦਗੀਆਂ” ਤੇ “ਆਪਰੇਸ਼ਨ ਸਿੰਦੂਰ” ਦਾ ਦਾਅਵਾ – ਸੱਚ ਕੀ ਹੈ?

ਟਰੰਪ ਦਾ SOTU 2026: “35 ਮਿਲੀਅਨ ਜ਼ਿੰਦਗੀਆਂ” ਤੇ “ਆਪਰੇਸ਼ਨ ਸਿੰਦੂਰ” ਦਾ ਦਾਅਵਾ – ਸੱਚ ਕੀ ਹੈ?

ਪੰਜਾਬ ਵਿੱਚ ਸੁਰੱਖਿਆ ਵਾਪਸੀ ਦਾ ਮਾਮਲਾ: ਧਾਰਮਿਕ ਅਗੂਆਂ ਅਤੇ ਕਲਾਕਾਰਾਂ ਤੋਂ ਕਵਰ ਹਟਾਉਣ ’ਤੇ ਸਿਆਸੀ ਤੂਫ਼ਾਨ

ਪੰਜਾਬ ਵਿੱਚ ਸੁਰੱਖਿਆ ਵਾਪਸੀ ਦਾ ਮਾਮਲਾ: ਧਾਰਮਿਕ ਅਗੂਆਂ ਅਤੇ ਕਲਾਕਾਰਾਂ ਤੋਂ ਕਵਰ ਹਟਾਉਣ ’ਤੇ ਸਿਆਸੀ ਤੂਫ਼ਾਨ

AI ਸੰਮੇਲਨ ਵਿੱਚ 'ਸ਼ਰਟਲੈੱਸ' ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਗ੍ਰਿਫ਼ਤਾਰ

AI ਸੰਮੇਲਨ ਵਿੱਚ 'ਸ਼ਰਟਲੈੱਸ' ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਗ੍ਰਿਫ਼ਤਾਰ

ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ

ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ