ਮੋਹਾਲੀ : ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ- ਕਬਾੜ 'ਚ ਵੇਚਦੇ ਸੀ ਪੁਰਜ਼ੇ
ਗਿਰੋਹ ਮੋਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਰੇਕੀ ਕਰਨ ਤੋਂ ਬਾਅਦ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਚੋਰੀ ਤੋਂ ਬਾਅਦ ਵਾਹਨ ਕੁਝ ਦਿਨਾਂ ਲਈ ਲੁਕਾ ਦਿੱਤੇ ਜਾਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਤੋੜ ਕੇ ਕਬਾੜ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ। ਇਸ ਤਰੀਕੇ ਨਾਲ ਚੋਰੀ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।