ਰਾਜਸਥਾਨ ਮਿਡ-ਡੇਅ ਮੀਲ ਸਕੀਮ ਵਿੱਚ 2,000 ਕਰੋੜ ਰੁਪਏ ਦਾ ਵੱਡਾ ਘੁਟਾਲਾ, ਏਸੀਬੀ ਨੇ 21 ਲੋਕਾਂ ਵਿਰੁੱਧ ਐਫਆਈਆਰ ਦਰਜ
ਰਾਜਸਥਾਨ ਵਿੱਚ ਕੋਵਿਡ ਦੌਰਾਨ ਸਕੂਲ ਬੰਦ ਹੋਣ ਸਮੇਂ ਮਿਡ-ਡੇ-ਮੀਲ ਯੋਜਨਾ ਹੇਠ ₹2000 ਕਰੋੜ ਦੇ ਕਥਿਤ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਐਂਟੀ-ਕਰਪਸ਼ਨ ਬਿਊਰੋ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਖਾਣੇ ਦੀ ਵੰਡ ਕਾਗਜ਼ਾਂ ‘ਚ ਦਿਖਾਈ ਗਈ, ਹਕੀਕਤ ‘ਚ ਨਹੀਂ।