ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ
ਪੱਛਮੀ ਏਸ਼ੀਆ ਦੇ ਤਣਾਅ ਕਾਰਨ ਭਾਰਤ ਵਿੱਚ ਕਮਰਸ਼ੀਅਲ LPG ਅਤੇ LNG ਸਪਲਾਈ ‘ਤੇ ਦਬਾਅ ਪੈਦਾ ਹੋਇਆ ਹੈ। ਕੇਂਦਰ ਸਰਕਾਰ ਨੇ ਘਰੇਲੂ ਗੈਸ ਸਪਲਾਈ ਬਚਾਉਣ ਲਈ Essential Commodities Act ਲਾਗੂ ਕਰਕੇ ਉਤਪਾਦਨ ਵਧਾਇਆ ਅਤੇ ਉਦਯੋਗਿਕ ਸਪਲਾਈ ‘ਤੇ ਕੁਝ ਪਾਬੰਦੀਆਂ ਲਗਾਈਆਂ ਹਨ। ਇਸ ਦਾ ਸਭ ਤੋਂ ਵੱਧ ਅਸਰ ਹੋਟਲ ਅਤੇ ਰੈਸਟੋਰੈਂਟ ਉਦਯੋਗ ‘ਤੇ ਦਿਖਾਈ ਦੇ ਰਿਹਾ ਹੈ।