ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਜ਼ਿੰਦਾ ਸੜਿਆ, ਟਰੱਕ ਪਲਟਣ ਮਗਰੋਂ ਲੱਗੀ ਅੱਗ,ਕੈਬਿਨ ਵਿੱਚ ਫਸ ਗਿਆ ਨੌਜਵਾਨ
ਹਾਦਸੇ ਨਾਲ ਜੁੜੇ ਸ਼ੁਰੂਆਤੀ ਐਮਰਜੈਂਸੀ ਲਾਗਜ਼ ਤੋਂ ਪਤਾ ਲੱਗਾ ਹੈ ਕਿ ਟਰੱਕ ਪਲਟਣ ਤੋਂ ਬਾਅਦ ਫਿਊਲ ਟੈਂਕ ਫਟਿਆ, ਜਿਸ ਕਾਰਨ ਅੱਗ ਕੁਝ ਸੈਕਿੰਡਾਂ ਵਿੱਚ ਕੈਬਿਨ ਤੱਕ ਫੈਲ ਗਈ। ਸੂਤਰਾਂ ਮੁਤਾਬਕ ਡਰਾਈਵਰ ਨੇ ਕੈਬਿਨ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਦੇ ਪਲਟੇ ਹੋਣ ਕਾਰਨ ਉਹ ਅੰਦਰ ਹੀ ਫਸ ਗਿਆ। ਇਹ ਮਾਮਲਾ ਹੁਣ ਮੈਕੈਨਿਕਲ ਫੇਲਿਅਰ ਜਾਂ ਓਵਰਲੋਡਿੰਗ ਦੇ ਐਂਗਲ ਤੋਂ ਵੀ ਜਾਂਚ ਹੇਠ ਹੈ।