ਸਰਹਿੰਦ: ਰੇਲਵੇ ਟਰੈਕ 'ਤੇ ਧਮਾਕਾ, ਮਾਲ ਗੱਡੀ ਦੇ ਇੰਜਣ ਦਾ ਨੁਕਸਾਨ; ਲੋਕੋ ਪਾਇਲਟ ਜ਼ਖਮੀ
ਘਟਨਾ ਤੋਂ ਤੁਰੰਤ ਬਾਅਦ ਰੇਲਵੇ, ਸਥਾਨਕ ਪੁਲਿਸ ਅਤੇ ਸਰਕਾਰੀ ਰੇਲਵੇ ਪੁਲਿਸ (GRP) ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਟਰੈਕ ਨੂੰ ਸੀਲ ਕਰਕੇ ਫੋਰੈਂਸਿਕ ਅਤੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। GRP ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।