Friday, February 06, 2026
BREAKING
T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ “ਸੰਵਿਧਾਨ ਦੀ ਪਾਲਣਾ ਕਰੋ ਜਾਂ ਦੇਸ਼ ਛੱਡੋ”: ਵਟਸਐਪ ਦੀ ਪ੍ਰਾਈਵੇਸੀ ਨੀਤੀ ’ਤੇ ਮੇਟਾ ਨੂੰ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਜੀਠੀਆ ਮਾਮਲਾ: ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ, ਪੰਜਾਬ ਸਰਕਾਰ ਦੇਵੇਗੀ ਜਵਾਬ

Punjab

ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ਼ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਗੜੇਮਾਰੀ ਤੇ ਮੀਂਹ, ਤਾਪਮਾਨ ਵਿੱਚ 4 ਤਕ ਡਿਗਰੀ ਡਿੱਗਿਆ ਪਾਰਾ

January 23, 2026 07:12 AM

ਚੰਡੀਗੜ੍ਹ (ਪੰਜਾਬ ਡੈਸਕ):

ਲੰਬੇ ਸਮੇਂ ਦੇ ਖੁਸ਼ਕ ਅਤੇ ਧੁੱਪ ਵਾਲੇ ਮੌਸਮ ਤੋਂ ਬਾਅਦ, ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਮੌਸਮ ਵਿਭਾਗ ਵਲੋਂ ਤਿੰਨ ਦਿਨ ਪਹਿਲਾਂ ਜਾਰੀ ਜਾਣਕਾਰੀ ਸਹੀ ਸਾਬਤ ਹੋਈ।ਅੱਜ ਤੜਕੇ 2 ਤੋਂ 4 ਵਜੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ਼-ਤੂਫ਼ਾਨ ਦੇ ਨਾਲ ਦਰਮਿਆਨੀ ਤੋਂ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀਆਂ ਖ਼ਬਰਾਂ ਹਨ । ਮੌਸਮ ਵਿਭਾਗ ਡਾਂ ਕਹਿਣਾ ਹੈ ਕਿ ਇਹ ਸਭ ਪੱਛਮੀ ਗੜਬੜੀ ਕਰਕੇ ਹੋਣਰਿਹਾ ਹੈ ਮੌਸਮ ਵਿੱਚ ਇਸ ਤਬਦੀਲੀ ਦਾ ਤਾਪਮਾਨ 'ਤੇ ਸਿੱਧਾ ਅਸਰ ਪਿਆ ਹੈ, ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ।

ਮੌਸਮ ਵਿਭਾਗ ਅਨੁਸਾਰ ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਮੂਨਕ, ਪਾਤੜਾਂ, ਸਮਾਣਾ, ਪਟਿਆਲਾ, ਫਫੜੇ ਭਾਈਕਾ, ਰਾਜਪੁਰ ਸਾਹਿਬ, ਦੇਹਗੜ੍ਹ, ਨਾਭਾ ਸਮੇਤ ਕਈ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੋਹਾਲੀ, ਬੱਸੀ ਪਠਾਣਾ, ਖੰਨਾ, ਪਾਇਲ, ਚੰਡੀਗੜ੍ਹ, ਖਰੜ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ, ਮੋਗਾ, ਸ਼ਾਹਕੋਟ, ਨਿਹਾਲ ਸਿੰਘਵਾਲਾ, ਰਾਏਕੋਟ, ਜਗਰਾਓਂ, ਲੁਧਿਆਣਾ ਪੱਛਮੀ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਗੜ੍ਹਸ਼ੰਕਰ, ਗੜ੍ਹਸ਼ੰਕਰ, ਨਨੰਸ਼ਹਿਰ, ਏ. ਮੁਕੇਰੀਆਂ। ਸਰਦੂਲਗੜ੍ਹ, ਤਲਵੰਡੀ ਸਾਬੋ, ਅਬੋਹਰ, ਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਰਾਮਪੁਰਾ ਫੂਲ, ਜੈਤੂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬਾਘਾ ਪੁਰਾਣਾ, ਫਰੀਦਕੋਟ, ਫਿਰੋਜ਼ਪੁਰ, ਜ਼ੀਰਾ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਧਾਰ ਕਲਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 15 ਤੋਂ 18 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਰਾਤ ਨੂੰ ਠੰਢ ਹੋਰ ਵੀ ਵੱਧ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਗਰਮ ਕੱਪੜੇ ਪਹਿਨਣੇ ਪੈਂਦੇ ਹਨ।

ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਖਰਾਬ ਮੌਸਮ ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੁਝ ਖੇਤਰਾਂ ਵਿੱਚ ਬਿਜਲੀ ਡਿੱਗਣ ਦਾ ਖ਼ਤਰਾ ਹੋਵੇਗਾ। ਲੋਕਾਂ ਨੂੰ ਖੁੱਲ੍ਹੀਆਂ ਥਾਵਾਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਡਰਾਈਵਰਾਂ ਨੂੰ ਸਾਵਧਾਨੀ ਵਰਤਣ ਅਤੇ ਤੇਜ਼ ਰਫ਼ਤਾਰ ਤੋਂ ਬਚਣ ਦੀ ਵੀ ਅਪੀਲ ਕੀਤੀ ਗਈ ਹੈ।

ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੀਂਹ ਕਣਕ ਅਤੇ ਸਰ੍ਹੋਂ ਵਰਗੀਆਂ ਹਾੜੀ ਦੀਆਂ ਫਸਲਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ, ਪਰ ਤੇਜ਼ ਹਵਾਵਾਂ ਅਤੇ ਗੜੇਮਾਰੀ ਵੀ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ 24 ਤੋਂ 48 ਘੰਟਿਆਂ ਲਈ ਮੌਸਮ ਵਿੱਚ ਇਸੇ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੀ ਭਵਿੱਖਬਾਣੀ ਕੀਤੀ ਹੈ।

Have something to say? Post your comment

More from Punjab

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ

ਪੰਜਾਬ ਦੀਆਂ ਸੜਕਾਂ ‘ਤੇ ਵੱਡੀ ਸਫ਼ਲਤਾ: ਸੜਕ ਸੁਰੱਖਿਆ ਫੋਰਸ ਕਾਰਨ ਮੌਤਾਂ ਵਿੱਚ 48% ਦੀ ਇਤਿਹਾਸਕ ਗਿਰਾਵਟ

ਪੰਜਾਬ ਦੀਆਂ ਸੜਕਾਂ ‘ਤੇ ਵੱਡੀ ਸਫ਼ਲਤਾ: ਸੜਕ ਸੁਰੱਖਿਆ ਫੋਰਸ ਕਾਰਨ ਮੌਤਾਂ ਵਿੱਚ 48% ਦੀ ਇਤਿਹਾਸਕ ਗਿਰਾਵਟ

ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ

ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ

ਕੇਂਦਰੀ ਬਜਟ ’ਚ ਪੰਜਾਬ ਅਤੇ ਕਿਸਾਨਾਂ ਨਾਲ ਵਿਤਕਰਾ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟਾਈ ਨਿਰਾਸ਼ਾ

ਕੇਂਦਰੀ ਬਜਟ ’ਚ ਪੰਜਾਬ ਅਤੇ ਕਿਸਾਨਾਂ ਨਾਲ ਵਿਤਕਰਾ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟਾਈ ਨਿਰਾਸ਼ਾ

ਗੁਰਦਾਸਪੁਰ ਦੇ 7 ਸਾਲਾ ਕਰਮਨਬੀਰ ਸਿੰਘ ਨੇ 195 ਦੇਸ਼ਾਂ ਦੇ ਨਾਮ ਯਾਦਦਾਸ਼ਤ ਨਾਲ ਸੁਣਾਕੇ ਇਤਿਹਾਸ ਰਚਿਆ

ਗੁਰਦਾਸਪੁਰ ਦੇ 7 ਸਾਲਾ ਕਰਮਨਬੀਰ ਸਿੰਘ ਨੇ 195 ਦੇਸ਼ਾਂ ਦੇ ਨਾਮ ਯਾਦਦਾਸ਼ਤ ਨਾਲ ਸੁਣਾਕੇ ਇਤਿਹਾਸ ਰਚਿਆ

ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ

ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ

ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

ਹੁਸ਼ਿਆਰਪੁਰ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 62 ਘੰਟੇ ਚੱਲੀ ED-IT ਦੀ ਛਾਪੇਮਾਰੀ ਸਮਾਪਤ, ਏਜੰਸੀਆਂ ਵਾਪਸ ਮੁੜੀਆਂ—

ਹੁਸ਼ਿਆਰਪੁਰ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 62 ਘੰਟੇ ਚੱਲੀ ED-IT ਦੀ ਛਾਪੇਮਾਰੀ ਸਮਾਪਤ, ਏਜੰਸੀਆਂ ਵਾਪਸ ਮੁੜੀਆਂ—

ਨਵਜੋਤ ਕੌਰ ਸਿੱਧੂ ਨੇ ਕਿਹਾ, ਮੇਰੇ ਘਰ 'ਚ ਹਰ ਵੇਲੇ ਮਿਲੇਗਾ ਗੌਮੂਤਰ : ਅਨਿਰੁੱਧਾਚਾਰੀਆ ਨੂੰ ਮਿਲੇ ਨਵਜੋਤ ਕੌਰ ਸਿੱਧੂ- ਕੈਂਸਰ ਵੀ ਗਊ ਮਾਤਾ ਦੀ ਕਿਰਪਾ ਤੇ ਆਯੂਵੇਦ ਨਾਲ਼ ਠੀਕ ਹੋਇਆ, ਡਾਕਟਰਾਂ ਨੇ ਚਾਰ ਹਫਤੇ ਦੀ ਮਹਿਮਾਨ ਦਸਿਆ ਸੀ :  ਅਨਿਰੁੱਧਾਚਾਰੀਆ

ਹਾਈ ਕੋਰਟ ਵੱਲੋਂ 184 ਸੀਨੀਅਰ ਸਹਾਇਕ-ਕਮ-ਇੰਸਪੈਕਟਰਾਂ ਦੀ ਭਰਤੀ ਨੂੰ ਕਲੀਨ ਚਿੱਟ, ਪੇਪਰ ਲੀਕ ਦੇ ਦੋਸ਼ ਰੱਦ

ਹਾਈ ਕੋਰਟ ਵੱਲੋਂ 184 ਸੀਨੀਅਰ ਸਹਾਇਕ-ਕਮ-ਇੰਸਪੈਕਟਰਾਂ ਦੀ ਭਰਤੀ ਨੂੰ ਕਲੀਨ ਚਿੱਟ, ਪੇਪਰ ਲੀਕ ਦੇ ਦੋਸ਼ ਰੱਦ