Friday, February 06, 2026
BREAKING
T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ “ਸੰਵਿਧਾਨ ਦੀ ਪਾਲਣਾ ਕਰੋ ਜਾਂ ਦੇਸ਼ ਛੱਡੋ”: ਵਟਸਐਪ ਦੀ ਪ੍ਰਾਈਵੇਸੀ ਨੀਤੀ ’ਤੇ ਮੇਟਾ ਨੂੰ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਜੀਠੀਆ ਮਾਮਲਾ: ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ, ਪੰਜਾਬ ਸਰਕਾਰ ਦੇਵੇਗੀ ਜਵਾਬ

Punjab

ਮੋਹਲ਼ੇਧਾਰ ਮੀਂਹ ਤੇ ਹਨੇਰੀ ਨਾਲ ਮੋਹਾਲੀ ਜ਼ਿਲ੍ਹਾ ਦਿਨੇ ਹਨੇਰੇ ’ਚ ਡੁੱਬਿਆ- 25.1 ਮਿ.ਮੀ. ਮੀਂਹ ਨਾਲ 24 ਘੰਟਿਆਂ ’ਚ 12.8 ਡਿਗਰੀ ਡਿੱਗਿਆ ਤਾਪਮਾਨ

January 23, 2026 09:25 PM

ਮੋਹਾਲੀ, 23 ਜਨਵਰੀ:
ਵੀਰਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ ਮੋਹਲ਼ੇਧਾਰ ਮੀਂਹ ਅਤੇ ਤੇਜ਼ ਹਨੇਰੀ ਸ਼ੁੱਕਰਵਾਰ ਨੂੰ ਸਾਰਾ ਦਿਨ ਮੋਹਾਲੀ, ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਰਿਹਾ। ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜਿੱਥੇ ਸੜਕ ਆਵਾਜਾਈ ਠੱਪ ਹੋ ਗਈ, ਉੱਥੇ ਹੀ ਬਿਜਲੀ ਸਪਲਾਈ ਵੀ ਗੰਭੀਰ ਤੌਰ ’ਤੇ ਪ੍ਰਭਾਵਿਤ ਰਹੀ।
India Meteorological Department, ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 25.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਅਸਰ ਮੈਦਾਨੀ ਖੇਤਰਾਂ ਦੇ ਤਾਪਮਾਨ ’ਤੇ ਸਿੱਧਾ ਪਿਆ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 22 ਜਨਵਰੀ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 26.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਆਮ ਨਾਲੋਂ 8 ਡਿਗਰੀ ਵੱਧ ਸੀ। ਪਰ 23 ਜਨਵਰੀ ਨੂੰ ਇਹ ਘਟ ਕੇ 13.5 ਡਿਗਰੀ ਸੈਲਸੀਅਸ ਰਹਿ ਗਿਆ, ਜਿਸ ਨਾਲ ਸਿਰਫ਼ 24 ਘੰਟਿਆਂ ਵਿੱਚ 12.8 ਡਿਗਰੀ ਸੈਲਸੀਅਸ ਦੀ ਤੇਜ਼ ਗਿਰਾਵਟ ਦਰਜ ਕੀਤੀ ਗਈ। ਇਹ ਤਾਪਮਾਨ ਆਮ ਨਾਲੋਂ 4.8 ਡਿਗਰੀ ਘੱਟ ਦੱਸਿਆ ਗਿਆ।

18 ਘੰਟੇ ਹਨੇਰਾ, ਦਰੱਖਤ ਤੇ ਖੰਭੇ ਡਿੱਗੇ

ਹਨੇਰੀ ਅਤੇ ਭਾਰੀ ਮੀਂਹ ਕਾਰਨ ਮੋਹਾਲੀ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸ਼ਾਮ ਤੱਕ ਲਗਭਗ 18 ਘੰਟੇ ਬਿਜਲੀ ਸਪਲਾਈ ਬੰਦ ਰਹੀ। ਤੇਜ਼ ਹਵਾਵਾਂ ਨਾਲ ਕਈ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਨਾਲ ਵਾਹਨਾਂ ਅਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।
ਲਗਾਤਾਰ ਮੀਂਹ ਨੇ ਸ਼ਹਿਰੀ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ। ਕਈ ਮੁੱਖ ਸੜਕਾਂ ’ਤੇ ਲੰਬੇ ਟ੍ਰੈਫਿਕ ਜਾਮ ਦੇਖੇ ਗਏ। ਦੋਪਹੀਆ ਵਾਹਨ ਸੜਕਾਂ ਤੋਂ ਲਗਭਗ ਗਾਇਬ ਰਹੇ, ਜਦਕਿ ਕਾਰਾਂ ਅਤੇ ਹੋਰ ਵਾਹਨ ਘੰਟਿਆਂ ਤੱਕ ਜਾਮ ਵਿੱਚ ਫਸੇ ਰਹੇ।
ਉਦਯੋਗਿਕ ਖੇਤਰ ਫੇਜ਼-1 ਦੇ ਕਾਰਜਕਾਰੀ ਇੰਜੀਨੀਅਰ ਅਨੁਸਾਰ, ਇਲਾਕੇ ਵਿੱਚ ਲਗਭਗ 50 ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਨਾਲ ਬਿਜਲੀ ਸਪਲਾਈ ਪੂਰੀ ਤਰ੍ਹਾਂ ਵਿਘਨਿਤ ਹੋ ਗਈ। ਬਿਜਲੀ ਨਿਗਮ ਦੀਆਂ ਟੀਮਾਂ ਬਹਾਲੀ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਨੁਕਸਾਨ ਦਾ ਮੁਲਾਂਕਣ ਬਾਅਦ ਵਿੱਚ ਕੀਤਾ ਜਾਵੇਗਾ।

📦 BOX NEWS
ਬਡਮਾਜਰਾ ’ਚ ਕਰੰਟ ਲੱਗਣ ਨਾਲ ਗਾਂ ਦੀ ਮੌਤ, ਸੈਕਟਰ-70 ’ਚ ਪਾਣੀ ਦੀ ਟੈਂਕੀ ਡਿੱਗਣ ਨਾਲ ਬਿਜਲੀ ਠੱਪ
ਪਿੰਡ ਬਡਮਾਜਰਾ ਵਿੱਚ ਮੀਟਰ ਬਾਕਸ ਤੋਂ ਨਿਕਲੀਆਂ ਨੰਗੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਇੱਕ ਗਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਸੈਕਟਰ-70 ਦੇ ਐਮਆਈਜੀ ਫਲੈਟਾਂ ਵਿੱਚ ਚੌਥੀ ਮੰਜ਼ਿਲ ਤੋਂ ਡਿੱਗੀ ਪਾਣੀ ਦੀ ਟੈਂਕੀ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਈ, ਜਿਸ ਨਾਲ ਪੂਰੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਸਥਾਨਕ ਨਿਵਾਸੀਆਂ ਨੇ ਬਿਜਲੀ ਨਿਗਮ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ।

ਫਸਲਾਂ ਨੂੰ ਨੁਕਸਾਨ ਦੀ ਸੰਭਾਵਨਾ
ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਅਜੇ ਕੋਈ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਗਏ, ਪਰ ਪੇਂਡੂ ਖੇਤਰਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਕਣਕ, ਸਰ੍ਹੋਂ, ਆਲੂ, ਗੰਨਾ ਅਤੇ ਟਮਾਟਰ ਸਮੇਤ ਹੋਰ ਸਬਜ਼ੀਆਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।

*ਪੀ.ਐਸ.ਪੀ.ਸੀ.ਐਲ. ਸਟਾਫ਼ ਬਿਜਲੀ ਸਪਲਾਈ ਦੀ ਬਹਾਲੀ ਲਈ 24 ਘੰਟੇ ਸਰਗਰਮ*

ਪੰਜਾਬ ਭਰ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਕਾਰਨ ਰਾਜ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਦੱਸਣਯੋਗ ਹੈ ਕਿ ਸਪਲਾਈ ਬੰਦ ਹੋਣ ਦਾ ਮੁੱਖ ਕਾਰਨ ਬਿਜਲੀ ਦੀਆਂ ਲਾਈਨਾਂ 'ਤੇ ਦਰੱਖਤ ਡਿੱਗਣਾ ਹੈ, ਜਿਸ ਨਾਲ ਖੰਭੇ ਅਤੇ ਟ੍ਰਾਂਸਫਾਰਮਰ ਢਾਂਚਿਆਂ ਦਾ ਨੁਕਸਾਨ ਹੋਇਆ ।

ਬਿਜਲੀ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਬਨੂੜ ਭਬਾਤ 66 ਕੇਵੀ ਲਾਈਨ 'ਤੇ ਇੱਕ ਨਿਰਮਾਣ ਅਧੀਨ ਟ੍ਰਾਂਸਮਿਸ਼ਨ ਟਾਵਰ ਡਿੱਗ ਗਿਆ, ਜਿਸ ਕਾਰਨ ਜ਼ੀਰਕਪੁਰ ਖੇਤਰ ਵਿੱਚ ਸਪਲਆਈ ‘ਚ ਵੱਡਾ ਵਿਘਨ ਪਿਆ। ਪ੍ਰਾਪਤ ਰਿਪੋਰਟਾਂ ਅਨੁਸਾਰ ਰਾਜ ਵਿੱਚ ਲਗਭਗ 600 ਤੋਂ ਵੱਧ ਖੰਭੇ ਟੁੱਟਣ ਦੀ ਰਿਪੋਰਟ ਹੈ ਅਤੇ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਪੀ.ਐਸ.ਪੀ.ਸੀ.ਐਲ. ਦੇ ਸਟਾਫ਼ ਨੇ ਸਪਲਾਈ ਨੂੰ ਬਹਾਲ ਕਰਨ ਲਈ ਦਿਨ ਭਰ ਮੁਸ਼ਕਲ ਹਾਲਾਤਾਂ ਵਿੱਚ ਕੰਮ ਕੀਤਾ।

Have something to say? Post your comment

More from Punjab

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ

ਪੰਜਾਬ ਦੀਆਂ ਸੜਕਾਂ ‘ਤੇ ਵੱਡੀ ਸਫ਼ਲਤਾ: ਸੜਕ ਸੁਰੱਖਿਆ ਫੋਰਸ ਕਾਰਨ ਮੌਤਾਂ ਵਿੱਚ 48% ਦੀ ਇਤਿਹਾਸਕ ਗਿਰਾਵਟ

ਪੰਜਾਬ ਦੀਆਂ ਸੜਕਾਂ ‘ਤੇ ਵੱਡੀ ਸਫ਼ਲਤਾ: ਸੜਕ ਸੁਰੱਖਿਆ ਫੋਰਸ ਕਾਰਨ ਮੌਤਾਂ ਵਿੱਚ 48% ਦੀ ਇਤਿਹਾਸਕ ਗਿਰਾਵਟ

ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ

ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ

ਕੇਂਦਰੀ ਬਜਟ ’ਚ ਪੰਜਾਬ ਅਤੇ ਕਿਸਾਨਾਂ ਨਾਲ ਵਿਤਕਰਾ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟਾਈ ਨਿਰਾਸ਼ਾ

ਕੇਂਦਰੀ ਬਜਟ ’ਚ ਪੰਜਾਬ ਅਤੇ ਕਿਸਾਨਾਂ ਨਾਲ ਵਿਤਕਰਾ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟਾਈ ਨਿਰਾਸ਼ਾ

ਗੁਰਦਾਸਪੁਰ ਦੇ 7 ਸਾਲਾ ਕਰਮਨਬੀਰ ਸਿੰਘ ਨੇ 195 ਦੇਸ਼ਾਂ ਦੇ ਨਾਮ ਯਾਦਦਾਸ਼ਤ ਨਾਲ ਸੁਣਾਕੇ ਇਤਿਹਾਸ ਰਚਿਆ

ਗੁਰਦਾਸਪੁਰ ਦੇ 7 ਸਾਲਾ ਕਰਮਨਬੀਰ ਸਿੰਘ ਨੇ 195 ਦੇਸ਼ਾਂ ਦੇ ਨਾਮ ਯਾਦਦਾਸ਼ਤ ਨਾਲ ਸੁਣਾਕੇ ਇਤਿਹਾਸ ਰਚਿਆ

ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ

ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ

ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

ਹੁਸ਼ਿਆਰਪੁਰ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 62 ਘੰਟੇ ਚੱਲੀ ED-IT ਦੀ ਛਾਪੇਮਾਰੀ ਸਮਾਪਤ, ਏਜੰਸੀਆਂ ਵਾਪਸ ਮੁੜੀਆਂ—

ਹੁਸ਼ਿਆਰਪੁਰ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 62 ਘੰਟੇ ਚੱਲੀ ED-IT ਦੀ ਛਾਪੇਮਾਰੀ ਸਮਾਪਤ, ਏਜੰਸੀਆਂ ਵਾਪਸ ਮੁੜੀਆਂ—

ਨਵਜੋਤ ਕੌਰ ਸਿੱਧੂ ਨੇ ਕਿਹਾ, ਮੇਰੇ ਘਰ 'ਚ ਹਰ ਵੇਲੇ ਮਿਲੇਗਾ ਗੌਮੂਤਰ : ਅਨਿਰੁੱਧਾਚਾਰੀਆ ਨੂੰ ਮਿਲੇ ਨਵਜੋਤ ਕੌਰ ਸਿੱਧੂ- ਕੈਂਸਰ ਵੀ ਗਊ ਮਾਤਾ ਦੀ ਕਿਰਪਾ ਤੇ ਆਯੂਵੇਦ ਨਾਲ਼ ਠੀਕ ਹੋਇਆ, ਡਾਕਟਰਾਂ ਨੇ ਚਾਰ ਹਫਤੇ ਦੀ ਮਹਿਮਾਨ ਦਸਿਆ ਸੀ :  ਅਨਿਰੁੱਧਾਚਾਰੀਆ

ਹਾਈ ਕੋਰਟ ਵੱਲੋਂ 184 ਸੀਨੀਅਰ ਸਹਾਇਕ-ਕਮ-ਇੰਸਪੈਕਟਰਾਂ ਦੀ ਭਰਤੀ ਨੂੰ ਕਲੀਨ ਚਿੱਟ, ਪੇਪਰ ਲੀਕ ਦੇ ਦੋਸ਼ ਰੱਦ

ਹਾਈ ਕੋਰਟ ਵੱਲੋਂ 184 ਸੀਨੀਅਰ ਸਹਾਇਕ-ਕਮ-ਇੰਸਪੈਕਟਰਾਂ ਦੀ ਭਰਤੀ ਨੂੰ ਕਲੀਨ ਚਿੱਟ, ਪੇਪਰ ਲੀਕ ਦੇ ਦੋਸ਼ ਰੱਦ