Monday, December 22, 2025

World

OMG! ਮਹਿਲਾ ਦਾ ਕਤਲ ਕਰਨ ਦੇ ਮਾਮਲੇ 'ਚ ਭੇਡ ਨੂੰ 3 ਸਾਲ ਦੀ ਸਜ਼ਾ

Sheep (ਸੰਕੇਤਕ ਤਸਵੀਰ)

May 26, 2022 12:02 PM

Trending News :  ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਕਸਰ ਹੈਰਾਨ ਕਰਨ ਵਾਲੇ ਵੀਡੀਓਜ਼ ਆਉਂਦੀਆਂ ਰਹਿੰਦੀਆਂ ਹਨ। ਕਦੇ ਅਜਿਹੀਆਂ ਖਬਰਾਂ ਮਿਲਦੀਆਂ ਹਨ ਜਿਸ ਦੀ ਤੁਸੀਂ ਸੋਚ ਵੀ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਅਜੀਬੋ-ਗਰੀਬ ਖਬਰ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਕੁਝ ਪਲਾਂ ਲਈ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਵੇਗਾ।

ਤੁਸੀਂ ਅਪਰਾਧੀਆਂ ਨੂੰ ਕਈ ਵਾਰ ਸਜ਼ਾਵਾਂ ਮਿਲਦੀਆਂ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਕਿਸੇ ਜਾਨਵਰ ਨੂੰ ਜੇਲ੍ਹ ਜਾਂਦੇ ਦੇਖਿਆ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਫਰੀਕਾ 'ਚ ਕਿਵੇਂ ਇਕ ਔਰਤ ਨੂੰ ਬੇਰਹਿਮੀ ਨਾਲ ਜ਼ਖਮੀ ਕਰਨ ਤੇ ਉਸ ਨੂੰ ਮਾਰਨ ਦੇ ਮਾਮਲੇ 'ਚ ਭੇਡ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਅਜੀਬੋ-ਗਰੀਬ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਭੀੜ ਨੂੰ ਵੀ ਲਗਪਗ ਇੱਕ ਹਫ਼ਤਾ ਹਿਰਾਸਤ ਵਿੱਚ ਰੱਖਿਆ ਗਿਆ ਸੀ।

ਇਨ੍ਹੀਂ ਦਿਨੀਂ 40 ਸਾਲਾ ਔਰਤ ਦੀ ਬੇਰਹਿਮੀ ਨਾਲ ਜ਼ਖਮੀ ਕਰਨ ਦੇ ਮਾਮਲੇ ਵਿਚ ਭੇਡ ਨੂੰ 3 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਦੱਖਣੀ ਸੂਡਾਨ 'ਚ ਔਰਤ ਦੀ ਕਾਤਲ ਭੇਡ ਨੂੰ ਅਨੋਖੀ ਸਜ਼ਾ ਸੁਣਾਈ ਗਈ ਹੈ।

ਰਿਪੋਰਟਾਂ ਮੁਤਾਬਕ ਭੇਡ ਨੇ ਔਰਤ 'ਤੇ ਆਪਣੇ ਸਿੰਗਾਂ ਨਾਲ ਉਦੋਂ ਤੱਕ ਹਮਲਾ ਕੀਤਾ ਜਦੋਂ ਤੱਕ ਉਸ ਦੀਆਂ ਸਾਰੀਆਂ ਪਸਲੀਆਂ ਟੁੱਟ ਨਾ ਗਈਆਂ। ਇਸ ਤੋਂ ਬਾਅਦ ਜਦੋਂ ਔਰਤ ਬੇਹੋਸ਼ ਹੋ ਗਈ ਤਾਂ ਭੇਡ ਉਸ ਨੂੰ ਉਥੇ ਛੱਡ ਕੇ ਚਲੀ ਗਈ ਅਤੇ ਇੰਨੀਆਂ ਡੂੰਘੀਆਂ ਸੱਟਾਂ ਕਾਰਨ ਹਸਪਤਾਲ ਪਹੁੰਚਦਿਆਂ ਹੀ ਔਰਤ ਦੀ ਮੌਤ ਹੋ ਗਈ।

 

Have something to say? Post your comment