ਅਲਾਸਕਾ: ਅਮਰੀਕਾ ਵਿਚ ਆਏ ਭੂਚਾਲ ਮਗਰੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸੁਨਾਮੀ ਆ ਸਕਦੀ ਹੈ। ਇਸ ਮਗਰੋਂ ਸਥਾਨਕ ਪ੍ਰਸ਼ਾਸਨ ਚੌਕੰਨਾ ਹੋ ਗਿਆ ਹੈ ਅਤੇ ਬਚਾਓ ਕਾਰਜਾਂ ਵਿਚ ਡੱਟ ਗਿਆ ਹੈ। ਦਰਅਸਲ ਅਲਾਸਕਾ ਪ੍ਰਾਇਦੀਪ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੈਕਟਰ ਸਕੇਲ 'ਤੇ 8.2 ਦਿੱਤੀ ਗਈ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿਤੀ ਗਈ ਹੈ। ਖ਼ਬਰ ਲਿਖੇ ਜਾਣ ਤਕ ਫਿਲਹਾਲ ਭੂਚਾਲ ਨਾਲ ਹੋਏ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਹੈ। ਤਜਾ ਮਿਲੀ ਜਾਣਕਾਰੀ ਅਨੁਸਾਰ ਯੂਐਸ ਜੀਓਲੌਜੀਕਲ ਸਰਵੇ ਨੇ ਰਾਤ 11:15 ਵਜੇ ਸਤਹ ਤੋਂ 29 ਮੀਲ ਹੇਠਾਂ ਭੂਚਾਲ ਨੂੰ ਮਹਿਸੂਸ ਕੀਤਾ। ਇਸਦਾ ਪ੍ਰਭਾਵ ਕੇਂਦਰ ਤੋਂ ਬਹੁਤ ਦੂਰ ਹੈ। ਭੂਚਾਲ ਜ਼ਮੀਨ ਤੋਂ ਜ਼ਿਆਦਾ ਹੇਠ ਨਹੀਂ ਸੀ ਇਸ ਲਈ ਸੁਨਾਮੀ ਦੀਆਂ ਲਹਿਰਾਂ ਉੱਠਣ ਕਾਰਨ ਜ਼ਿਆਦਾ ਨੁਕਸਾਨ ਦਾ ਖਦਸ਼ਾ ਨਹੀਂ ਹੈ। ਲੋਕਾਂ ਨੂੰ ਤੱਟ ਤੋਂ ਦੂਰ ਸੁਰੱਖਿਅਤ ਥਾਂ 'ਤੇ ਜਾਣ ਲਈ ਕਿਹਾ ਗਿਆ ਹੈ।