Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Punjab

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ

February 04, 2026 02:53 PM

ਐੱਸ.ਏ.ਐੱਸ. ਨਗਰ (ਮੋਹਾਲੀ), 2 ਫ਼ਰਵਰੀ 2026:

ਮੋਹਾਲੀ ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨਾਲ ਜੁੜੀ ਕੀਮਤੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਗੰਭੀਰ ਹੋ ਗਿਆ ਹੈ। ਮਾਮਲੇ ਸਬੰਧੀ ਹੱਥੋਂ-ਲਿਖੀ ਅਰਜ਼ੀ, ਜ਼ਮੀਨ ਦੀ ਕਾਨੂੰਨੀ ਰਜਿਸਟਰੀ (ਸੇਲ ਡੀਡ), ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਜਾਰੀ ਅਧਿਕਾਰਕ ਪੱਤਰ ਸਾਹਮਣੇ ਆਉਣ ਤੋਂ ਬਾਅਦ ਕਈ ਤੱਥ ਉਜਾਗਰ ਹੋਏ ਹਨ।

ਉਪਲਬਧ ਕਾਨੂੰਨੀ ਦਸਤਾਵੇਜ਼ਾਂ ਮੁਤਾਬਕ, ਪਿੰਡ ਸੈਣੀ ਮਾਜਰਾ (ਹੱਡਬਸਤ ਨੰਬਰ 271) ਦੀ ਜ਼ਮੀਨ, ਜਿਸ ਦਾ ਕੁੱਲ ਰਕਬਾ 1 ਬਿੱਘਾ 6 ਬਿਸਵਾ 10 ਬਿਸਵਾਂਸੀ ਦਰਜ ਹੈ, ਦੀ 02 ਦਸੰਬਰ 2025 ਨੂੰ ਸਬ-ਰਜਿਸਟ੍ਰਾਰ ਦਫ਼ਤਰ, ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਕਾਨੂੰਨੀ ਤੌਰ ‘ਤੇ ਰਜਿਸਟਰੀ ਕੀਤੀ ਗਈ। ਇਸ ਰਜਿਸਟਰੀ ਦੀ ਕੁੱਲ ਕੀਮਤ 1 ਕਰੋੜ 32 ਲੱਖ ਰੁਪਏ ਦਰਸਾਈ ਗਈ ਹੈ। ਦਸਤਾਵੇਜ਼ਾਂ ਵਿੱਚ ਜ਼ਮੀਨ ਨੂੰ ਰਿਹਾਇਸ਼ੀ (Residential) ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ ਅਤੇ ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫੀਸ, ਸਮਾਜਿਕ ਢਾਂਚਾ ਸੈੱਸ ਸਮੇਤ ਸਾਰੇ ਲਾਗੂ ਕਾਨੂੰਨੀ ਚਾਰਜ ਅਦਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਪੱਤਰ ਵਿੱਚ ਗੁਰਦੁਆਰਾ ਅੰਬ ਸਾਹਿਬ ਨਾਲ ਸੰਬੰਧਿਤ ਜ਼ਮੀਨਾਂ ਦੇ ਰਿਕਾਰਡ ਬਾਰੇ ਸਪਸ਼ਟਤਾ ਦੀ ਮੰਗ ਕੀਤੀ ਗਈ ਹੈ। SGPC ਨੇ ਆਪਣੇ ਪੱਤਰ ਵਿੱਚ ਇਹ ਵੀ ਦਰਸਾਇਆ ਹੈ ਕਿ ਜੇਕਰ ਕੋਈ ਜ਼ਮੀਨ ਗੁਰਦੁਆਰੇ ਜਾਂ ਧਾਰਮਿਕ ਸੰਸਥਾ ਨਾਲ ਸੰਬੰਧਿਤ ਦਾਅਵਾ ਕੀਤੀ ਜਾਂਦੀ ਹੈ ਤਾਂ ਉਸ ਦੀ ਜਾਂਚ ਪੱਕੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ‘ਤੇ ਹੀ ਹੋਣੀ ਚਾਹੀਦੀ ਹੈ। ਕਮੇਟੀ ਵੱਲੋਂ ਇਹ ਸੰਕੇਤ ਵੀ ਦਿੱਤਾ ਗਿਆ ਹੈ ਕਿ ਜ਼ਮੀਨ ਦੀ ਕਿਸਮ, ਹੱਦਬੰਦੀ ਅਤੇ ਪ੍ਰਬੰਧਕੀ ਅਧਿਕਾਰਾਂ ਬਾਰੇ ਸਪਸ਼ਟ ਰਿਕਾਰਡ ਜਨਤਕ ਹੋਣਾ ਲਾਜ਼ਮੀ ਹੈ।

ਉੱਧਰ, ਮਾਮਲੇ ਸਬੰਧੀ ਦਿੱਤੀ ਗਈ ਹੱਥੋਂ-ਲਿਖੀ ਅਰਜ਼ੀ ਵਿੱਚ ਸਥਾਨਕ ਲੋਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜ਼ਮੀਨ ਨੂੰ ਗੁਰਦੁਆਰਾ ਅੰਬ ਸਾਹਿਬ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਪਰ ਇਸ ਬਾਰੇ ਪੂਰੀ ਅਤੇ ਸਪਸ਼ਟ ਜਾਣਕਾਰੀ ਸਰਵਜਨਿਕ ਤੌਰ ‘ਤੇ ਉਪਲਬਧ ਨਹੀਂ ਕਰਵਾਈ ਗਈ। ਅਰਜ਼ੀ ਵਿੱਚ ਮੰਗ ਕੀਤੀ ਗਈ ਹੈ ਕਿ ਰਜਿਸਟਰੀ, ਮਿਊਟੇਸ਼ਨ ਅਤੇ ਲੈਂਡ ਯੂਜ਼ ਨਾਲ ਸੰਬੰਧਿਤ ਸਾਰੇ ਰਿਕਾਰਡ ਜਨਤਕ ਕੀਤੇ ਜਾਣ ਅਤੇ ਮਾਮਲੇ ਦੀ ਤਟਸਥ ਜਾਂਚ ਕੀਤੀ ਜਾਵੇ।

ਅਖਬਾਰੀ ਰਿਪੋਰਟਾਂ ਅਨੁਸਾਰ, ਇਸ ਵਿਵਾਦ ਨੇ ਸਥਾਨਕ ਪੱਧਰ ‘ਤੇ ਵੀ ਚਰਚਾ ਤੇਜ਼ ਕਰ ਦਿੱਤੀ ਹੈ। ਵੱਖ-ਵੱਖ ਪੱਖਾਂ ਵੱਲੋਂ ਦਾਅਵੇ ਅਤੇ ਐਤਰਾਜ਼ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ‘ਤੇ ਵੀ ਦਬਾਅ ਵਧ ਰਿਹਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਤੱਥਾਂ ਨੂੰ ਸਾਫ਼ ਕੀਤਾ ਜਾਵੇ।

ਫਿਲਹਾਲ, ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨਾਲ ਜੁੜਿਆ ਇਹ ਮਾਮਲਾ ਦਸਤਾਵੇਜ਼ੀ ਜਾਂਚ ਅਤੇ ਅਧਿਕਾਰਕ ਫੈਸਲਿਆਂ ਦੇ ਮੋੜ ‘ਤੇ ਖੜਾ ਹੈ। SGPC, ਸਥਾਨਕ ਸੇਵਾ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਅਗਲੇ ਕਦਮਾਂ ‘ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।

ਜਾਂਚ ਦੀ ਪ੍ਰਕਿਰਿਆ ‘ਤੇ ਵੀ ਸਵਾਲ

ਮਾਮਲਾ ਸਾਹਮਣੇ ਆਉਣ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਕੱਤਰ ਗੁਰਨਾਮ ਸਿੰਘ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਭਰੋਸੇਯੋਗ ਸੂਤਰਾਂ ਮੁਤਾਬਕ, ਜਾਂਚ ਦੌਰਾਨ ਮੈਨੇਜਰ ਰਾਜਿੰਦਰ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਸਾਰੀ ਜ਼ਿੰਮੇਵਾਰੀ ਉਸ ‘ਤੇ ਕੇਂਦਰਿਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਚ ਪੱਧਰ ‘ਤੇ ਕੁਝ ਅਧਿਕਾਰੀਆਂ ਨੂੰ ਕਲੀਨ ਚਿੱਟ ਮਿਲ ਸਕਦੀ ਹੈ, ਹਾਲਾਂਕਿ ਇਸ ਬਾਰੇ SGPC ਵੱਲੋਂ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।


SGPC ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ:

ਮੇਰੇ ਅਨੁਸਾਰ ਮੈਨੇਜਰ ਇਕੱਲਾ ਇੰਨਾ ਵੱਡਾ ਫੈਸਲਾ ਨਹੀਂ ਕਰ ਸਕਦਾ। ਇਸ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਜਾਂਚ ਸਿਰਫ਼ ਨੀਵੇਂ ਪੱਧਰ ਤੱਕ ਸੀਮਿਤ ਰਹੀ ਤਾਂ ਸੱਚ ਸਾਹਮਣੇ ਨਹੀਂ ਆ ਸਕੇਗਾ।

ਪ੍ਰਧਾਨਗੀ ‘ਤੇ ਵੀ ਉਂਗਲ

ਲਾਂਡਰਾਂ ਨੇ ਆਪਣੇ ਬਿਆਨ ‘ਚ SGPC ਪ੍ਰਧਾਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੀ ਜਾਇਦਾਦ ਦੀ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਨੂੰ ਪੂਰੀ ਪਾਰਦਰਸ਼ਤਾ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ।

ਸਿੱਖ ਸੰਗਤਾਂ ਲਈ ਅਪੀਲ

ਉਨ੍ਹਾਂ ਨੇ ਸਿੱਖ ਸੰਗਤਾਂ, ਖ਼ਾਸ ਕਰਕੇ ਗੁਰਦੁਆਰਾ ਅੰਬ ਸਾਹਿਬ ‘ਚ ਨਤਮਸਤਕ ਹੋਣ ਵਾਲੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਤੇ ਜਾਗਰੂਕ ਰਹਿਣ ਅਤੇ ਗੁਰੂ ਕੀ ਗੋਲਕ ਨਾਲ ਜੁੜੇ ਮਾਮਲਿਆਂ ‘ਚ ਪਾਰਦਰਸ਼ਤਾ ਦੀ ਮੰਗ ਕਰਨ।

ਹਾਲੇ ਵੀ ਖੜੇ ਸਵਾਲ

ਕੀ ਅੰਬ ਸਾਹਿਬ ਜ਼ਮੀਨ ਸੌਦੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਵੇਗੀ?

ਕੀ ਸਾਰੇ ਜ਼ਿੰਮੇਵਾਰ ਪੱਖਾਂ ਦੀ ਭੂਮਿਕਾ ਸਾਹਮਣੇ ਆਵੇਗੀ?

ਇਹ ਸਵਾਲ ਅਜੇ ਵੀ ਬਰਕਰਾਰ ਹਨ।

ਨੋਟ: Punjab Sarokar News ਵੱਲੋਂ ਇਸ ਮਾਮਲੇ ‘ਚ SGPC ਪ੍ਰਧਾਨ, ਸਕੱਤਰ ਪ੍ਰਤਾਪ ਸਿੰਘ ਅਤੇ ਸੰਬੰਧਿਤ ਧਿਰਾਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਵਾਬ ਮਿਲਣ ‘ਤੇ ਉਸਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।

Have something to say? Post your comment

More from Punjab

2.5 ਲੱਖ ਪੈਨਸ਼ਨਰ ਪੈਨਸ਼ਨ ਤੋਂ ਵਾਂਝੇ  ਨਵੇਂ ਪੋਰਟਲ ਦੀ ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ ਬਜ਼ੁਰਗ ਪਰੇਸ਼ਾਨ

2.5 ਲੱਖ ਪੈਨਸ਼ਨਰ ਪੈਨਸ਼ਨ ਤੋਂ ਵਾਂਝੇ ਨਵੇਂ ਪੋਰਟਲ ਦੀ ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ ਬਜ਼ੁਰਗ ਪਰੇਸ਼ਾਨ

ਲੋਹਗੜ੍ਹ ਸਮਾਰਕ ਨੂੰ ਮਿਲੇਗੀ ਨਵੀਂ ਪਹਿਚਾਣ, ਵਿਰਾਸਤ ਨਾਲ ਜੋੜੇਗਾ ਨਵਾਂ ਵਿਕਾਸ

ਲੋਹਗੜ੍ਹ ਸਮਾਰਕ ਨੂੰ ਮਿਲੇਗੀ ਨਵੀਂ ਪਹਿਚਾਣ, ਵਿਰਾਸਤ ਨਾਲ ਜੋੜੇਗਾ ਨਵਾਂ ਵਿਕਾਸ

ਮਾਤ੍ਰ-ਸਮ੍ਰਿਤੀ ਤੋਂ ਪ੍ਰਕਾਸ਼-ਕਾਵਿ ਤੱਕ: ਭਾਈ ਬਲਦੀਪ ਸਿੰਘ ਨੇ ਕਾਵਿ-ਸੰਧਿਆ ਵਿੱਚ ਮੋਹ ਲਏ ਸਰੋਤੇ

ਮਾਤ੍ਰ-ਸਮ੍ਰਿਤੀ ਤੋਂ ਪ੍ਰਕਾਸ਼-ਕਾਵਿ ਤੱਕ: ਭਾਈ ਬਲਦੀਪ ਸਿੰਘ ਨੇ ਕਾਵਿ-ਸੰਧਿਆ ਵਿੱਚ ਮੋਹ ਲਏ ਸਰੋਤੇ

ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ

ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ

ਪੁੰਨ ਦਾ ਕਾਰਜ: ਗੁੱਡਵਿਲ ਸੁਸਾਇਟੀ ਨੇ ਜੋੜੇ ਹੱਥ, ਨਮ ਅੱਖਾਂ ਨਾਲ ਵਿਦਾ ਹੋਈ 'ਧੀ'—ਸਮਾਜਿਕ ਸਾਂਝ ਦੀ ਨਵੀਂ ਇਬਾਰਤ

ਪੁੰਨ ਦਾ ਕਾਰਜ: ਗੁੱਡਵਿਲ ਸੁਸਾਇਟੀ ਨੇ ਜੋੜੇ ਹੱਥ, ਨਮ ਅੱਖਾਂ ਨਾਲ ਵਿਦਾ ਹੋਈ 'ਧੀ'—ਸਮਾਜਿਕ ਸਾਂਝ ਦੀ ਨਵੀਂ ਇਬਾਰਤ

ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ

ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ

'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ

'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ

‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ

‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ

ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

ਅਮਿਤ ਸ਼ਾਹ ED/CBI ਰਾਹੀਂ 'ਆਪ' ਸੰਸਦ ਮੈਂਬਰ ਤੋੜਨ ਦੀ ਸਾਜ਼ਿਸ਼ 'ਚ : ਮੀਤ ਹੇਅਰ

ਅਮਿਤ ਸ਼ਾਹ ED/CBI ਰਾਹੀਂ 'ਆਪ' ਸੰਸਦ ਮੈਂਬਰ ਤੋੜਨ ਦੀ ਸਾਜ਼ਿਸ਼ 'ਚ : ਮੀਤ ਹੇਅਰ