Friday, March 20, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Education

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

January 23, 2026 10:36 PM

ਮੋਹਾਲੀ, 23 ਜਨਵਰੀ:

ਈ.ਟੀ.ਟੀ. 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਅਸ਼ੋਕ ਬਾਵਾ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਪਬਲਿਕ ਇੰਸਟ੍ਰਕਸ਼ਨ (DPI) ਦਫ਼ਤਰ, ਮੋਹਾਲੀ ਦੇ ਬਾਹਰ 25 ਅਗਸਤ 2025 ਤੋਂ ਲਗਾਇਆ ਗਿਆ ਧਰਨਾ ਮੰਗਲਵਾਰ ਨੂੰ 150 ਦਿਨ ਪੂਰੇ ਕਰ ਗਿਆ, ਪਰ ਇਸਦੇ ਬਾਵਜੂਦ 5994 ਭਰਤੀ ਪ੍ਰਕਿਰਿਆ ਅਜੇ ਤੱਕ ਅੱਗੇ ਨਹੀਂ ਵਧੀ। ਉਨ੍ਹਾਂ ਕਿਹਾ ਕਿ ਧਰਨੇ ਦੇ ਦਬਾਅ ਕਾਰਨ ਕੁਝ ਸਮੇਂ ਲਈ ਫਾਈਲਾਂ ’ਤੇ ਹਿਲਚਲ ਤਾਂ ਹੋਈ, ਪਰ ਭਰਤੀ ਨਾਲ ਸਬੰਧਤ ਅਸਲ ਕਾਰਵਾਈ ਅੱਗੇ ਨਹੀਂ ਵਧ ਸਕੀ।

ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਸਿੱਖਿਆ ਵਿਭਾਗ ਨਾਲ ਕਈ ਮੀਟਿੰਗਾਂ ਹੋਈਆਂ, ਪਰ ਹਰ ਵਾਰ ਸਿਰਫ਼ ਭਰੋਸੇ ਅਤੇ ਲਾਰੇ ਹੀ ਮਿਲੇ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਇਹ ਭਰਤੀ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਦੀ ਪਹਿਲੀ ਘੋਸ਼ਿਤ ਭਰਤੀ ਸੀ, ਇਸਦੇ ਬਾਵਜੂਦ ਬੇਰੁਜ਼ਗਾਰ ਅਧਿਆਪਕ ਅਜੇ ਵੀ ਸੜਕਾਂ ’ਤੇ ਬੈਠਣ ਲਈ ਮਜਬੂਰ ਹਨ।
ਅਸ਼ੋਕ ਬਾਵਾ ਨੇ ਕਿਹਾ ਕਿ ਜਦੋਂ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ, ਤਦ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਨਾ ਮਿਲਣਾ ਸਰਕਾਰ ਦੀ ਨੀਅਤ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਦੀ ਬੇਰੁਖੀ ਕਾਰਨ ਅਧਿਆਪਕ ਹੁਣ ਹੋਰ ਤੀਖੇ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਨ।
ਇਸੇ ਰੋਸ ਦੇ ਤਹਿਤ 28 ਜਨਵਰੀ 2026 (ਬੁੱਧਵਾਰ) ਨੂੰ ਈ.ਟੀ.ਟੀ. 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇੱਕ ਵੱਡਾ ਇਕੱਠ ਕਰਕੇ ਸੀ.ਐਮ. ਹਾਊਸ ਅਤੇ ਡੀ.ਪੀ.ਆਈ. ਦਫ਼ਤਰ ਦਾ ਘੇਰਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਨੇ ਕਿਹਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਭਰਤੀ ਪ੍ਰਕਿਰਿਆ ਸ਼ੁਰੂ ਨਾ ਹੋਈ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Have something to say? Post your comment

More from Education

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

CBSE ਦਾ ਡਿਜ਼ਿਟਲ ਇਨਕਲਾਬ: 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਹੋਣਗੀਆਂ ‘ਆਨ-ਸਕਰੀਨ ਮਾਰਕਿੰਗ’ ਨਾਲ ਚੈਕ

CBSE ਦਾ ਡਿਜ਼ਿਟਲ ਇਨਕਲਾਬ: 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਹੋਣਗੀਆਂ ‘ਆਨ-ਸਕਰੀਨ ਮਾਰਕਿੰਗ’ ਨਾਲ ਚੈਕ

CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ

CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ  ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.