Friday, March 20, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Education

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

January 23, 2026 10:18 PM

ਚੰਡੀਗੜ੍ਹ : ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਤੇ ਰੈਜ਼ੀਡੈਂਸ਼ੀਅਲ ਸਕੂਲਜ਼ ਫਾਰ ਮੈਰੀਟੋਰੀਅਸ ਸਟੂਡੈਂਟਸ (ਆਰ.ਐਸ.ਐਮ.ਐਸ.) ਵਿੱਚ ਦਾਖ਼ਲਿਆਂ ਪ੍ਰਤੀ ਭਾਰੀ ਹੁੰਗਾਰਾ ਮਿਲਿਆ ਹੈ । 

ਸਿੱਖਿਆ ਮੰਤਰੀ  ਹਰਜੋਤ ਬੈਂਸ ਨੇ ਦੱਸਿਆ ਕਿ ਇਨ੍ਹਾਂ ਵੱਕਾਰੀ ਸੰਸਥਾਵਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲੇ ਲਈ 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ, ਜੋ ਕਰੀਬ 20,000 ਉਪਲਬਧ ਸੀਟਾਂ ਲਈ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਪਲੱਬਧ ਸੀਟਾਂ ਦੇ ਸਨਮੁਖ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਰਜਿਸਟਰ ਕਰਨਾ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਮਿਆਰੀ ਸਿੱਖਿਆ ਪ੍ਰਤੀ ਮਾਪਿਆਂ ਅਤੇ ਵਿਦਿਆਰਥੀਆਂ ਦੇ ਭਰੋਸੇ ਨੂੰ ਦਰਸਾਉਂਦਾ ਹੈ।

ਬੈਂਸ ਨੇ ਕਿਹਾ ਕਿ ਰਾਜ ਵਿੱਚ ਇਸ ਵੇਲੇ 118 ਸਕੂਲ ਆਫ਼ ਐਮੀਨੈਂਸ ਅਤੇ 10 ਰੈਜ਼ੀਡੈਂਸ਼ੀਅਲ ਸਕੂਲ ਹਨ, ਜਿੱਥੇ ਅਕਾਦਮਿਕ ਸੈਸ਼ਨ 2026-27 ਲਈ ਦਾਖ਼ਲੇ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ।

ਸੀਟਾਂ ਦੀ ਉਪਲਬਧਤਾ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ 9ਵੀਂ ਜਮਾਤ ਲਈ ਸਕੂਲ ਆਫ਼ ਐਮੀਨੈਂਸ ਵਿੱਚ ਕੁੱਲ 4,248 ਸੀਟਾਂ ਉਪਲਬਧ ਹਨ, ਜਿਸ ਵਿੱਚ ਪ੍ਰਤੀ ਸਕੂਲ 36 ਸੀਟਾਂ ਹਨ, ਜਦੋਂ ਕਿ ਮੈਰੀਟੋਰੀਅਸ ਵਿਦਿਆਰਥੀਆਂ ਲਈ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮੌਜੂਦਾ ਸਮੇਂ 50 ਸੀਟਾਂ ਉਪਲਬਧ ਹਨ।

ਇਸੇ ਤਰ੍ਹਾਂ 11ਵੀਂ ਜਮਾਤ ਲਈ ਸਕੂਲ ਆਫ਼ ਐਮੀਨੈਂਸ ਵਿੱਚ 11,187 ਸੀਟਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ 11ਵੀਂ ਜਮਾਤ ਲਈ ਕੁੱਲ ਮਨਜ਼ੂਰਸ਼ੁਦਾ ਦਾਖ਼ਲਾ ਸੀਟਾਂ 15,104 ਹਨ, ਜਿਨ੍ਹਾਂ ਵਿੱਚੋਂ ਸਕੂਲ ਆਫ਼ ਐਮੀਨੈਂਸ ਵਿੱਚ ਪੜ੍ਹ ਰਹੇ 10ਵੀਂ ਜਮਾਤ ਦੇ 3,917 ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਇਨ੍ਹਾਂ ਸੀਟਾਂ ਦੇ ਸਨਮੁਖ ਪ੍ਰਮੋਟ ਕੀਤਾ ਜਾਵੇਗਾ। ਇਸ ਤੋਂ ਇਲਾਵਾ 11ਵੀਂ ਜਮਾਤ ਦੇ ਦਾਖ਼ਲਿਆਂ ਵਾਸਤੇ ਮੈਰੀਟੋਰੀਅਸ ਵਿਦਿਆਰਥੀਆਂ ਲਈ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ 4,600 ਸੀਟਾਂ ਉਪਲਬਧ ਹਨ।

ਰਜਿਸਟ੍ਰੇਸ਼ਨ ਦੀ ਸਥਿਤੀ ਬਾਰੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ 9ਵੀਂ ਜਮਾਤ ਦੇ ਦਾਖ਼ਲਿਆਂ ਲਈ 93,300 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿੱਚੋਂ 74,855 ਅਰਜ਼ੀਆਂ ਸਫ਼ਲਤਾਪੂਰਵਕ ਜਮ੍ਹਾਂ ਹੋ ਗਈਆਂ ਹਨ। ਇਸੇ ਤਰ੍ਹਾਂ 11ਵੀਂ ਜਮਾਤ ਲਈ ਹੁਣ ਤੱਕ 1,10,716 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿੱਚੋਂ 92,624 ਅਰਜ਼ੀਆਂ ਸਫ਼ਲਤਾਪੂਰਵਕ ਜਮ੍ਹਾਂ ਹੋ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੋਵਾਂ ਜਮਾਤਾਂ ਦੇ 36,537 ਵਿਦਿਆਰਥੀ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਨ ਦੇ ਅੰਤਿਮ ਪੜਾਅ ‘ਤੇ ਹਨ।

ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦਾਖ਼ਲਾ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ ਦੀ ਅਪੀਲ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 25 ਜਨਵਰੀ, 2026 ਹੈ, ਜਦੋਂ ਕਿ ਦਾਖ਼ਲਾ ਪ੍ਰੀਖਿਆ 1 ਮਾਰਚ, 2026 ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖ਼ਲਾ ਕਾਰਡਾਂ ਅਤੇ ਪ੍ਰੀਖਿਆ ਕੇਂਦਰਾਂ ਬਾਰੇ ਹੋਰ ਵੇਰਵੇ ਸਮੇਂ ਸਿਰ ਅਧਿਕਾਰਤ ਚੈਨਲਾਂ ਰਾਹੀਂ ਸਾਂਝੇ ਕੀਤੇ ਜਾਣਗੇ।

Have something to say? Post your comment

More from Education

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

CBSE ਦਾ ਡਿਜ਼ਿਟਲ ਇਨਕਲਾਬ: 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਹੋਣਗੀਆਂ ‘ਆਨ-ਸਕਰੀਨ ਮਾਰਕਿੰਗ’ ਨਾਲ ਚੈਕ

CBSE ਦਾ ਡਿਜ਼ਿਟਲ ਇਨਕਲਾਬ: 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਹੋਣਗੀਆਂ ‘ਆਨ-ਸਕਰੀਨ ਮਾਰਕਿੰਗ’ ਨਾਲ ਚੈਕ

CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ

CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ  ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.