Friday, March 20, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Education

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

January 15, 2026 08:44 PM
 
ਚੰਡੀਗੜ੍ਹ, 15 ਜਨਵਰੀ(ਸਰੋਕਾਰ ਬਿਓਰੋ ):
 
ਪੰਜਾਬ ਦੇ ਸਿੱਖਿਆ ਵਿਭਾਗ ਨੇ  ਸੂਬੇ ਵਿੱਚ ਪੈ ਰਹੀ ਠੰਢ ਅਤੇ ਸੰਘਣੀ ਧੁੰਦ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਹੁਣ, ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ। ਇਹ ਨਵਾਂ ਸਮਾਂ 21 ਜਨਵਰੀ, 2026 ਤੱਕ ਲਾਗੂ ਰਹੇਗਾ। 
 
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ, "ਸਾਡੇ ਵਿਦਿਆਰਥੀਆਂ ਦੀ ਭਲਾਈ ਤੇ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ।" ਉਨ੍ਹਾਂ ਨੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓ.) ਨੂੰ ਸੂਬੇ ਭਰ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ ਇਸ ਸੋਧੇ ਹੋਏ ਸਮੇਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਾ ਬਣਦਾ ਹੈ ਕਿ 14 ਜਨਵਰੀ ਨੂੰ ਇਸ ਸਾਲ ਸਕੂਲ ਕਰੀਬ 20 ਦਿਨਾਂ ਬਾਅਦ ਖੁਲ੍ਹੇ ਸਨ ਜਿਸ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਨੇ ਸਕੂਲਾਂ ਵਿਚ ਸਮਾਂ ਘਟਾਉਣ ਦੀ ਮੰਗ ਕਰ ਦਿੱਤੀ। ਸਿੱਖਿਆ ਸਕੱਤਰ ਨੇ ਇਸ ਬਾਬਤ ਪੱਤਰ ਜਾਰੀ ਕਰਕੇ ਸਕੂਲਾਂ ਦਾ ਸਮਾਂ ਤਬਦੀਲ ਕਰ ਦਿਤਾ।
 
ਬਾਕਸ 
 
 ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰੇ ਜਾਣ ਦੀ ਲੋੜ 
 
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਮੇਂ ਵਿੱਚ ਕੀਤੀ ਤਬਦੀਲੀ ਨੂੰ 21 ਜਨਵਰੀ ਦੀ ਥਾਂ 31 ਜਨਵਰੀ ਤੱਕ ਜਾਰੀ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਸਵੇਰ ਦੇ ਸਮੇਂ ਬਹੁਤ ਜਿਆਦਾ ਧੁੰਦ ਅਤੇ ਠੰਡ ਹੋਣ ਕਾਰਨ ਸਕੂਲ ਸਮੇਂ ਵਿੱਚ ਤਬਦੀਲੀ ਬਹੁਤ ਲੋੜੀਂਦੀ ਸੀ ਅਤੇ ਇਹ ਤਬਦੀਲੀ 31 ਜਨਵਰੀ ਤੱਕ ਲਾਗੂ ਕੀਤੇ ਜਾਣ ਦੀ ਲੋੜ ਹੈ। ਆਗੂਆਂ ਨੇ ਦੱਸਿਆ ਕਿ ਸਕੂਲ ਸਮੇਂ ਦੀ ਤਬਦੀਲੀ ਲਈ ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰਨ ਦੀ ਲੋੜ ਹੈ ਕਿਉਂਕਿ ਡਬਲ ਸ਼ਿਫਟ ਵਿੱਚੋਂ ਸਵੇਰ ਦੀ ਸ਼ਿਫਟ ਵਾਲੇ ਸਕੂਲ ਸਵੇਰੇ ਸਾਢੇ ਸੱਤ ਵਜੇ ਲੱਗ ਰਹੇ ਹਨ ਜਿਸ ਵੇਲੇ ਬਹੁਤ ਠੰਡ ਹੁੰਦੀ ਹੈ। ਸਵੇਰੇ ਐਨੀ ਜਲਦੀ ਅਤੇ ਸਰਦੀ ਦੇ ਮਾਹੌਲ ਵਿੱਚ ਵਿਦਿਆਰਥੀਆਂ ਲਈ ਸਕੂਲ ਪਹੁੰਚਣ ਅਤੇ ਸਕੂਲ ਵਿਖੇ ਵਿੱਦਿਅਕ ਮਾਹੌਲ ਬਣਨ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਡਬਲ ਸ਼ਿਫਟ ਸਕੂਲਾਂ ਦੀ ਪਹਿਲੀ ਸ਼ਿਫਟ ਦਾ ਸਮਾਂ ਘੱਟੋ ਘੱਟ 9 ਵਜੇ ਕੀਤਾ ਜਾਵੇ ਦੂਜੀ ਸ਼ਿਫਟ 1:30  ਵਜੇ ਤੋਂ ਕੀਤਾ ਜਾਵੇ।
 
Have something to say? Post your comment

More from Education

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

CBSE ਦਾ ਡਿਜ਼ਿਟਲ ਇਨਕਲਾਬ: 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਹੋਣਗੀਆਂ ‘ਆਨ-ਸਕਰੀਨ ਮਾਰਕਿੰਗ’ ਨਾਲ ਚੈਕ

CBSE ਦਾ ਡਿਜ਼ਿਟਲ ਇਨਕਲਾਬ: 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਹੋਣਗੀਆਂ ‘ਆਨ-ਸਕਰੀਨ ਮਾਰਕਿੰਗ’ ਨਾਲ ਚੈਕ

CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ

CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.