Monday, February 02, 2026
BREAKING
🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!! ਕੇਂਦਰੀ ਬਜਟ 2026: ਆਮ ਆਦਮੀ ਲਈ ਅੱਜ ਕੀ ਬਦਲਿਆ? ਵੱਡੀ ਤਸਵੀਰ ‘ਚ ਦੇਸ਼ ਕਿੱਥੇ ਜਾ ਰਿਹਾ ਹੈ ਕੇਂਦਰੀ ਬਜਟ 2026: ਇਤਿਹਾਸਕ ਐਤਵਾਰ, ਨਵਾਂ ਰਿਕਾਰਡ ਅਤੇ ਮੱਧ ਵਰਗ ਲਈ ਵੱਡੀਆਂ ਉਮੀਦਾਂ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ 328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼ WPL 2026: ਹਰਮਨਪ੍ਰੀਤ ਕੌਰ ਦਾ ਇਤਿਹਾਸਕ ਰਿਕਾਰਡ, ਇੱਕ ਟੀਮ ਵਿਰੁੱਧ 500 ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰਨ ਬਣੀ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ ਗੁਰੂ ਸਾਹਿਬ ਦੇ 328 ਨਹੀਂ 800 ਤੋਂ ਵੱਧ ਸਰੂਪ ਲਾਪਤਾ ਹੋਏ ਹਨ, ਐਡਵੋਕੇਟ ਪ੍ਰਦੀਪ ਵਿਰਕ ਨੇ ਹਾਈ ਕੋਰਟ 'ਚ ਕੀਤਾ ਵੱਡਾ ਖੁਲਾਸਾ - ਸਰਕਾਰ ਨੇ ਸਟੇਟਸ ਰਿਪੋਰਟ 'ਚ 12.67 ਲੱਖ ਤੋਂ ਵੱਧ ਪੰਨਿਆਂ ਦੀ ਛਪਾਈ ਮੰਨੀ ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

Education

ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ: ਡੀ.ਟੀ.ਐੱਫ.

January 15, 2026 07:27 AM

ਚੰਡੀਗੜ੍ਹ, 15 ਜਨਵਰੀ —
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸੂਬੇ ਵਿੱਚ ਪੈ ਰਹੀ ਭਾਰੀ ਧੁੰਦ ਅਤੇ ਹੱਡ-ਚੀਰਵੀਂ ਠੰਢ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਦਾ ਸਮਾਂ ਘਟਾਉਣ ਦੀ ਮੰਗ ਕੀਤੀ ਹੈ। ਜੱਥੇਬੰਦੀ ਨੇ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੀਤਾ ਜਾਵੇ।
ਇਸ ਸਬੰਧੀ ਜਾਰੀ ਬਿਆਨ ਵਿੱਚ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਧੁੰਦ ਅਤੇ ਕੜਾਕੇ ਦੀ ਸਰਦੀ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਸੜਕ ਹਾਦਸਿਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਸਮੇਤ ਕਈ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਦੂਰ-ਦੁਰਾਡੇ ਸਕੂਲਾਂ ਵਿੱਚ ਨਿੱਜੀ ਵਾਹਨਾਂ ਜਾਂ ਸਰਕਾਰੀ ਸਾਧਨਾਂ ਰਾਹੀਂ ਡਿਊਟੀ ’ਤੇ ਜਾਂਦੇ ਹਨ, ਜਦਕਿ ਬਹੁਤੇ ਵਿਦਿਆਰਥੀ ਵੀ ਸਕੂਲ ਬੱਸਾਂ ਜਾਂ ਵੈਨਾਂ ਰਾਹੀਂ ਆਵਾਜਾਈ ਕਰਦੇ ਹਨ। ਧੁੰਦ ਕਾਰਨ ਦੇਰੀ ਦੇ ਡਰ ਨਾਲ ਵਾਹਨ ਚਾਲਕਾਂ ’ਤੇ ਮਾਨਸਿਕ ਦਬਾਅ ਬਣਦਾ ਹੈ, ਜੋ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ।
ਡੀ.ਟੀ.ਐੱਫ. ਆਗੂਆਂ ਨੇ ਪਿਛਲੇ ਸਾਲਾਂ ਦੌਰਾਨ ਧੁੰਦ ਕਾਰਨ ਵਾਪਰੇ ਹਾਦਸਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਠੰਢ ਤੋਂ ਬਚਾਅ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹਨ ਅਤੇ ਇਸ ਕਾਰਨ ਵਿਦਿਆਰਥੀਆਂ ਦੀ ਹਾਜ਼ਰੀ ਵੀ ਲਗਾਤਾਰ ਘਟ ਰਹੀ ਹੈ।
ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਤ ਦੀ ਸਰਦੀ ਅਤੇ ਸੀਤ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਐੱਲ.ਕੇ.ਜੀ. ਤੋਂ ਬਾਰ੍ਹਵੀਂ ਤੱਕ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦਾ ਸਮਾਂ 31 ਜਨਵਰੀ 2026 ਤੱਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤਾ ਜਾਵੇ।
ਇਸ ਦੇ ਨਾਲ ਹੀ ਡੀ.ਟੀ.ਐੱਫ. ਨੇ ਮੌਸਮੀ ਤਬਦੀਲੀਆਂ ਨੂੰ ਦੇਖਦਿਆਂ ਸਕੂਲੀ ਛੁੱਟੀਆਂ ਦੇ ਕੈਲੰਡਰ ਵਿੱਚ ਤਬਦੀਲੀ ਕਰਨ ਅਤੇ ਸਰਦੀਆਂ ਦੀਆਂ ਛੁੱਟੀਆਂ 1 ਜਨਵਰੀ ਤੋਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਹੈ।

Have something to say? Post your comment

More from Education

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਕੀ ਧਰਤੀ ਦਾ ਪਾਣੀ ਉਲਕਾਪਿੰਡਾਂ ਤੋਂ ਨਹੀਂ ਆਇਆ?

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

ਈ.ਟੀ.ਟੀ. 5994 ਭਰਤੀ: ਡੀ.ਪੀ.ਆਈ. ਦਫ਼ਤਰ ਅੱਗੇ ਧਰਨੇ ਦੇ 150 ਦਿਨ ਪੂਰੇ, ਸਰਕਾਰ ਦੀ ਚੁੱਪੀ ’ਤੇ ਸਵਾਲ

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

ਸਕੂਲ ਆਫ਼ ਐਮੀਨੈਂਸ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਅਰਜ਼ੀਆਂ; ਆਖ਼ਰੀ ਤਰੀਕ 25 ਜਨਵਰੀ, ਦਾਖ਼ਲਾ ਪ੍ਰੀਖਿਆ 1 ਮਾਰਚ ਨੂੰ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਦੇ ਸਕੂਲਾਂ ਦਾ ਸਮਾਂ ਮੁੜ ਬਦਲਿਆ,ਅੱਜ ਇਸ ਟਾਈਮ ਖੁੱਲ੍ਹਣਗੇ ਸਕੂਲ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਅੱਜ ਜਮ੍ਹਾ ਨਾ ਹੋਈ ਪ੍ਰੀਖਿਆ ਫ਼ੀਸ ਤਾਂ ਸਕੂਲ ਜ਼ਿੰਮੇਵਾਰ, ਪੜ੍ਹੋ ਪੂਰਾ ਪੱਤਰ ਕੀ ਹੈ ਮਾਮਲਾ

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ  ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

ਠੰਢ ਦੇ ਪ੍ਰੋਕੋਪ ਕਰਕੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ, ਇਸ ਸਮੇਂ ਖੁਲ੍ਹਣਗੇ ਹੁਣ ਸਕੂਲ

ਕੈਨੇਡਾ ਨੇ ਸਟਡੀ ਪਰਮਿਟ ਨਿਯਮ ਕੀਤੇ ਹੋਰ ਸਖ਼ਤ: 2026 ਲਈ ਕੈਪ, ਨਵੇਂ ਨਿਯਮ ਅਤੇ ਪੰਜਾਬੀ ਵਿਦਿਆਰਥੀਆਂ ‘ਤੇ ਸਿੱਧਾ ਅਸਰ

ਕੈਨੇਡਾ ਨੇ ਸਟਡੀ ਪਰਮਿਟ ਨਿਯਮ ਕੀਤੇ ਹੋਰ ਸਖ਼ਤ: 2026 ਲਈ ਕੈਪ, ਨਵੇਂ ਨਿਯਮ ਅਤੇ ਪੰਜਾਬੀ ਵਿਦਿਆਰਥੀਆਂ ‘ਤੇ ਸਿੱਧਾ ਅਸਰ

ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਅਸਥਾਈ ਤਾਇਨਾਤੀ ਲਈ ਨਵੇਂ ਨਿਰਦੇਸ਼, Teacher–Student Ratio ਅਧਾਰਿਤ ਹੋਵੇਗੀ ਵਿਵਸਥਾ

ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਅਸਥਾਈ ਤਾਇਨਾਤੀ ਲਈ ਨਵੇਂ ਨਿਰਦੇਸ਼, Teacher–Student Ratio ਅਧਾਰਿਤ ਹੋਵੇਗੀ ਵਿਵਸਥਾ

Top Skill Development Programs for Rural Youth: Learn and Earn from Home

Top Skill Development Programs for Rural Youth: Learn and Earn from Home