ਇਸਲਾਮਾਬਾਦ : ਪਾਕਿਸਤਾਨ 'ਚ ਸ਼ੁੱਕਰਵਾਰ ਰਾਤ 10 ਵੱਜ ਕੇ 58 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਦੀ ਤੀਬਰਤਾ ਰਿਕਟਰ ਸਕੇਲ 'ਤੇ 3.9 ਦਰਜ ਕੀਤੀ ਗਈ। ਉੱਥੇ ਅਜੇ ਤਕ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਸਾਲ ਪਾਕਿਸਤਾਨ 'ਚ ਕਈ ਵਾਰ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ 'ਚ ਖ਼ੈਬਰ ਪਖਤੂਨਖਵਾ, ਪੰਜਾਬ ਤੇ ਇਸਲਾਮਾਬਾਦ ਸ਼ਾਮਿਲ ਸਨ। ਇੱਥੇ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦਰਅਸਲ ਧਰਤੀ ਕਈ ਤਰ੍ਹਾਂ ਦੀ ਸਤ੍ਹਾ 'ਚ ਵੰਡੀ ਹੋਈ ਹੈ। ਧਰਤੀ ਦੀ ਸਤ੍ਹਾ 'ਤੇ ਅਚਾਨਕ ਹੋਈ ਹਲਚਲ ਕਾਰਨ ਇਸਦੀ ਆਂਤਰਿਕ ਊਰਜਾ ਬਾਹਰ ਨਿੱਕਲ ਜਾਂਦੀ ਹੈ। ਜਿਸ ਕਾਰਨ ਧਰਤੀ ਕੰਬਣ ਜਾਂ ਹਿੱਲਣ ਲੱਗਦੀ ਹੈ। ਜਿਸ ਨੂੰ ਭੂਚਾਲ ਕਹਿੰਦੇ ਹਨ।