Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

World

Donald Trump: ਰਾਸ਼ਟਰਪਤੀ ਚੋਣਾਂ ਜਿੱਤਦੇ ਹੀ ਡੌਨਲਡ ਟਰੰਪ ਐਕਸ਼ਨ ਚ, ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਕੱਢਣ ਲਈ ਅਫ਼ਸਰ ਨਿਯੁਕਤ

November 12, 2024 09:21 AM

Donald Trump News: ਡੌਨਲਡ ਟਰੰਪ ਨੇ ਹਾਲ ਹੀ ਵਿੱਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿੱਤੀਆਂ ਹਨ। ਚੋਣਾਂ ਜਿੱਤਦੇ ਹੀ ਟਰੰਪ ਐਕਸ਼ਨ ਵਿੱਚ ਦਿਖਾਈ ਦੇ ਰਹੇ ਹਨ। ਟਰੰਪ ਨੇ ਜਿਵੇਂ ਵਾਅਦਾ ਕੀਤਾ ਸੀ ਕਿ ਉਹ ਦੁਬਾਰਾ ਕਾਰਜਕਾਲ ਸੰਭਾਲਣ ਤੋਂ ਬਾਅਦ ਵਿਚ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨਗੇ। ਹੁਣ ਇਸਦੇ ਲਈ ਡੌਨਲਡ ਟਰੰਪ ਵੱਲੋਂ ਟੌਮ ਹੋਮੈਨ ਨੂੰ ਬਾਰਡਰ ਜ਼ਾਰ ਨਿਯੁਕਤ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਮੁਲਕ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਦੇਸ਼ ਨਿਕਾਲਾ ਬਣ ਸਕਦਾ ਹੈ।

ਟਰੰਪ ਦੀ ਸਰਕਾਰ ਵਿਚ ਅਹਿਮ ਜ਼ਿੰਮੇਵਾਰੀ ਮਿਲਣ 'ਤੇ ਟੋਮ ਹੋਮੈਨ ਨੇ ਕਿਹਾ ਕਿ ਉਹ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਥੇ ਦਸਣਾ ਬਣਦਾ ਹੈ ਕਿ ਟੋਮ ਹੋਮੈਨ ਹੀ ਉਹ ਸ਼ਖਸ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਕਿਹਾ ਸੀ ਕਿ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਫੌਜ ਵਰਤਣੀ ਚਾਹੀਦੀ ਹੈ।

'ਬਾਰਡਰ ਜ਼ਾਰ' ਦੀ ਭੂਮਿਕਾ ਵਿਚ ਨਜ਼ਰ ਆਉਣਗੇ ਟੌਮ ਹੋਮੈਨ

ਇਸ ਵੇਲੇ ਅਮਰੀਕਾ ਵਿਚ ਦੋ ਕਰੋੜ ਤੋਂ ਵੱਧ ਪ੍ਰਵਾਸੀ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਅਤੇ ਇਨ੍ਹਾਂ ਸਾਧਾਰਣ ਤਰੀਕੇ ਨਾਲ ਡਿਪੋਰਟ ਨਹੀਂ ਕੀਤਾ ਜਾ ਸਕਦਾ। ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਟੋਮ ਹੋਮੈਨ ਨੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੀ ਅਗਵਾਈ ਕੀਤੀ ਅਤੇ ਉਸ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਕੰਮ ਕੀਤਾ। ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚੋਂ ਸਿੱਧੇ ਤੌਰ 'ਤੇ ਪ੍ਰਵਾਸੀਆਂ ਨੂੰ ਕੱਢ ਕੇ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਸਕਦੀ ਹੈ। ਇੰਮੀਗ੍ਰੇਸ਼ਨ ਅਦਾਲਤਾਂ ਵਿਚ ਵਿਚਾਰ ਅਧੀਨ ਮੁਕੱਦਮਿਆਂ ਨੂੰ ਟਰੰਪ ਆਪਣੀਆਂ ਕਾਰਜਕਾਰੀ ਤਾਕਤਾਂ ਰਾਹੀਂ ਰੱਦ ਕਰ ਸਕਦੇ ਹਨ ਅਤੇ ਇਸ ਮਗਰੋਂ ਪ੍ਰਵਾਸੀਆਂ ਕੋਲ ਅਮਰੀਕਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਵੇਗਾ। ਇਸ ਤੋਂ ਇਲਾਵਾ ਭਵਿੱਖ ਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਰੱਖਣ ਵਾਲੇ ਸੈਂਟਰ ਬਾਰਡਰ ਦੇ ਬਿਲਕੁਲ ਨੇੜੇ ਬਣਾਏ ਜਾਣਗੇ ਅਤੇ ਇਥੋਂ ਫੌਜ ਦੀ ਮਦਦ ਨਾਲ ਉਨ੍ਹਾਂ ਨੂੰ ਮੁੜ ਮੈਕਸੀਕੋ ਭੇਜਿਆ ਜਾ ਸਕਦਾ ਹੈ।

ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੇਸ਼ ਨਿਕਾਲਾ ਹੋਣ ਦਾ ਖਦਸ਼ਾ

ਟਰੰਪ ਨੇ ਹੋਮੈਨ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਆਪਣੀ ਸਰਕਾਰ ਦੇ ਹੋਰਨਾਂ ਕੰਮਾਂ ਵੱਲ ਵਧੇਰੇ ਤਵੱਜੋ ਦੇਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਡਿਪੋਰਟੇਸ਼ਨ ਦਾ ਸਾਰਾ ਕੰਮ ਹੋਮੈਨ ਦੇ ਹਵਾਲੇ ਹੋਵੇਗਾ। ਇਥੇ ਦਸਣਾ ਬਣਾ ਹੈ ਕਿ ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਵੱਲੋਂ ਲਾਏ ਅੰਦਾਜ਼ੇ ਮੁਤਾਬਕ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ 88 ਅਰਬ ਡਾਲਰ ਦੀ ਰਕਮ ਲੋੜੀਂਦੀ ਹੋਵੇਗੀ ਅਤੇ ਐਨਾ ਜ਼ਿਆਦਾ ਖਰਚਾ ਬਹੁਤ ਮੁਸ਼ਕਲ ਹੈ। ਇਸ ਤੋਂ ਪਹਿਲਾਂ ਬਾਰਡਰ 'ਤੇ ਕੰਧ ਖੜ੍ਹੀ ਕਰਨ ਦਾ ਐਲਾਨ ਵੀ ਖਰਚੇ ਦੇ ਡਰੋਂ ਹੀ ਧਰਿਆ ਧਰਾਇਆ ਰਹਿ ਗਿਆ।

Have something to say? Post your comment

More from World

ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ

ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ

ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ'

ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ'

ਇਰਾਨ ਜੰਗ ‘ਚ ਨਵਾਂ ਮੋੜ: ਖਾੜੀ ‘ਚ ਤਣਾਅ ਚਰਮ ‘ਤੇ

ਇਰਾਨ ਜੰਗ ‘ਚ ਨਵਾਂ ਮੋੜ: ਖਾੜੀ ‘ਚ ਤਣਾਅ ਚਰਮ ‘ਤੇ

ਰੂਸ-ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਸੀਜ਼ਫਾਇਰ ਸ਼ੁਰੂ, 175-175 ਕੈਦੀਆਂ ਦੀ ਤਬਾਦਲਾ ਹੋਈ

ਰੂਸ-ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਸੀਜ਼ਫਾਇਰ ਸ਼ੁਰੂ, 175-175 ਕੈਦੀਆਂ ਦੀ ਤਬਾਦਲਾ ਹੋਈ

ਅਮਰੀਕਾ-ਈਰਾਨ ਗੱਲਬਾਤ ਇਸਲਾਮਾਬਾਦ ਵਿੱਚ ਬਿਨਾਂ ਸਮਝੌਤੇ ਖਤਮ

ਅਮਰੀਕਾ-ਈਰਾਨ ਗੱਲਬਾਤ ਇਸਲਾਮਾਬਾਦ ਵਿੱਚ ਬਿਨਾਂ ਸਮਝੌਤੇ ਖਤਮ

ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ: ਇਸਲਾਮਾਬਾਦ ਵਿੱਚ ਉੱਚ ਤਣਾਅ ਵਾਲੀਆਂ ਬੈਠਕਾਂ ਸ਼ੁਰੂ

ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ: ਇਸਲਾਮਾਬਾਦ ਵਿੱਚ ਉੱਚ ਤਣਾਅ ਵਾਲੀਆਂ ਬੈਠਕਾਂ ਸ਼ੁਰੂ

ਅਮਰੀਕਾ–ਇਰਾਨ ਗੱਲਬਾਤ ਲਈ ਇਸਲਾਮਾਬਾਦ ਹਾਈ ਅਲਰਟ ’ਤੇ

ਅਮਰੀਕਾ–ਇਰਾਨ ਗੱਲਬਾਤ ਲਈ ਇਸਲਾਮਾਬਾਦ ਹਾਈ ਅਲਰਟ ’ਤੇ

ਹੋਰਮੁਜ਼ ਸਟ੍ਰੇਟ ਬੰਦ, ਸੀਜ਼ਫਾਇਰ ਡਗਮਗਾਇਆ

ਹੋਰਮੁਜ਼ ਸਟ੍ਰੇਟ ਬੰਦ, ਸੀਜ਼ਫਾਇਰ ਡਗਮਗਾਇਆ

ਅਮਰੀਕਾ–ਇਰਾਨ ਸੀਜ਼ਫਾਇਰ ਤੋਂ ਬਾਅਦ ਤੇਲ ਕੀਮਤਾਂ ਵਿੱਚ ਗਿਰਾਵਟ, ਬਾਜ਼ਾਰਾਂ ‘ਚ ਉਛਾਲ

ਅਮਰੀਕਾ–ਇਰਾਨ ਸੀਜ਼ਫਾਇਰ ਤੋਂ ਬਾਅਦ ਤੇਲ ਕੀਮਤਾਂ ਵਿੱਚ ਗਿਰਾਵਟ, ਬਾਜ਼ਾਰਾਂ ‘ਚ ਉਛਾਲ

ਅਮਰੀਕਾ–ਇਰਾਨ ਵਿੱਚ 2 ਹਫ਼ਤਿਆਂ ਦਾ ਸੀਜ਼ਫਾਇਰ, ਗੱਲਬਾਤ ਦੀ ਰਾਹ ਖੁੱਲੀ

ਅਮਰੀਕਾ–ਇਰਾਨ ਵਿੱਚ 2 ਹਫ਼ਤਿਆਂ ਦਾ ਸੀਜ਼ਫਾਇਰ, ਗੱਲਬਾਤ ਦੀ ਰਾਹ ਖੁੱਲੀ