Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Entertainment

Diljit Dosanjh: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦਾ ਜ਼ਬਰਦਸਤ ਵਿਰੋਧ, ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ 'ਚ ਬਣਾਈ ਸੀ ਵੀਡੀਓ, ਲੋਕ ਬੋਲੇ- 'ਸਾਡੇ ਨਾਲ ਪੱਖਪਾਤ ਕਿਉਂ'

October 29, 2024 12:49 PM

Diljit Dosanjh Faces Backlash For Filming Video Inside Gurudwara Bangla Sahib: ਪੰਜਾਬੀ ਸਿੰਗਰ ਤੇ ਅਦਾਕਾਰਾ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਇੰਡੀਆ 'ਚ ਹਨ। ਇੱਥੇ ਉਹ ਆਪਣੇ ਦਿਲੂਮਿਨਾਟੀ ਟੂਰ ਦੇ ਤਹਿਤ ਆਪਣਾ ਲਾਈਵ ਸ਼ੋਅ ਲਗਾ ਰਹੇ ਹਨ। ਉਨ੍ਹਾਂ ਦਾ ਪਹਿਲਾ ਸ਼ੋਅ ਦਿੱਲੀ ਵਿੱਚ ਸੀ। ਦਿੱਲੀ ਸ਼ੋਅ ਤੋਂ ਪਹਿਲਾਂ ਦਿਲਜੀਤ ਇੱਥੋਂ ਦੇ ਪ੍ਰਸਿੱਧ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਸੀ। ਇੱਥੋਂ ਦਿਲਜੀਤ ਦੋਸਾਂਝ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹੁਣ ਦਿਲਜੀਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਨਾਲ ਦਿਲਜੀਤ ਦਾ ਜ਼ਬਰਦਸਤ ਵਿਰੋਧ ਵੀ ਹੋ ਰਿਹਾ ਹੈ।

ਹਾਲਾਂਕਿ ਇਹ ਵੀਡੀਓ 2 ਦਿਨ ਪੁਰਾਣੀ ਹੈ, ਇਹ ਵਾਇਰਲ ਹੋ ਰਹੀ ਹੈ ਤਾਂ ਦਿਲਜੀਤ ਨੂੰ ਹੋਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਸਿੰਗਰ ਵੱਲੋਂ ਵੀਡੀਓ ਬਣਾਉਣ 'ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਇੰਝ ਲੱਗ ਰਿਹਾ ਹੈ ਕਿ ਦਿਲਜੀਤ ਦੇ ਫੈਨਜ਼ ਵੀ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇੱਥੇ ਕਈ ਸਾਰੇ ਲੋਕਾਂ ਨੇ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਤੇ ਵੀ ਸਵਾਲ ਚੁੱਕੇ ਹਨ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:

View this post on Instagram

A post shared by TEAM DOSANJH (@teamdiljitglobal)

ਲੋਕਾਂ ਨੇ ਕੀਤੇ ਅਜਿਹੇ ਕਮੈਂਟਸ
ਦਿਲਜੀਤ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਭੜਕ ਰਹੇ ਹਨ। ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਤਾਂ ਗੁਰਦੁਆਰਾ ਦੇ ਸਾਹਿਬ ਦੇ ਨਿਯਮ ਵੱਖਰੇ ਹਨ। ਜਦੋਂ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਸੇਵਾਦਾਰ ਆ ਕੇ ਉਨ੍ਹਾਂ ਦੇ ਫੋਨ ਖੋਹ ਲੈਂਦੇ ਹਨ। ਪਰ ਸੈਲੇਬਸ ਨੂੰ ਇਹ ਕੁੱਝ ਵੀ ਨਹੀਂ ਕਹਿੰਦੇ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਇਹ ਪਾਖੰਡੀ ਤੇ ਵਿਕਾਊ ਮੈਨੇਜਮੈਂਟ ਹੈ। ਆਮ ਲੋਕਾਂ ਨੂੰ ਕੁੱਝ ਵੀ ਫਾਲਤੂ ਕੰਮ ਕਰਨ ਦੀ ਇਜਾਜ਼ਤ ਨਹੀਂ, ਇਨ੍ਹਾਂ ਲਈ ਸਭ ਕੁੱਝ ਅਲਾਊਡ ਹੈ।' ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, 'ਜੇ ਗੁੁਰਦੁਆਰੇ ਦੇ ਨਿਯਮ ਇੰਨੇਂ ਸਖਤ ਹਨ, ਤਾਂ ਇਹ ਬੰਦਾ ਕਿਵੇਂ ਵੀਡੀਓ ਬਣਾ ਰਿਹਾ। ਮੈਂ ਵੀ ਦਿਲਜੀਤ ਦਾ ਵੱਡਾ ਫੈਨ ਹਾਂ, ਪਰ ਸਾਡੇ ਨਾਲ ਤਾਂ ਗੁਰਦੁਆਰੇ ਦੇ ਸੇਵਾਦਾਰਾਂ ਨੇ ਬੁਰਾ ਵਿਵਹਾਰ ਕੀਤਾ ਜਦੋਂ ਵੀ ਅਸੀਂ ਵੀਡੀਓ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਸਾਨੂੰ ਇੱਥੇ ਇਕੱਲੇ ਬੈਠਣ ਦੀ ਵੀ ਇਜਾਜ਼ਤ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਗੈਰ ਸਿੱਖਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਸਲੂਕ ਕਰਦੇ ਹਨ।' ਪੜ੍ਹੋ ਇਹ ਕਮੈਂਟਸ:

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਭਾਰਤ 'ਚ ਹਨ। ਉਹ ਆਪਣੇ ਦਿਲੂਮਿਨਾਟੀ ਟੂਰ ਦੇ ਤਹਿਤ ਇੱਥੇ ਆਏ ਹਨ। ਦਿੱਲੀ ਸ਼ੋਅ ਲਾਉਣ ਤੋਂ ਬਾਅਦ ਹੁਣ ਉਹ ਜੈਪੁਰ 'ਚ ਸ਼ੋਅ ਲਾਉਣ ਜਾ ਰਹੇ ਹਨ।

Have something to say? Post your comment

More from Entertainment

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਨਕਲਚੀ ਰਣਵੀਰ ਸਿੰਘ  ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ,  IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

ਨਕਲਚੀ ਰਣਵੀਰ ਸਿੰਘ ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ, IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ