Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Entertainment

Shilpa Shetty: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਰੈਸਟੋਰੈਂਟ ਤੋਂ ਚੋਰੀ ਹੋਈ 80 ਲੱਖ ਦੀ BMW ਕਾਰ, ਚੋਰ ਨੇ ਹੈਕਿੰਗ ਦੇ ਜ਼ਰੀਏ ਅਨਲੌਕ ਕੀਤੀ ਕਾਰ

October 28, 2024 07:49 PM

BMW Car Stolen From Shilpa Shetty Restaurant: ਫਿਲਮ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਮੁੰਬਈ ਸਥਿਤ ਰੈਸਟੋਰੈਂਟ ਬੈਸਟੀਅਨ ਦੀ ਪਾਰਕਿੰਗ ਤੋਂ ਕਰੀਬ 80 ਲੱਖ ਰੁਪਏ ਦੀ ਲਗਜ਼ਰੀ BMW Z4 ਕਨਵਰਟੀਬਲ ਕਾਰ ਚੋਰੀ ਹੋ ਗਈ। ਦਾਦਰ ਸਥਿਤ ਰੈਸਟੋਰੈਂਟ 'ਚ ਵਾਪਰੀ ਇਸ ਘਟਨਾ ਤੋਂ ਲੋਕ ਹੈਰਾਨ ਹਨ। ਕਾਰ ਦੇ ਮਾਲਕ, ਬਾਂਦਰਾ ਸਥਿਤ ਕਾਰੋਬਾਰੀ ਰੁਹਾਨ ਖਾਨ ਨੂੰ ਚੋਰੀ ਦਾ ਪਤਾ ਉਦੋਂ ਲੱਗਾ, ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਆਇਆ ਅਤੇ ਉਸਨੇ ਤੁਰੰਤ ਸ਼ਿਵਾਜੀ ਪਾਰਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ।

ਵੈਲੇਟ ਪਾਰਕਿੰਗ 'ਚ ਦਿੱਤੀ ਸੀ ਕਾਰ
ਮੀਡੀਆ ਰਿਪੋਰਟਾਂ ਮੁਤਾਬਕ ਬਾਂਦਰਾ 'ਚ ਰਹਿਣ ਵਾਲੇ 34 ਸਾਲਾ ਕੰਸਟਰਕਸ਼ਨ ਕਾਰੋਬਾਰੀ ਰੁਹਾਨ ਖਾਨ ਐਤਵਾਰ ਦੁਪਹਿਰ ਕਰੀਬ 1 ਵਜੇ ਬੈਸਟੀਅਨ ਪਹੁੰਚੇ। ਆਪਣੀ ਕਾਰ ਦੀਆਂ ਚਾਬੀਆਂ ਵਾਲਿਟ ਨੂੰ ਸੌਂਪਣ ਤੋਂ ਬਾਅਦ, ਉਸਨੇ ਅਤੇ ਉਸਦੇ ਦੋਸਤਾਂ ਨੇ ਉਥੇ ਖਾਣਾ ਖਾਧਾ। ਹਾਲਾਂਕਿ, ਜਦੋਂ ਸਵੇਰੇ 4 ਵਜੇ ਰੈਸਟੋਰੈਂਟ ਬੰਦ ਹੋਇਆ ਤਾਂ ਖਾਨ ਨੂੰ ਅਹਿਸਾਸ ਹੋਇਆ ਕਿ ਉਸਦੀ ਕਾਰ ਗਾਇਬ ਸੀ। ਇੱਕ ਅਧਿਕਾਰੀ ਨੇ ਕਿਹਾ, "ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸਦੀ ਕਾਰ ਪਾਰਕਿੰਗ ਤੋਂ ਗਾਇਬ ਹੋ ਗਈ ਸੀ।"

ਹੈਕ ਕਰਕੇ ਕਾਰ ਦਾ ਖੋਲ੍ਹ ਲਿਆ ਲੌਕ
ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਵਾਲਟ ਨੇ ਬੇਸਮੈਂਟ ਵਿੱਚ ਗੱਡੀ ਪਾਰਕ ਕਰਨ ਤੋਂ ਥੋੜ੍ਹੀ ਦੇਰ ਬਾਅਦ, ਦੋ ਵਿਅਕਤੀ ਇੱਕ ਜੀਪ ਕੰਪਾਸ SUV ਵਿੱਚ ਆਏ। ਰਿਪੋਰਟ ਮੁਤਾਬਕ, ਚੋਰਾਂ ਨੇ BMW ਕਾਰ ਨੂੰ ਅਨਲੌਕ ਕਰਨ ਲਈ ਐਡਵਾਂਸ ਹੈਕਿੰਗ ਤਕਨੀਕ ਦੀ ਵਰਤੋਂ ਕੀਤੀ। ਪਾਰਕਿੰਗ ਏਰੀਏ ਵਿੱਚ ਦਾਖਲ ਹੋਣ ਦੇ ਮਿੰਟਾਂ ਵਿੱਚ ਹੀ ਕਾਰ ਲੈ ਕੇ ਭੱਜ ਗਏ। ਚੋਰੀ ਦੀ ਇਸ ਵਾਰਦਾਤ ਨੇ ਬਾਸਟੀਅਨ ਤੇ ਇਸੇ ਤਰ੍ਹਾਂ ਦੇ ਸਥਾਨਾਂ 'ਤੇ ਸੁਰੱਖਿਆ ਇੰਤਜ਼ਾਮਾਂ ਬਾਰੇ ਚਿੰਤਾ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸਵਾਲ ਇਹ ਵੀ ਉੱਠਿਆ ਹੈ ਕਿ ਵਾਹਨ ਕੰਪਨੀਆਂ ਆਪਣੀਆਂ ਕੀਮਤੀ ਕਾਰਾਂ ਦੇ ਸੇਫਟੀ ਫੀਚਰ ਨੂੰ ਲੈ ਕੇ ਕਿੰਨੇ ਵੀ ਦਾਅਵੇ ਕਰਦੀਆਂ ਹਨ। ਪਰ ਚੋਰਾਂ ਤੋਂ ਕਾਰਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ।

ਪਾਵਰਫੁੱਲ ਇੰਜਣ ਦੀ ਮਦਦ ਨਾਲ ਚੋਰ ਭਜਾ ਲੈ ਗਿਆ ਕਾਰ
ਚੋਰੀ ਹੋਈ ਕਾਰ ਦੀ ਗੱਲ ਕਰੀਏ ਤਾਂ BMW Z4 ਰੋਡਸਟਰ ਦੀ ਸਪੀਡ ਇਸ ਨੂੰ ਸਪੋਰਟਸ ਕਾਰ ਦੇ ਬਰਾਬਰ ਦਰਜਾ ਦਿੰਦੀ ਹੈ। ਇਹ ਕਾਰ 340 ਹੌਰਸ ਪਾਵਰ ਦੀ ਪਾਵਰ ਜਨਰੇਟ ਕਰਦੀ ਹੈ। ਇਹ ਕਾਰ ਸਿਰਫ 4.5 ਸੈਕਿੰਡ 'ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਹੋਏ ਵਾਹਨ ਦੀ ਗਤੀਵਿਧੀ ਨੂੰ ਟਰੈਕ ਕਰਨ ਅਤੇ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਨੇੜਲੇ ਨਿਗਰਾਨੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਨਿਆਂ ਸੰਹਿਤਾ (ਬੀਐਨਐਸ) ਐਕਟ ਦੀ ਧਾਰਾ 303 (2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Have something to say? Post your comment

More from Entertainment

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਨਕਲਚੀ ਰਣਵੀਰ ਸਿੰਘ  ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ,  IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

ਨਕਲਚੀ ਰਣਵੀਰ ਸਿੰਘ ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ, IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ